ਹਾਲੇ ਰਿਲੀਜ਼ ਨਹੀਂ ਹੋਵੇਗੀ ’ਪੰਜਾਬ 95’
ਮੁੰਬਈ, 21 ਜਨਵਰੀ, 2025: ਐਕਟਰ ਦਿਲਜੀਤ ਦੁਸਾਂਝ ਦੀ ਫਿਲਮ ’ਪੰਜਾਬ 95’ ਹਾਲੇ ਰਿਲੀਜ਼ ਨਹੀਂ ਹੋਵੇਗੀ। ਇਹ ਪ੍ਰਗਟਾਵਾ ਖੁਦ ਦਿਲਜੀਤ ਦੁਸਾਂਝ ਨੇ ਅੱਜ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਹੈ। ਪਹਿਲਾਂ ਇਹ ਕਿਆਸ ਅਰਾਈਆਂ ਸਨ ਕਿ ਇਹ ਫਿਲਮ ਭਾਰਤ ਤੋਂ ਬਾਹਰ 7 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ।