ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਕੌਮ ਨੇ ਵੱਡੇ ਸੰਘਰਸ਼ ਕੀਤੇ-ਡਾ ਸੁਖਦਿਆਲ ਸਿੰਘ
ਗਰੁੱਪ 99 ਨੇ "ਅਜੋਕਾ ਪੰਥ ਸਕੰਟ" ਵਿਸ਼ੇ ਤੇ ਕੀਤੀ ਚਰਚਾ
ਜੀ ਐਸ ਪੰਨੂ
ਪਟਿਆਲਾ, 3 ਅਪ੍ਰੈਲ,2025: ਗਰੁੱਪ 99 ਵਲੋਂ ਅੱਜ ਇਥੇ "ਅਜੋਕਾ ਪੰਥ ਸੰਕਟ" ਵਿਸ਼ੇ ਤੇ ਚਰਚਾ ਕੀਤੀ ਗਈ। ਇਸ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪਿਛੋਕੜ ਅਤੇ ਅੱਜ ਦਾ ਦੌਰ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ ਗਈ। ਇਸ ਦੌਰਾਨ ਡਾ ਸੁਖਦਿਆਲ ਸਿੰਘ ਸਾਬਕਾ ਮੁੱਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ, ਪਦਮਸ੍ਰੀ ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਗਰੁੱਪ,ਡਾ ਜਸਵਿੰਦਰ ਕੌਰ ਦਰਦੀ, ਕਰਨੈਲ ਸਿੰਘ, ਡਾ ਬ੍ਰਿਜਪਾਲ ਸਿੰਘ ਸਾਬਕਾ ਟ੍ਰੇਨਿੰਗ ਸੈਂਟਰ ,ਡਾ ਪਰਮਿੰਦਰ ਸਿੰਘ ਪ੍ਰਿੰਸੀਪਲ ਸਮੇਤ ਵੱਡੀ ਗਿਣਤੀ ਚ ਬੁੱਧੀਜੀਵੀ ਮੌਜੂਦ ਸਨ।
ਡਾ ਸੁਖਦਿਆਲ ਸਿੰਘ ਨੇ ਕਿਹਾ ਕਿ 2 ਦਸੰਬਰ 2025 ਤੋਂ ਲੈ ਕੇ ਅੱਜ ਤੱਕ ਅਜੇ ਇਸ ਗੱਲ ਦਾ ਫੈਸਲਾ ਨਹੀਂ ਹੋਇਆ ਕਿ ਤੁਸੀਂ ਪੂਰੇ ਫੈਸਲੇ ਕਿਉਂ ਨਹੀਂ ਨੇਪਰੇ ਚੜ੍ਹਾਏ? ਇਹਨਾਂ ਲੋਕਾਂ ਨੇ ਗੁਰਦੁਆਰਾ ਐਕਟ ਦੇ ਸਿਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੀ ਗੇਮ ਦੀ ਗੇਂਦ ਬਣਾ ਰੱਖਿਆ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਨਾਲ ਅਸੀਂ ਨਹੀਂ ਜੁੜਾਂਗੇ ਅਸੀਂ ਆਪਣੀ ਸਹੀ ਲੀਡਰਸ਼ਿਪ ਨੂੰ ਐਨਰਜੀ ਨਹੀਂ ਦੇ ਸਕਦੇ, ਸਾਨੂੰ ਉਹ ਲੀਡਰਸ਼ਿਪ ਚਾਹੀਦੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ। ਸਾਨੂੰ ਉਹ ਅਕਾਲੀ ਦਲ ਚਾਹੀਦਾ ਹੈ ਜਿਹੜੀਆਂ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਵੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇ।ਸਾਨੂੰ ਇਹੋ ਜਿਹਾ ਸਿਧਾਂਤ ਸਾਧਨ ਦੀ ਲੋੜ ਨਹੀਂ ਜਿਹੜਾ ਰਾਜਨੀਤਕ ਬਣ ਜਾਵੇ। ਸਾਨੂੰ ਉਹੋ ਜਿਹੇ ਰਾਜ ਦੀ ਲੋੜ ਨਹੀਂ ਜਿੱਥੇ ਰਾਮ ਰਹੀਮ ਨੂੰ ਮਾਫੀ ਮਿਲੇ ਜਾਂ ਤੁਸੀਂ ਆਪਣੇ ਘਰ ਬੁਲਾ ਕੇ ਜਥੇਦਾਰਾਂ ਨੂੰ ਮਾਫੀ ਮੰਗਾ ਦਿਓ ਅਜਿਹੇ ਅਕਾਲੀ ਦਲ ਦੀ ਲੋੜ ਨਹੀਂ ਹੈ। ਅੱਜ ਉਸ ਅਕਾਲੀ ਦਲ ਦੀ ਲੋੜ ਹੈ ਜਿਹੜਾ ਪੰਥਕ ਪਰੰਪਰਾਵਾਂ ਤੇ ਪਹਿਰਾ ਦਿੰਦਾ ਹੋਇਆ ਪੰਥ ਦੀਆ ਚੜ੍ਹਦੀਕਲਾ ਰੱਖੇ।
ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਹੋਣੇ ਚਾਹੀਦੇ ਹਨ। ਇਹ ਜਿੰਮੇਵਾਰੀ ਸਾਡੇ ਸਮਾਜ ਦੀਆਂ ਸਨਮਾਨਿਤ ਅਤੇ ਬੁੱਧੀਜੀਵੀ ਸਖਸ਼ੀਅਤਾਂ ਨੂੰ ਨਿਭਾਉਣੀ ਚਾਹੀਦੀ।ਹੈ ਤਾਂ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਬਹਾਲ ਰਹਿ ਸਕੇ ।