ਗੁਰਦਾਸਪੁਰ ਵਿੱਚ ਸੱਜਣਗੇ ਸਾਲਾਸਰ ਅਤੇ ਮਹਿੰਦੀਪੁਰ ਬਾਲਾ ਜੀ ਦੇ ਸੋਨੇ ਚਾਂਦੀ ਦੇ ਦਰਬਾਰ
ਰੋਹਿਤ ਗੁਪਤਾ
ਗੁਰਦਾਸਪੁਰ , 3 ਅਪ੍ਰੈਲ 2025 :
ਸ੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਵੱਲੋਂ 12 ਅਪ੍ਰੈਲ ਨੂੰ ਕੱਦਾਂ ਵਾਲੀ ਮੰਡੀ ਗੁਰਦਾਸਪੁਰ ਵਿਖੇ ਸ਼੍ਰੀ ਹਨੁਮਾਨ ਜਨਮ ਉਤਸਵ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਤੁਮ ਪਾ ਧਾਰਮਿਕ ਸਮਾਗਮ ਵਿੱਚ ਸਾਲਾਸਰ ਬਾਲਾ ਜੀ ਅਤੇ ਮਹਿੰਦੀਪੁਰ ਦੇ ਸੋਨੇ ਚਾਂਦੀ ਦੇ ਦਰਬਾਰ ਵਿਸ਼ੇਸ਼ ਆਕਰਸ਼ਨ ਬਣਨਗੇ। ਇਸ ਸਬੰਧ ਵਿੱਚ ਪ੍ਰਧਾਨ ਪਵਨ ਸ਼ਰਮਾ ਦੀ ਅਗਵਾਈ ਹੇਠ ਸਮੁੱਚੇ ਜਿਲੇ ਗੁਰਦਾਸਪੁਰ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਪ੍ਰਭੂ ਭਗਤਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਇਸੇ ਦੇ ਤਹਿਤ ਹੀ ਅੱਜ ਸ਼ਹਿਰ ਧਾਰੀਵਾਲ ਦੇ ਰੁਕਨਾਥ ਮੰਦਰ ਵਿਖੇ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਤੇ ਉਹਨਾਂ ਦੇ ਸਾਥੀ ਮਨੋਜ ਰੈਣਾ ,ਰਵੀ ਮਹਾਜਨ ਤੇ ਬਾਕੀ ਸਾਥੀ ਪਹੁੰਚੇ ।
ਗੱਲਬਾਤ ਦੌਰਾਨ ਪ੍ਰਧਾਨ ਪਵਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿੰਦੀਪੁਰ ਅਤੇ ਸਾਲਾਸਰ ਬਾਲਾ ਜੀ ਦੇ ਸੋਨੇ ਚਾਂਦੀ ਦੇ ਦਰਬਾਰ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ ਅਤੇ ਬਾਲਾ ਜੀ ਦੇ ਪਰਮ ਭਗਤ ਤੇ ਪ੍ਰਸਿੱਧ ਗਾਇਕ ਸੁਮਿਤ ਸ਼ਰਮਾ ਜਲੰਧਰ ਵਾਲਿਆਂ ਵੱਲੋ ਬਾਲਾ ਜੀ ਦਾ ਗੁਣਗਾਨ ਕੀਤਾ ਜਾਏਗਾ।ਉਨ੍ਹਾਂ ਦੱਸਿਆ ਕਿ ਮਹਂਤ ਸ਼੍ਰੀ ਰਘਬੀਰ ਦਾਸ ਜੀ ਪੰਡੋਰੀ ਦਾ ਵਾਲੇ ਇਸ ਮੌਕੇ ਤੇ ਪਹੁੰਚ ਕੇ ਸੰਗਤ ਨੂੰ ਆਸ਼ੀਰਵਾਦ ਦੇਣਗੇ । ਧਾਰੀਵਾਲ ਦੇ ਰਘੁਨਾਥ ਮੰਦਰ ਵਿਖੇ ਪਹੁੰਚਣ ਤੇ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਮੈਂਬਰਾਂ ਦਾ ਰਘੁਨਾਥ ਮੰਦਿਰ ਦੀ ਕਮੇਟੀ ਤੇ ਵੱਖ-ਵੱਖ ਮੈਂਬਰਾਂ ਨੇ ਵੀ ਭਰਵਾਂ ਸਵਾਗਤ ਕੀਤਾ