ਪੁਲਿਸ ਜ਼ਿਲ੍ਹਾ ਖੰਨਾ ਦੀਆਂ 85% ਪੰਚਾਇਤਾਂ ਨੇ ਨਸ਼ੇ ਦੇ ਖ਼ਿਲਾਫ਼ ਮਤਾ ਪਾਇਆ
- ਨਸ਼ੇ ਮੁਕਤ ਕਰਨ ਲਈ ਪਹਿਲ ਕਦਮੀ ਕਰਨ ਵਾਲਾ ਪਹਿਲਾ ਜ਼ਿਲ੍ਹਾ ਐਲਾਨਿਆ
- ਸਵਾ ਮਹੀਨੇ ਵਿੱਚ ਨਸ਼ਾ ਤਸਕਰਾਂ ਤੇ ਯੁੱਧ ਨਸ਼ੇ ਵਿਰੁੱਧ ਮੁਹਿਮ ਤਹਿਤ 150 ਤੋਂ ਵੱਧ ਪਰਚੇ ਦਰਜ ਕੀਤੇ ਗਏ
- ਡੀ ਆਈ ਜੀ ਜਗਦਲੇ ਨਿਲੰਬਰੀ ਵਿਜੇ ਕਿਹਾ ਨਸ਼ਿਆਂ ਖਿਲਾਫ ਲੜਾਈ ਲੜਣ ਲਈ ਇੱਕ ਜੁੱਟ ਹੋਣ ਦੀ ਲੋੜ, ਹਰ ਪਿੰਡ ਕਰਾਂਗੇ ਨਸ਼ਾ ਤਸਕਰਾਂ ਦੀ ਸਫਾਈ
- ਪਿੰਡਾਂ ਵਿੱਚ ਬਣਾਈਆਂ ਪੇਂਡੂ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਮੰਗਿਆ ਸਹਿਯੋਗ
ਰਵਿੰਦਰ ਢਿੱਲੋਂ
ਸਮਰਾਲਾ, 3 ਅਪ੍ਰੈਲ 2025 - ਸਮਰਾਲਾ ਸਥਿਤ ਖੰਨਾ ਰੋਡ ਉੱਪਰ ਇੱਕ ਨਿੱਜੀ ਪੈਲਸ ਵਿੱਚ ਪੁਲਿਸ ਜਿਲਾ ਖੰਨਾ ਅਤੇ ਸਾਂਝ ਕੇਂਦਰ ਵੱਲੋਂ ਕਰਵਾਇਆ ਗਿਆ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਜਿਸ ਵਿੱਚ ਪਿੰਡਾ ਦੀਆਂ ਪੰਚਾਇਤਾਂ ਅਤੇ ਪੇਂਡੂ ਡਿਫੈਂਸ ਕਮੇਟੀਆਂ ਨੂੰ ਸੇਧ ਦੇਣ ਲਈ 'ਯੁੱਧ ਨਸ਼ੇ ਵਿਰੁੱਧ' ਮੁਹਿਮ ਤਹਿਤ ਸੈਮੀਨਾਰ ਕਰਾਇਆ ਗਿਆ ਜਿਸ ਦੀ ਅਗਵਾਈ ਡੀਆਈਜੀ ਦੀ ਰੇਂਜ ਲੁਧਿਆਣਾ ਜਗਦਲੇ ਨਿਲੰਬਰੀ ਵੱਲੋਂ ਕੀਤੀ ਗਈ।
ਪੁਲਿਸ ਜਿਲਾ ਖੰਨਾ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੱਖੋ ਵੱਖਰੇ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੇ ਪੈਮਾਨੇ ਤੇ ਸ਼ਾਮਿਲ ਹੋਏ ਨੇ ਇਹਦੇ ਵਿੱਚ ਸਾਡੀ ਮਾਤਾ ਭੈਣਾਂ ਵੀ ਬਹੁਤ ਵੱਡੇ ਪੈਮਾਨੇ ਤੇ ਸ਼ਾਮਿਲ ਹੋਈਆਂ। ਇਹ ਸਾਰੇ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋਏ ਨੇ ਖੰਨਾ ਇੱਕ ਇਹੋ ਜਿਹੀਆਂ ਜ਼ਿਲ੍ਹਾ ਹੈ ਜਿਹਦੇ ਵਿੱਚ 376 ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਨੇ ਤੇ ਵਾਰਡ ਕਮੇਟੀਜ ਨੇ ਸਹੁੰ ਚੁੱਕੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਨਾ ਨਸ਼ੇ ਨੂੰ ਵੜਨ ਦੇਣਗੇ, ਨਾ ਨਸ਼ਾ ਤਸਕਰਾਂ ਨੂੰ ਵੜਨ ਦੇਣਗੇ।
ਨਸ਼ੇ ਨੂੰ ਖਤਮ ਕਰਨ ਲਈ ਉਹ ਪੰਜਾਬ ਪੁਲਿਸ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੇ ਨੇ ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂਉਹਨਾਂ ਕਿਹਾ ਮਾਨਯੋਗ ਸੀਐਮ ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਹੈਲਪਲਾਈਨ ਨੰਬਰ ਸ਼ੁਰੂ ਕੀਤੀ ਗਈ ਹੈ ਇਹਦੇ ਰਾਹੀਂ ਨਸ਼ੇ ਦੇ ਬਾਰੇ ਜੋ ਵੀ ਸੂਚਨਾ ਸਾਂਝੀ ਕਰੀ ਕੀਤੀ ਜਾਊਗੀ ਉਹਦੇ ਤੇ ਐਕਸ਼ਨ ਹੋਊਗਾ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ। ਤੇ ਇਹਨਾਂ ਦੀ ਪਹਿਚਾਨ ਜੋ ਵੀ ਇਨਫੋਰਮੇਸ਼ਨ ਦੇਣਗੇ ਉਹਨਾਂ ਦੀ ਪਹਿਚਾਨ ਗੁਪਤ ਰੱਖੀ ਜਾਊਗੀ ਹੁਣ ਤੱਕ ਪਿਛਲੇ ਸਵਾ ਮਹੀਨੇ ਦੇ ਵਿੱਚ ਖੰਨਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਨੂੰ ਸਲਾਖਾ ਦੇ ਪੀਛੇ ਪਹੁੰਚਾਇਆ ਗਿਆ 25 ਤੋਂ ਵੱਧ ਤਸਕਰਾਂ ਦੀ ਪ੍ਰੋਪਰਟੀ ਅਟੈਚ ਕੀਤੀ ਗਈ ਹੈ ਤੇ ਸੱਤ ਤਸਕਰ ਜਿਨਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਸਿਵਿਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਤਰੀਕੇ ਦੀ ਸਖਤ ਕਾਰਵਾਈ ਅੱਗੇ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਮੁਤਾਬਿਕ ਅੱਗੇ ਜਾਰੀ ਰਹੂਗੀ ਤੇ ਅੱਜ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਇੱਥੇ ਆਏ ਨੇ ਵਾਰਡਾਂ ਦੇ ਲੋਕ ਇੱਥੇ ਆਏ ਨੇ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਦੇ ਵਿੱਚ ਆਪਣੀ ਸਾਂਝ ਪਾ ਰਹੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦੀ।
ਬਾਈ ਉੱਥੇ ਹੀ ਇਸ ਸੈਮੀਨਾਰ ਵਿੱਚ ਪਹੁੰਚੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪੇਂਡੂ ਡਿਫੈਂਸ ਕਮੇਟੀਆਂ ਦੇ ਮੈਂਬਰ ਪੰਜਾਬ ਸਰਕਾਰ ਦੇ ਅਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਦੇ ਖਿਲਾਫ ਇਸ ਚਲਾਈ ਮੁਹਿਮ ਦੀ ਸਲਾਗਾ ਕੀਤੀ ।