ਜਾਣਕਾਰੀ ਦਿੰਦੇ ਹੋਏ SSP ਖੰਨਾ ਜੋਤੀ ਯਾਦਵ
ਦੀਦਾਰ ਗੁਰਨਾ
ਖੰਨਾ 14 ਅਪ੍ਰੈਲ : ਉੱਚ ਅਧਿਕਾਰੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ SSP ਖੰਨਾ ਜੋਤੀ ਯਾਦਵ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਖੰਨਾ ਪੁਲਿਸ ਨੇ ਖੰਨਾ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿੱਚ ਇੱਕ ਹਥਿਆਰਬੰਦ ਗਿਰੋਹ ਦੇ 07 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ , ਗਿਰੋਹ ਮੈਂਬਰਾਂ ਦੇ ਹਰੇਕ ਮੈਂਬਰ ਵਿਰੁੱਧ ਇੱਕ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ,ਕਾਰਵਾਈ ਦੌਰਾਨ, ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 02 ਪਿਸਤੌਲ .30 ਬੋਰ, 01 ਪਿਸਤੌਲ .32 ਬੋਰ, 01 ਦੇਸੀ ਪਿਸਤੌਲ, 09 ਜ਼ਿੰਦਾ ਕਾਰਤੂਸ, 05 ਮੈਗਜ਼ੀਨ ਅਤੇ 02 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ,ਇਸ ਮੌਕੇ ਗੱਲਬਾਤ ਕਰਦਿਆਂ SSP ਜੋਤੀ ਯਾਦਵ ਨੇ ਕਿਹਾ ਕਿ ਖੰਨਾ ਪੁਲਿਸ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਇੱਕ ਤੀਬਰ ਮੁਹਿੰਮ ਚਲਾ ਰਹੀ ਹੈ , ਇਹ ਗ੍ਰਿਫ਼ਤਾਰੀਆਂ ਸੰਭਾਵੀ ਅਪਰਾਧਾਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ,ਇਸ ਮੌਕੇ SP ,DSP ਅਮ੍ਰਿਤਪਾਲ ਸਿੰਘ ਭਾਤੀ , DSP ਤਰਲੋਚਨ ਸਿੰਘ ਅਤੇ SHO ਸਮੇਤ ਹੋਰ ਅਫਸਰ ਮੌਜੂਦ ਸਨ