ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ “ਨਵੀ ਉਡਾਣ” ਨਾਮੀ ਦੁਕਾਨ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 16 ਅਪ੍ਰੈਲ 2025:ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ, HMEL ਗੁਰੂ ਗੋਬਿੰਦ ਸਿੰਘ ਰਿਫਾਈਨਰੀ ਨੇ ਆਸ-ਪਾਸ ਦੇ 59 ਪਿੰਡਾਂ ਵਿੱਚ ਚੱਲ ਰਹੇ ਸੈਲਫ ਹੈਲਪ ਗਰੁੱਪਾਂ ਦੇ ਤਿਆਰ ਉਤਪਾਦਾਂ ਦੀ ਵਿਕਰੀ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ "ਹੈਂਡ ਇਨ ਹੈਂਡ" ਏਜੰਸੀ ਵੱਲੋਂ "ਨਵੀ ਉਡਾਣ" ਨਾਮੀ ਦੁਕਾਨ ਦਾ ਉਦਘਾਟਨ ਬੁੱਧਵਾਰ ਨੂੰ ਰਾਮਾ ਮੰਡੀ ਵਿੱਚ ਕੀਤਾ ਗਿਆ ਜਿਸ ਰਾਹੀਂ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਆਪਣੇ ਹੱਥਾਂ ਨਾਲ ਬਣਾਏ ਹੋਏ ਉਤਪਾਦ ਜਿਵੇਂ ਕਿ ਕੱਪੜੇ, ਹੱਥਕਲਾ ਵਸਤੂਆਂ, ਆਰਗੈਨਿਕ ਖਾਦ ਪਦਾਰਥ (ਜਿਵੇਂ ਅਚਾਰ), ਡਿਸਪੋਜ਼ੇਬਲ ਉਤਪਾਦ, ਚਮੜੇ ਦੇ ਬੈਗ, ਨੋਟਬੁੱਕ, ਨੇਪਕਿਨ ਪੇਪਰ, ਸੈਨਟਰੀ ਪੈਡ ਆਦਿ ਦੀ ਵਿਕਰੀ ਕਰ ਸਕਣਗੇ।
ਇਹ ਕੋਸ਼ਿਸ਼ ਪਿੰਡ ਪੱਧਰ ਤੇ ਉਦਯੋਗਕਰਨ ਨੂੰ ਉਤਸ਼ਾਹਿਤ ਕਰਦੀ ਹੈ, ਮਹਿਲਾਵਾਂ ਨੂੰ ਆਤਮਨਿਰਭਰ ਬਣਾਉਂਦੀ ਹੈ ਅਤੇ ਹੱਥ ਨਾਲ ਬਣੇ ਉਤਪਾਦਾਂ ਨੂੰ ਮੁੱਖ ਧਾਰਾ ਮਾਰਕੀਟ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ।
ਸ਼ੁਰੂਆਤੀ ਤੌਰ 'ਤੇ 12 SHG ਵੱਲੋਂ ਬਣਾਏ ਉਤਪਾਦ ਰਖੇ ਗਏ ਹਨ, ਜੋ ਭਵਿੱਖ ਵਿੱਚ ਵਧਾਏ ਜਾਣਗੇ। ਲਗਭਗ 350 SHG ਮੈਂਬਰਾਂ ਨੇ ਸਮਾਰੋਹ ਵਿੱਚ ਭਾਗ ਲਿਆ ਅਤੇ ਨਵੀ ਉਡਾਣ ਦੀ ਸਰਾਹਨਾ ਕੀਤੀ।ਮੌਕੇ 'ਤੇ ਆਏ ਲੋਕਾਂ ਨੇ "ਨਵੀ ਉਡਾਣ" ਸ਼ਾਪ ਨੂੰ ਨੈਤਿਕ ਖਪਤਕਾਰਤਾ ਦਾ ਕੇਂਦਰ ਅਤੇ ਪਿੰਡ ਖੁਦਰਾ ਵਪਾਰ ਲਈ ਇੱਕ ਆਦਰਸ਼ ਮਾਡਲ ਬਣਨ ਦੀ ਉਮੀਦ ਜਤਾਈ।