ਸ੍ਰੀ ਮੁਕਤਸਰ ਸਾਹਿਬ: ਵੱਖ ਵੱਖ ਜਥੇਬੰਦੀਆਂ ਨੇ ਫੂਕਿਆ ਟਰੰਪ ਤੇ ਮੋਦੀ ਦਾ ਪੁਤਲਾ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ 2025: ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਜ਼ਿਲ੍ਹਾ ਮੁਕਤਸਰ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਅਮਰੀਕਾ ਵੱਲੋਂ ਭਾਰਤ ਤੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਸਮੇਤ ਖੇਤੀ ਜਿਣਸਾਂ ਉੱਤੇ ਟੈਕਸ ਨਾ ਲਾਉਣ ਦਾ ਦਬਾਅ ਪਾਊ ਫੈਸਲੇ ਖਿਲਾਫ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਤਾ ਮੀਨਾਰ ਚ ਰੋਸ਼ ਰੈਲੀ ਕਰਕੇ ਰੋਸ਼ ਮੁਜਾਹਰਾ ਕਰਕੇ ਡੀਸੀ ਦਫ਼ਤਰ ਮੁਕਤਸਰ ਅੱਗੇ ਪੁਤਲੇ ਫੂਕੇ ਅਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਬੀਕੇਯੂ ਕਾਦੀਆਂ ਦੇ ਸੂਬਾ ਜਨਰਲ ਸਕੱਤਰ ਜਗਦੇਵ ਸਿੰਘ ਕਾਨਿਆਂ ਵਾਲੀ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਬੀਕੇਯੂ ਡਕੌਂਦਾ (ਬੁਰਜ਼ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ ,ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਨ, ਬੀਕੇਯੂ ਲੱਖੋਵਾਲ (ਟਿਕੈਤ) ਦੇ ਜ਼ਿਲ੍ਹਾ ਸਕੱਤਰ ਜੱਥੇਦਾਰ ਗੁਰਮੀਤ ਸਿੰਘ ਲੰਬੀ ਢਾਬ, ਬੀਕੇਯੂ ਮਾਲਵਾ (ਹੀਰਕੇ ) ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਗੋਨੇਆਣਾ, ਕੌਮੀ ਕਿਸਾਨ ਯੂਨੀਅਨ ਦੇ ਜਿਲਾ ਖਜਾਨਚੀ ਜਸਕਰਨ ਸਿੰਘ ਬੂੜਾ ਗੁੱਜਰ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਰ ਅਸਲ ਵਿਸ਼ਵ ਵਪਾਰ ਸੰਸਥਾ ਡਬਲਿਊ ਟੀਓ ਨਿੱਜੀ ਕਰਨ ਸੰਸਾਰੀਕਰਨ ਉਦਾਰੀਕਰਨ ਨੀਤੀਆਂ ਤਹਿਤ ਅਮਰੀਕਾ ਵੱਲੋਂ ਭਾਰਤ ਤੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਸਮੇਤ ਖੇਤੀ ਜਿਣਸਾਂ ਉੱਤੇ 100% ਟੈਕਸ ਲਾਉਣ ਦਾ ਦਬਾਅ ਪਾਊ ਫੈਸਲਾ ਲਾਗੂ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਤੋਂ ਭਾਰਤ ਨੂੰ ਬਰਾਮਦ ਹੋਣ ਵਾਲੀਆਂ ਕਣਕ ਤੇ ਹੋਰ ਕਈ ਖੇਤੀ ਜਿਣਸਾਂ ਉੱਤੇ ਭਾਰਤ ਵੱਲੋਂ ਟੈਕਸ ਘਟਾਉਣ ਜਾਂ ਟੈਕਸ ਮੁਕਤ ਕਰਨ ਸਬੰਧੀ ਦੁਵੱਲੇ ਸਮਝੌਤੇ ਅਤੇ ਭਾਰਤੀ ਵਿਦੇਸ਼ ਮੰਤਰੀ ਦੀ ਅਮਰੀਕਾ ਫੇਰੀ ਉੱਤੇ ਮੋਦੀ ਸਰਕਾਰ ਦੀ ਮੁਜਰਮਾਨਾ ਚੁੱਪ ਸਮਝੌਤੇ ਬਾਰੇ ਸਹਿਮਤੀ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨ੍ਹਾਂ ਕਦਮਾਂ ਨਾਲ ਭਾਰਤ ਤੋਂ ਕਣਕ ਮੱਕੀ ਸਮੇਤ ਕਈ ਫਸਲਾਂ ਦੀ ਬਰਾਮਦ ਉੱਤੇ ਘੱਟ ਰੇਟਾਂ ਤੇ ਖ੍ਰੀਦ ਰਾਹੀਂ ਮਾਰੂ ਅਸਰ ਪਵੇਗਾ ਅਤੇ ਭਾਰਤ ਦੇ ਕਿਸਾਨ ਲੁੱਟੇ ਜਾਣਗੇ। ਖ਼ਾਸ ਕਰਕੇ ਅਮਰੀਕਾ ਵੱਲੋਂ ਸਮੁੰਦਰ ਵਿੱਚ ਸੁੱਟੀ ਜਾਣ ਵਾਲ਼ੀ ਕਣਕ ਭਾਰਤ ਨੂੰ ਟੈਕਸ ਮੁਕਤ ਬਰਾਮਦ ਕਾਰਨ ਸਾਡੇ ਕਿਸਾਨਾਂ ਦੀ ਕਣਕ ਕੌਡੀਆਂ ਦੇ ਭਾਅ ਲੁੱਟੀ ਜਾਵੇਗੀ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਵੱਡੀਆਂ ਲਾਮਬੰਦੀਆਂ ਰਾਹੀਂ ਦੋਨਾਂ ਕਿਸਾਨ ਦੁਸ਼ਮਣ ਲੀਡਰਾਂ ਦੇ ਡੀਸੀ ਦਫ਼ਤਰ ਮੁਕਤਸਰ ਵੀ ਪੁਤਲੇ ਫੂਕੇ ਗਏ ਹਨ।ਇਸ ਮੌਕੇ ਬਲਵਿੰਦਰ ਸਿੰਘ ਥਾਂਦੇਵਾਲਾ, ਗੁਰਭਗਤ ਸਿੰਘ ਭਲਾਈਆਣਾ,ਹਰਫੂਲ ਸਿੰਘ ਭਾਗਸਰ, ਜਸਵੀਰ ਸਿੰਘ ,ਹਰਮਨਦੀਪ ਸਿੰਘ ਕਿੱਟੂ ਬਾਂਮ,ਰਜਿੰਦਰ ਸਿੰਘ ਦੂਹੇਵਾਲਾ,ਗੁਰਦਰਸ਼ਨ ਸਿੰਘ ਰੁਪਾਣਾ, ਗੁਰਤੇਜ ਸਿੰਘ ਉਦੇਕਰਨ, ਜੱਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ,ਅਮਨਦੀਪ ਸਿੰਘ ਹਰੀਕੇ ਕਲਾਂ,ਬਲਵੰਤ ਸਿੰਘ, ਜਗਸੀਰ ਸਿੰਘ ਥਾਂਦੇਵਾਲਾ, ਫੌਜੀ ਬਲਜੀਤ ਸਿੰਘ ਝਬੇਲਵਾਲੀ ਆਦਿ ਆਗੂ ਹਾਜ਼ਰ ਸਨ।