← ਪਿਛੇ ਪਰਤੋ
ਵਿਸਾਖੀ ਮੇਲੇ ਤੇ ਬੱਬੂ ਮਾਨ ਬੰਨ੍ਹਣਗੇ ਰੰਗ
ਰੋਹਿਤ ਗੁਪਤਾ
ਗੁਰਦਾਸਪੁਰ 11 ਅਪ੍ਰੈਲ 2025 - ਗੁਰਦਾਸਪੁਰ ਦੇ ਕਸਬਾ ਧਾਲੀਵਾਲ ਦੇ ਨੇੜੇ ਪਿੰਡ ਲੇਹਲ ਦਾ ਵਿਸਾਖੀ ਮੇਲਾ ਦੂਰ-ਦੂਰ ਦੇ ਇਲਾਕਿਆਂ ਵਿੱਚ ਕਾਫੀ ਮਸ਼ਹੂਰ ਹੈ। ਇਸ ਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਤਿੰਨ ਰੋਜ਼ ਦਾ ਮੇਲੇ ਦੇ ਆਖਰੀ ਦਿਨ 15 ਅਪ੍ਰੈਲ ਨੂੰ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣਾ ਅਖਾੜਾ ਲਗਾਉਣਗੇ । ਮੇਲੇ ਦੇ ਆਯੋਜਕ ਅਤੇ ਗਗਨਦੀਪ ਸਿੰਘ ਲੇਹਲ ਨੇ ਦੱਸਿਆ ਕਿ 13 ਅਪ੍ਰੈਲ ਨੂੰ ਬੱਚਿਆਂ ਦੇ ਕਬੱਡੀ ਦੇ ਮੈਚ ਅਤੇ 14 ਅਪ੍ਰੈਲ ਨੂੰ ਬਜ਼ੁਰਗਾਂ ਦੇ ਕਬੱਡੀ ਦੇ ਨਾਲ ਨਾਲ ਓਪਨ ਸ਼ੋ ਮੈਚ ਹੋਣਗੇ। ਮੇਲੇ ਦੀ ਸਾਰੀ ਤਿਆਰੀਆਂ ਮੁਕੰਮਲ ਕਰ ਲਈ ਜਾ ਗਈਆਂ ਹਨ ਅਤੇ ਲੋਕਾਂ ਨੂੰ ਹੁੰਮ ਹੁਮਾ ਕੇ ਮੇਲੇ ਵਿੱਚ ਪਹੁੰਚਣ ਅਤੇ ਕਬੱਡੀ ਦੇ ਮੈਚਾਂ ਅਤੇ ਬੱਬੂ ਮਾਨ ਦੇ ਗੀਤਾਂ ਦਾ ਆਨੰਦ ਮਾਨਣ ਦੀ ਅਪੀਲ ਕੀਤੀ ਗਈ ਹੈ।
Total Responses : 0