ਡਾਕਟਰ ਅੰਬੇਡਕਰ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਦੀ ਕੀਤੀ ਨਿੰਦਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 04 ਅਪ੍ਰੈਲ ,2025
ਪਿੰਡ ਮੁਬਾਰਕਪੁਰ ਵਿਖੇ ਸਥਾਨਕ ਡਾਕਟਰ ਅੰਬੇਡਕਰ ਭਵਨ ਵਿਖੇ ਪਿੰਡ ਵਾਸੀਆਂ ਦਾ ਭਰਵਾਂ ਇਕੱਠ ਹੋਇਆ ਜਿਸ ਵਿੱਚ ਪਿਛਲੇ ਦਿਨੀਂ ਫਿਲੌਰ ਨਜ਼ਦੀਕ ਬਾਬਾ ਸਾਹਿਬ ਦੇ ਬੁੱਤ ਨਾਲ਼ ਛੇੜਛਾੜ ਕਰਨ ਉਪਰੰਤ ਉਨ੍ਹਾਂ ਪ੍ਰਤੀ ਗ਼ਲਤ ਸ਼ਬਦਾਵਲੀ ਵਰਤੀ ਗਈ ਜਿਸ ਦੀ ਸਮੂਹ ਨਗਰ ਨਿਵਾਸੀਆਂ ਨੇ ਨਿੰਦਿਆ ਕੀਤੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਬਾ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਣ ਲਾਲ ਨੇ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋਸ਼ੀਆਂ ਵਿਰੁੱਧ ਨਿੰਦਾ ਮਤਾ ਪਾਇਆ ਗਿਆ। ਉਹਨਾਂ ਕਿਹਾ ਕਿ ਸਾਨੂੰ ਅਜਿਹੀ ਸੋਚ ਵਾਲੇ ਵਿਅਕਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜਿਹੜੇ ਸਮਾਜ ਵਿੱਚ ਆਪਣੀ ਸੌੜੀ ਸੋਚ ਨਾਲ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ।ਇਸ ਮੌਕੇ ਜਗਦੀਸ਼ ਰਾਏ ਬਾਲੀ ਸਾਬਕਾ ਬੈਂਕ ਮੈਨੇਜਰ, ਗੁਰਦੇਵ ਸਿੰਘ, ਧਰਮਪਾਲ ਬਾਲੀ, ਗੁਰਮੀਤ ਰਾਮ ,ਮੋਹਣ ਲਾਲ ਪ੍ਰਧਾਨ, ਪ੍ਰਸ਼ੋਤਮ ਲਾਲ ਸਾਬਕਾ ਪੁਲਿਸ ਅਫਸਰ,ਕੇਵਲ ਰਾਮ ਸਾਬਕਾ ਪੰਚ, ਪ੍ਰੇਮ ਚੰਦ ਬਿਜਲੀ ਮੁਲਾਜ਼ਮ,ਦੇਵ ਰਾਜ, ਲੈਂਬਰ ਰਾਮ,ਰਾਜ ਕੁਮਾਰ, ਸੁਰਿੰਦਰ ਮੋਹਣ, ਸੰਜੀਵ ਕੁਮਾਰ, ਮੁਖਤਿਆਰ ਰਾਮ, ਮਹਿੰਦਰ ਪਾਲ, ਵਿਜੇ ਕੁਮਾਰ, ਸਤਪ੍ਰੀਤ ਆਦਿ ਹਾਜ਼ਰ ਸਨ।