ਗੁਜਰਾਤ ਦਾ ਸਾਬਰਮਤੀ ਸੰਮੇਲਨ ਦੇਸ਼ ਦੇ ਕਾਂਗਰਸੀ ਵਰਕਰਾਂ ਵਿੱਚ ਨਵੀਂ ਰੂਹ ਫੂਕੇਗਾ: ਰੰਧਾਵਾ
ਅਹਿਮਦਾਬਾਦ, 9 ਅਪ੍ਰੈਲ 2025 - ਆਲ ਇੰਡੀਆ ਕਾਂਗਰਸ ਕਮੇਟੀ ਦੇ ਸਹਿਯੋਗ ਨਾਲ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਇਆ ਸੰਮੇਲਨ ਸਾਰੇ ਦੇਸ਼ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿੱਚ ਇੱਕ ਨਵੀਂ ਰੂਹ ਫੂਕੇਗਾ ਇਹਨਾਂ ਬਾਰੇ ਸਾਬਕਾ ਉੱਪ ਮੁੱਖ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰ ਸੁਖਜਿੰਦਰ ਸਿੰਘ ਰੰਘਾਵਾ ਨੇ ਕਿਹਾ ਕਿ ਸ਼੍ਰੀ ਮੱਲਿਕਾਰਜੁਨ ਖੜਗੇ ਜੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਏਆਈਸੀਸੀ ਸੈਸ਼ਨ 'ਨਿਆਪਥ: ਸੰਕਲਪ, ਸਮਰਪਣ, ਸੰਘਰਸ਼' ਲਈ ਅਹਿਮਦਾਬਾਦ, ਗੁਜਰਾਤ ਵਿੱਚ ਆ ਕੇ ਖੁਸ਼ੀ ਹੋਈ।
ਪੰਜਾਬ ਕਾਂਗਰਸ ਦੇ ਸਾਥੀ ਨੇਤਾਵਾਂ ਨਾਲ ਜੁੜਨਾ ਇੱਕ ਸਨਮਾਨ ਦੀ ਗੱਲ ਸੀ ਕਿਉਂਕਿ ਅਸੀਂ ਸਾਡੇ ਦੇਸ਼ ਨੂੰ ਦਰਪੇਸ਼ ਸਭ ਤੋਂ ਜ਼ਰੂਰੀ ਮੁੱਦਿਆਂ - ਕਿਸਾਨਾਂ ਦੇ ਅਧਿਕਾਰਾਂ ਅਤੇ ਵਧਦੀ ਬੇਰੁਜ਼ਗਾਰੀ ਤੋਂ ਲੈ ਕੇ ਮਹਿੰਗਾਈ ਅਤੇ ਖਾਸ ਕਰਕੇ ਪੰਜਾਬ ਦੀਆਂ ਵਿਲੱਖਣ ਚਿੰਤਾਵਾਂ ਤੇ ਵਿਚਾਰ-ਵਟਾਂਦਰੇ ਵਿੱਚ ਵੀ ਸ਼ਾਮਲ ਹੋਏ , ਰਾਹੁਲ ਗਾਂਧੀ ਦੇ ਭਾਸ਼ਣਾ ਨੂੰ ਸਾਰੇ ਹੀ ਨੇਤਾਵਾਂ ਤੇ ਵਰਕਰਾਂ ਨੇ ਬੜੇ ਧਿਆਨ ਨਾਲ ਸੁਣਿਆ ਇਸ ਮੌਕੇ ਮੈਂਬਰ ਲੋਕ ਸਭਾ ਡਾ ਅਮਰ ਸਿੰਘ , ਸਾਬਕਾ ਮੰਤਰੀ ਤੇ ਵਿਧਾਇਕ ਸ੍ਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ , ਸਾਬਕਾ ਮੰਤਰੀ ਤੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ , ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ , ਜਨਰਲ ਸਕੱਤਰ ਪੰਜਾਬ ਸੰਦੀਪ ਸਿੰਘ ਸੰਧ, ਮਜੀਠਾ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਵੀ ਨਾਲ ਸਨ ।