ਸੁਸ਼ੀਲ ਰਾਣਾ ਮਗਰਾ ਨੂੰ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਥਾਪਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 9 ਅਪ੍ਰੈਲ 2025: ਕਾਂਗਰਸੀ ਆਗੂਆਂ ਦੀ ਅੱਜ ਇੱਕ ਮੀਟਿੰਗ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਾਲੜੂ ਵਿਖੇ ਹੋਈ, ਜਿਸ ਵਿੱਚ ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 10 ਦੇ ਕੌਂਸਲਰ ਸੁਸ਼ੀਲ ਰਾਣਾ ਮਗਰਾ ਨੂੰ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਸ੍ਰ. ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੇਂ ਵਿੱਚ ਹਲਕਾ ਵਿੱਚ ਰਿਕਾਰਡ ਤੋੜ ਵਿਕਾਸ ਹੋਇਆ ਹੈ, ਪਰ ਆਮ ਆਦਮੀ ਪਾਰਟੀ ਨੇ ਵਿਕਾਸ ਦੀ ਥਾਂ 'ਤੇ ਵਿਨਾਸ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚੋਂ ਲੋਕਾਂ ਦੀ ਅਵਾਜ਼ ਹੈ ਕਿ ਆਪ ਦੀ ਸਰਕਾਰ ਤੋਂ ਲੋਕ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ ਹੁਣ ਕਾਂਗਰਸ ਨੂੰ ਯਾਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਲਾਲੜੂ ਖੇਤਰ ਸਮੇਤ ਹੰਡੇਸਰਾ ਵਿਖੇ ਵੀ ਕਾਂਗਰਸੀਆਂ ਨੂੰ ਲਾਮਬੰਦ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵਾਧਾ ਕਰੇਗੀ। ਨਵ ਨਿਯੁਕਤ ਸ਼ਹਿਰੀ ਪ੍ਰਧਾਨ ਸੁਸ਼ੀਲ ਰਾਣਾ ਮਗਰਾ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਲਾਮਬੰਦ ਕਰਕੇ ਪਾਰਟੀ ਨੂੰ ਹੋਰ ਮਜਬੂਤ ਬਣਾਇਆ ਜਾਵੇਗਾ ਅਤੇ ਹਲਕੇ ਦੇ ਅਧੂਰੇ ਪਏ ਵਿਕਾਸ ਦੇ ਕੰਮਾਂ ਨੂੰ ਪੂਰੇ ਜੋਰ -ਸ਼ੋਰ ਨਾਲ ਚੁੱਕਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਮਾਸਟਰ ਮੋਹਨ ਸਿੰਘ, ਬਲਕਾਰ ਸਿੰਘ ਦੱਪਰ, ਯੁਗਵਿੰਦਰ ਸਿੰਘ ਅਤੇ ਧਰਮਿੰਦਰ ਸਿੰਘ, ਬਲਾਕ ਪ੍ਰਧਾਨ ਕਰਨੈਲ ਸਿੰਘ ਹਮਾਂਯੂਪੁਰ, ਜਰਨੈਲ ਸਿੰਘ ਝਾਰਮੜੀ, ਕ੍ਰਿਸ਼ਨ ਗੁਪਤਾ, ਮਹਿੰਦਰ ਸਿੰਘ , ਜਗਤਾਰ ਸਿੰਘ ਰਾਠੀ, ਦੀਪੂ ਰਾਣਾ, ਮਨੀਸ਼ ਕੁਮਾਰ, ਸੰਜੂ ਜਲਾਲਪੁਰ, ਜਸਵੀਰ ਸਿੰਘ, ਹੈਪੀ ਕੁਰਲੀ, ਕਿਰਨਪਾਲ ਸਿੰਘ ਸਿਉਪਾਲ ਰਾਣਾ, ਕਾਮੇਸ਼ਵਰ ਨਾਥ, ਰਮੇਸ਼ ਪ੍ਰਜਾਪਤ ਤੇ ਮਹਿਲਾ ਬਲਾਕ ਪ੍ਰਧਾਨ ਬੀਬੀ ਨਛੱਤਰ ਕੌਰ ਪਿੰਕੀ ਸਮੇਤ ਕਾਂਗਰਸੀ ਵਰਕਰ ਮੌਜੂਦ ਸਨ।