ਮਹਾਨ ਇਨਕਲਾਬੀ ਤੇਜਾ ਸਿੰਘ ਸੁਤੰਤਰ ਦੀ 52ਵੀਂ ਬਰਸੀ 12 ਅਪ੍ਰੈਲ ਨੂੰ
ਤਿਆਰੀ ਲਈ ਜਥੇਬੰਦੀਆਂ ਦੀ ਹੋਈ ਮੀਟਿੰ
ਰੋਹਿਤ ਗੁਪਤਾ
ਗੁਰਦਾਸਪੁਰ 3 ਅਪੈ੍ਲ ਮਹਾਨ ਇਨਕਲਾਬੀ ਤੇ ਸੁਤੰਤਰਤਾ ਸੈਨਾਨੀ ,ਪੈਪਸੂ ਵਿੱਚ ਮਜਾਰਾ ਲਹਿਰ ਉਸਾਰ ਕੇ ਜਗੀਰਦਾਰਾਂ ਤੋਂ ਜਮੀਨ ਖੋਹ ਕੇ ਬੰਦਾ ਬਹਾਦਰ ਦੇ ਕਦਮ ਚਿੰਨਾ ਤੇ ਚੱਲ ਕੇ ਹਲ ਵਾਹਕਾਂ ਨੂੰ ਜਮੀਨ ਦਵਾਉਣ ਵਾਲੇ ,ਤੇਜਾ ਵੀਲਾ ਦੇ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਲੇ ਤੇ ਸਾਰੀ ਉਮਰ ਲੋਕ ਸੰਘਰਸ਼ਾਂ ਨੂੰ ਸਮਰਪਿਤ ਕਰਨ ਵਾਲੇ' ਬਹਾਦਰ ਤੇ ਨਿਡਰ ਯੋਧੇ, ਤੇਜਾ ਸਿੰਘ ਸੁਤੰਤਰ ਜੀ ਦੀ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਅਪ੍ਰੈਲ 2025 ਨੂੰ ਦਿਨ ਸ਼ਨੀਵਾਰ ਸਵੇਰੇ 11 ਵਜੇ ਪਿੰਡ ਅਲੂਣਾ ਵਿਖੇ ਮਨਾਈ ਜਾ ਰਹੀ ਹੈ ।
ਸਮਾਰੋਹ ਦੀ ਸਫਲਤਾ ਲਈ ਅੱਜ ਪਿੰਡ ਅਲੂਣਾ ਵਿੱਚ ਜਿਲ੍ਹੇ ਦੀਆਂ ਵੱਖ-ਵੱਖ ਕਿਸਾਨ, ਮਜ਼ਦੂਰ, ਨੌਜਵਾਨ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਭਰਵੀਂ ਮੀਟਿੰਗ ਸਾਥੀ ਬਲਦੇਵ ਸਿੰਘ ਖਹਿਰਾ ਹੋਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਲਜਾਰ ਸਿੰਘ ਬਸੰਤਕੋਟ ,ਮੱਖਣ ਸਿੰਘ ਕੁਹਾੜ ,ਅਸ਼ਵਨੀ ਕੁਮਾਰ ਲਖਣ ਕਲਾਂ ,ਬਜਣ ਸਿੰਘ ਭੰਬੋਈ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਸੁੱਚਾ ਸਿੰਘ ਬਲੱਗਣ, ਬਲਜੀਤ ਸਿੰਘ ਖੱਦਰ ਕਲਾਨੌਰ, ਸਰਦੂਲ ਸਿੰਘ ਬਰੀਲਾ, ਜਗਜੀਤ ਸਿੰਘ ਅਲੂਣਾ, ਬਲਬੀਰ ਸਿੰਘ ਬਾਜਵਾ,ਗੁਰਵਿੰਦਰ ਸਿੰਘ ਜਿਵਾਨਚੱਕ, ਹਰਚਰਨ ਸਿੰਘ ਔਜਲਾ, ਹਰਵਿੰਦਰ ਸਿੰਘ ਸੈਣੀ, ਬਲਵਿੰਦਰ ਸਿੰਘ, ਜਸਪਾਲ ਸਿੰਘ, ਗੁਰਨਾਮ ਸਿੰਘ ਅਤੇ ਹੋਰ ਕਈ ਆਗੂ ਸ਼ਾਮਿਲ ਹੋਏ ਮੀਟਿੰਗ ਵਿੱਚ ਸਮੁੱਚੇ ਪ੍ਰਬੰਧਾਂ ਬਾਰੇ ਅਤੇ ਸਮਾਰੋਹ ਦੀ ਸਫਲਤਾ ਲਈ ਕਈ ਪ੍ਰੋਗਰਾਮ ਬਣਾਏ ਗਏ ਜਿਨਾਂ ਵਿੱਚ ਪਿੰਡ ਪਿੰਡ ਕਾਰਡ/ ਇਸ਼ਤਿਆਰ ਵੰਡਣੇ, ਸਪੀਕਰ ਰਾਹੀਂ ਪ੍ਰਚਾਰ ਕਰਨਾ, ਆਦਿ ਸਮੇਤ ਜਥੇਬੰਦੀਆਂ ਨੂੰ ਕੋਟੇ ਲਾਏ ਗਏ ।ਇਸ ਮੌਕੇ ਜਿੱਥੇ ਵੱਖ ਵੱਖ ਬੁਲਾਰੇ ਤੇਜਾ ਸਿੰਘ ਸੁਤੰਤਰ ਹੋਰਾਂ ਦੇ ਜੀਵਨ ਬਾਰੇ ਅਤੇ ਦੇਸ਼ ਦੁਨੀਆ ਅਤੇ ਸੂਬੇ ਦੇ ਅਜੋਕਾ ਹਾਲਾਤਾਂ ਬਾਰੇ ਵਿਸਥਾਰਥ ਗੱਲਬਾਤ ਕਰਨਗੇ ਉੱਥੇ ਨਾਲ ਦੀ ਨਾਲ ਰਾਣਾ ਸੋਢੀ ਕਲਾ ਮੰਚ ਲਾਂਬੜਾ ਦੀ ਟੀਮ ਵੱਲੋਂ ਵਧੀਆ ਨਾਟਕ ਵੀ ਨਾਲ ਦੀ ਨਾਲ ਖੇਡੇ ਜਾਣਗੇ ।ਸਮਾਰੋਹ ਦੀ ਸਮਾਪਤੀ ਉਪਰੰਤ ਨੌਜਵਾਨਾਂ ਦੇ ਹਰ ਵਾਰ ਦੀ ਤਰ੍ਹਾਂ ਕਬੱਡੀ ਮੈਚ ਵੀ ਕਰਾਏ ਜਾਣਗੇ ।ਆਗੂਆਂ ਵੱਲੋਂ ਸਮੂਹ ਲੋਕਾਂ ਨੂੰ ਸੁਤੰਤਰ ਜੀ ਦੀ ਬਰਸੀ ਸਮਾਰੋਹ ਵਿੱਚ 12 ਅਪ੍ਰੈਲ ਸ਼ਨੀਵਾਰ11ਵਜੇ ਪਿੰਡ ਅਲੂਣਾ (ਹਰਦੋਛੰਨੀ)ਵਿਖੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ।