ਯੁੱਧ ਨਸ਼ਿਆ ਵਿਰੁੱਧ। ਡੱਰਗ ਕੰਟਰੋਲ ਵਿਭਾਗ ਦੀ ਕਾਰਵਾਈ ਲਗਾਤਾਰ ਜਾਰੀ
- ਦੋ ਦੁਕਾਨਾਂ ਤੇ ਛਾਪਾ ਪਰ ਕੋਈ ਨਸ਼ੀਲੀ ਦਵਾਈ ਨਹੀਂ ਮਿਲੀ
ਰੋਹਿਤ ਗੁਪਤਾ
ਗੁਰਦਾਸਪੁਰ, 3 ਅਪ੍ਰੈਲ 2025 - ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦੇ ਜਿੱਥੇ ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਸਰਗਰਮੀ ਦਿਖਾ ਰਿਹਾ ਹੈ ਉੱਥੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਕਾਰਵਾਈਆਂ ਵੀ ਲਗਾਤਾਰ ਜਾਰੀ ਹਨ। ਅੱਜ ਵੀ ਡਰੱਗ ਕੰਟਰੋਲਰ ਵੱਲੋਂ ਕਈ ਦਵਾਈਆਂ ਦੇ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ।
ਅਮਰਪਾਲ ਸਿੰਘ ਮੱਲ੍ਹੀ, ਡਰੱਗਜ਼ ਕੰਟਰੋਲ ਅਫ਼ਸਰ, ਗੁਰਦਾਸਪੁਰ-1 ਦੀ ਅਗਵਾਈ ਵਿੱਚ ਅਤੇ ਸੀ.ਆਈ.ਏ ਸਟਾਫ਼ ਦੇ ਸਹਿਯੋਗ ਨਾਲ ਮੈਸਰਜ਼ ਦੀਪਕ ਮੈਡੀਕਲ ਸਟੋਰ, ਕਾਹਨੂੰਵਾਨ ਚੌਂਕ, ਗੁਰਦਾਸਪੁਰ ਅਤੇ ਮੈਸਰਜ਼ ਸਤਿ ਕਰਤਾਰ ਮੈਡੀਕੋਜ਼ ਅੱਡਾ ਕੋਟ ਮੋਹਨ ਲਾਲ, ਗੁਰਦਾਸਪੁਰ ਦਾ ਔਚਕ ਨਿਰੀਖਣ ਕੀਤਾ ਗਿਆ। ਹਾਲਾਂਕਿ ਅਧਿਕਾਰੀ ਅਨੁਸਾਰ ਵੀ ਕੋਈ ਦੋ ਇੱਕ ਰੂਟੀਨ ਚੈਕਿੰਗ ਸੀ ਅਤੇ ਦੋਹਾਂ ਹੀ ਦੁਕਾਨਾਂ ਦੀ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਆਦਤ ਬਣਾਉਣ ਵਾਲੀਆਂ ਯਾਰ ਨਸ਼ੀਲੀਆਂ ਦਵਾਈਆਂ ਬਰਾਮਦ ਨਹੀਂ ਹੋਈਆਂ।