ਯਾਦਗਾਰੀ ਹੋ ਨਿਬੜਿਆ ਸਕੂਲ ਆਫ ਐਮੀਨੈਂਸ ਕੋਟਸ਼ਮੀਰ ਦਾ ਸਲਾਨਾ ਸਮਾਗਮ
ਅਸ਼ੋਕ ਵਰਮਾ
ਕੋਟਫੱਤਾ, (ਬਠਿੰਡਾ) 30 ਮਾਰਚ 2025 : ਸਕੂਲ ਆਫ ਐਮੀਨੈਂਸ ਕੋਟਸ਼ਮੀਰ ਵਿਖੇ ਪ੍ਰਿੰਸੀਪਲ ਸ੍ਰੀਮਤੀ ਨਿਸ਼ਾ ਬਾਂਸਲ ਦੀ ਯੋਗ ਅਗਵਾਈ ਵਿੱਚ ਸਲਾਨਾਂ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਸਲਾਨਾਂ ਨਤੀਜੇ ਦਾ ਐਲਾਨ ਕੀਤਾ ਗਿਆ ਅਤੇ ਵੱਖ-ਵੱਖ ਜਮਾਤਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦਾ ਅਗਾਜ ਸਕੂਲ ਅਧਿਆਪਕ ਸ਼੍ਰੀ ਦਵਿੰਦਰ ਸਿੰਘ ਨੇ ਸੁਆਗਤੀ ਸ਼ਬਦਾ ਨਾਲ ਕੀਤਾ । ਸ਼੍ਰੀ ਵਿਸ਼ਾਲ ਬਾਂਸਲ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜ੍ਹੀ ।
ਸਮਾਗਮ ਦੌਰਾਨ ਸ਼੍ਰੀਮਤੀ ਕੰਚਨ ਨਾਰੰਗ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।ਇਸ ਦੌਰਾਨ ਸਕੂਲ ਦੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਨਗਰ ਪੰਚਾਇਤ ਕੋਟਸ਼ਮੀਰ ਨੂੰ ਵੀ ਸਮੂਹਿਕ ਰੂਪ ਵਿੱਚ ਸਨਮਾਨਿਤ ਕੀਤਾ। ਮੁੱਖ ਮਹਿਮਾਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਸਕੂਲ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਕੂਲ ਕਰਮਚਾਰੀਆਂ ਦੀ ਤਾਰੀਫ਼ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਉਪਲੱਬਧੀਆਂ ਦੀ ਪ੍ਰਾਪਤੀ ਹਿਤ ਕੀਤੇ ਯਤਨਾਂ ਦਾ ਵੀ ਜਿਕਰ ਕੀਤਾ। ਉਹਨਾਂ ਬੱਚਿਆਂ ਨਾਲ ਆਪਣੇ ਵਿਦਿਆਰਥੀ ਜੀਵਨ ਦੀਆਂ ਅਹਿਮ ਯਾਦਾਂ ਨੂੰ ਵੀ ਸਾਂਝਾ ਕੀਤਾ। ਉਹਨਾਂ ਆਪਣੇ ਸੰਬੋਧਨ ਦੌਰਾਨ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਸਕੂਲ ਦੀਆਂ ਹਰ ਪ੍ਰਕਾਰ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਦੇ ਉਪਰਾਲੇ ਕੀਤੇ ਜਾਣਗੇ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਾ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਦੇ ਯਤਨਾਂ ਦਾ ਉਲੇਖ ਕੀਤਾ। ਉਹਨਾਂ ਕਿਹਾ ਕਿ ਅੱਜ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਚੰਗੀ ਸਿੱਖਿਆ,ਖੇਡਾਂ ਅਤੇ ਸਹੀ ਮਾਰਗ ਦਰਸ਼ਨ ਦੀ ਜਰੂਰਤ ਹੈ ਅਤੇ ਇਸ ਵਿੱਚ ਅਧਿਆਪਕ ਵਰਗ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਦੌਰਾਨ ਸ਼੍ਰੀਮਾਨ 108 ਮਹੰਤ ਗੋਪਾਲ ਦਾਸ ਡੇਰਾ ਬਾਬਾ ਧਿਆਨ ਦਾਸ ਕੋਟਸ਼ਮੀਰ ਨਸੀਬਪੁਰਾ ਵਾਲਿਆਂ ਵੱਲੋਂ ਸਕੂਲ ਵਿਕਾਸ ਲਈ 11000 ਹਾਜ਼ਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਸਮਾਗਮ ਦੇ ਅੰਤ ਤੇ ਸਕੂਲ ਵੱਲੋ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਅਤੇ ਸੰਤ ਗੋਪਾਲ ਦਾਸ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਬਲਦੀਪ ਸਿੰਘ ਪ੍ਰਧਾਨ ਨਗਰ ਪੰਚਾਇਤ, ਨਿਰਮਲ ਸਿੰਘ ਨਿੰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਗੁਰਨੈਬ ਸਿੰਘ ਸਿੱਧੂ, ਸੁਖਮੰਦਰ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਚਾਨਣ ਸਿੰਘ , ਜਗਰੂਪ ਸਿੰਘ ਗਿੱਲ, ਹਰਪ੍ਰੀਤ ਸਿੰਘ ਪੀਤਾ , ਦਲਵੀਰ ਸਿੰਘ ,ਗੁਰਜੰਟ ਸਿੰਘ,ਲਖਵਿੰਦਰ ਸਿੰਘ, ਸੁਖਦੀਪ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਹਰਬਖਸ਼ ਸਿੰਘ, ਮਲਕੀਤ ਸਿੰਘ ,ਅਸ਼ੋਕ ਕੁਮਾਰ, ਗੁਰਸ਼ਰਨ ਸਿੰਘ, ਸੋਮਾ ਸਿੰਘ , ਹਰਮਨਜੋਤ ਸਿੰਘ, ਮੋਨੀਕਾ ਰਾਜਪੂਤ, ਅਲਪਨਾ ਚੋਪੜਾ, ਮੋਨਾ ਰਾਣੀ, ਹਰਦੀਪ ਕੌਰ, ਕਿਰਨਪਾਲ ਕੌਰ, ਸ਼ੀਨਮ, ਇੰਦਰਜੀਤ ਕੌਰ,ਨਿਸ਼ਾ ਅਰੋੜਾ, ਹਰਦੀਪ ਕੌਰ, ਸ਼ਿਵਾਨੀ ਜਿੰਦਲ, ਬਲਜੀਤ ਕੌਰ, ਰਿਤੂ ਰਾਣੀ, ਅੰਜਲੀ ਜੁਨੇਜਾ, ਸੁਮਨ ਕਾਂਸਲ ਆਦਿ ਅਧਿਆਪਕ ਹਾਜ਼ਰ ਸਨ।