ਪੰਡੋਰੀ ਧਾਮ ਵੱਲੋਂ ਲਗਵਾਇਆ ਗਿਆ ਅੱਖ ਦਾ ਮੁਫਤ ਕੈਂਪ, ਲੋੜਵੰਦਾਂ ਦੇ ਆਪਰੇਸ਼ਨ ਵੀ ਹੋਣਗੇ ਮੁਫਤ
ਰੋਹਿਤ ਗੁਪਤਾ
ਗੁਰਦਾਸਪੁਰ, 30 ਮਾਰਚ 2025 - ਧਾਰਮਿਕ ਆਯੋਜਨਾ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਸ਼੍ਰੀ ਪੰਡੋਰੀ ਧਾਮ ਦੇ ਗੱਦੀ ਨਸ਼ੀਨ ਮਹੰਤ ਰਘੁਬੀਰ ਦਾਸ ਜੀ ਵੱਲੋਂ ਇੱਕ ਹੋਰ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ ਹੈ। ਅੱਜ ਪੰਡੋਰੀ ਧਾਮ ਦੇ ਦਰਬਾਰ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ 800 ਤੋਂ ਵੱਧ ਮਰੀਜ਼ਾਂ ਵੱਲੋਂ ਦੀਆਂ ਅੱਖਾਂ ਦਾ ਚੈੱਕ ਅਪ ਅੱਖਾਂ ਦੇ ਮਾਹਰ ਡਾਕਟਰ ਰਾਜਨ ਅਰੋੜਾ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਪੰਡੋਰੀ ਧਾਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੇ ਵੱਖ ਵੱਖ ਟੈਸਟ ਕੀਤੇ ਗਏ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਦੱਸ ਦਈਏ ਕਿ ਕੈਂਪ ਵਿੱਚ ਆਏ ਅੱਖਾਂ ਤੇ ਜਿਨਾਂ ਮਰੀਜ਼ਾਂ ਦੇ ਆਪਰੇਸ਼ਨ ਦੀ ਲੋੜ ਮਹਿਸੂਸ ਹੋਈ ਉਨਾਂ ਦੇ ਆਪਰੇਸ਼ਨ ਦਾ ਸਾਰੇ ਦਾ ਸਾਰਾ ਖਰਚਾ ਵੀ ਸ੍ਰੀ ਪੰਡੋਰੀ ਧਾਮ ਵੱਲੋਂ ਚੁੱਕਿਆ ਜਾਏਗਾ ।
ਡਾਕਟਰ ਰਾਜਨ ਅਰੋੜਾ ਨੇ ਦੱਸਿਆ ਕਿ ਆਲੇ ਦੁਆਲੇ ਦੇ ਇਲਾਕੇ ਦੇ ਸੈਂਕੜਿਆਂ ਅੱਖਾਂ ਦੇ ਮਰੀਜ਼ ਇਸ ਕੈਂਪ ਦਾ ਫਾਇਦਾ ਉਠਾ ਰਹੇ ਹਨ। ਦੇਖਿਆ ਗਿਆ ਹੈ ਇਲਾਕੇ ਵਿੱਚ ਕਾਲਾ ਮੋਤੀਆ ਤੇ ਚਿੱਟੇ ਮੋਤੀਆਂ ਦੇ ਮਰੀਜ਼ ਕਾਫੀ ਹਨ। ਇਹਨਾਂ ਤੋਂ ਇਲਾਵਾ ਵੀ ਕੁਝ ਮਰੀਜ਼ ਅੱਖਾਂ ਦੀਆਂ ਦੂਜੀਆਂ ਗੰਭੀਰ ਬਿਮਾਰੀਆਂ ਨਾਲ ਪੀੜਿਤ ਹਨ ਜਦ ਕਿ ਆਮ ਬਿਮਾਰੀਆ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਨਜ਼ਰ ਆ ਰਹੀ ਹੈ, ਜਿਨ੍ਾਂ ਦੇ ਰੋਗ ਦਵਾਈਆਂ ਨਾਲ ਠੀਕ ਹੋ ਸਕਦੇ ਹਨ ਉਹਨਾਂ ਨੂੰ ਮੁਫਤ ਦਵਾਈਆਂ ਦੇ ਦਿੱਤੀਆਂ ਗਈਆਂ ਹਨ ਅਤੇ ਜਿਨਾਂ ਦੇ ਆਪਰੇਸ਼ਨ ਹੋਣੇ ਹਨ ਉਹਨਾਂ ਨੂੰ ਆਪਰੇਸ਼ਨ ਦਾ ਸਮਾਂ ਦੇ ਦਿੱਤਾ ਗਿਆ ਹੈ। ਪਿੰਡੋ ਦੀ ਧਾਮ ਦੇ ਗੱਦੀਨਸ਼ੀਨ ਮਹੰਤ ਰਘੁਬੀਰ ਦਾਸ ਜੀ ਵੱਲੋਂ ਕੈਂਪ ਦਾ ਸਾਰਾ ਖਰਚ ਕੀਤਾ ਜਾ ਰਿਹਾ । ਮਰੀਜ਼ਾਂ ਦੇ ਟੈਸਟ ਦਵਾਈਆਂ ਅਤੇ ਇਥੋਂ ਤੱਕ ਕਿ ਆਪਰੇਸ਼ਨ ਦਾ ਵੀ ਸਾਰੇ ਦਾ ਸਾਰਾ ਖਰਚ ਉਹਨਾਂ ਵੱਲੋਂ ਕੀਤਾ ਜਾਵੇਗਾ।