ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਹੋਏ ਅਗਨ ਭੇਂਟ
- ਅਕਾਲ ਤਖਤ ਦੇ ਜਥੇਦਾਰ ਸਾਹਿਬ ਪਹੁੰਚੇ ਮੌਕੇ ਤੇ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੂੰ ਕੀਤੀਆਂ ਹਿਦਾਇਤਾਂ
ਰੋਹਿਤ ਗੁਪਤਾ
ਗੁਰਦਾਸਪੁਰ, 30 ਮਾਰਚ 2025 - ਬੀਤੀ ਦੇਰ ਰਾਤ ਰਚੋਵਾਲ ਦੇ ਪਿੰਡ ਭਾਮ ਵਿਖੇ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਟ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਲਿਟਰੇਚਰ ਅਗਨ ਭੇਟ ਹੋ ਗਿਆ ਇਸਦੀ ਜਾਣਕਾਰੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਨੂੰ ਮਿਲੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਜਿਨਾਂ ਨੇ ਆ ਕੇ ਸਖਤ ਫੈਸਲਾ ਲੈਂਦੇ ਹੋਏ ਕਿਹਾ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦਿਨ ਅਤੇ ਰਾਤ ਦੇ ਚੌਂਕੀਦਾਰ ਹੋਣੇ ਚਾਹੀਦੇ ਆ ਜਿਨਾਂ ਗੁਰਦੁਆਰਾ ਸਾਹਿਬਾਂ ਵਿੱਚ ਚੌਂਕੀਦਾਰ ਨਹੀਂ ਹੋਣਗੇ ਉਹਨਾਂ ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕ ਕੇ ਨਾਲ ਲੱਗਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਵਿੱਚ ਭੇਜੇ ਜਾਣਗੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਹੀ ਪਿੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤਾ ਤਲਬ।
ਇਸ ਮੌਕੇ ਜਾਂਚ ਕਰ ਰਹੇ ਡੀਐਸਪੀ ਹਰੀ ਕ੍ਰਿਸ਼ਨ ਨੇ ਕਿਹਾ ਸਾਡੀ ਫਰੈਂਸਿਕ ਟੀਮ ਵੀ ਆਈ ਹੈ ਅਸੀਂ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਜੇਕਰ ਕਿਸੇ ਨੇ ਸ਼ਰਾਰਤ ਵੱਜੋਂ ਇਹ ਕੰਮ ਕੀਤਾ ਹੋਇਆ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।