← ਪਿਛੇ ਪਰਤੋ
ਸ਼ੇਰ ਸਿੰਘ ਮੁੱਖ ਮੁਨਸ਼ੀ ਥਾਣਾ ਚੋਹਲਾ ਸਾਹਿਬ ਤਾਇਨਾਤ
ਨਈਅਰ
ਚੋਹਲਾ ਸਾਹਿਬ/ਤਰਨਤਾਰਨ,29 ਮਾਰਚ 2025 - ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਅਭਿਮੰਨਿਊ ਰਾਣਾ ਦੇ ਹੁਕਮਾਂ 'ਤੇ ਏਐਸਆਈ ਸ਼ੇਰ ਸਿੰਘ ਵਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਮੁੱਖ ਮੁਨਸ਼ੀ ਦਾ ਚਾਰਜ ਸੰਭਾਲਿਆ ਗਿਆ ਹੈ।ਉਹ ਇਸ ਤੋਂ ਪਹਿਲਾਂ ਪੁਲਿਸ ਚੌਕੀ ਨੌਸ਼ਹਿਰਾ ਪੰਨੂੰਆਂ ਵਿਖੇ ਤਾਇਨਾਤ ਸਨ।ਚਾਰਜ ਸੰਭਾਲਣ ਉਪਰੰਤ ਮੁੱਖ ਮੁਨਸ਼ੀ ਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਥਾਣੇ ਆਏ ਹਰੇਕ ਇੱਜ਼ਤਦਾਰ ਵਿਅਕਤੀ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਹਿਫ਼ਾਜ਼ਤ ਲਈ ਦਿਨ ਰਾਤ ਹਾਜ਼ਰ ਹਨ ਅਤੇ ਪੁਲਿਸ ਥਾਣੇ ਵਿੱਚ ਕੰਮਕਾਰ ਲਈ ਆਏ ਕਿਸੇ ਵੀ ਵਿਅਕਤੀ ਨੂੰ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।
Total Responses : 0