ਜੈਤੋ ਦੀ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਰੱਖਿਆ ਨੀਂਹ-ਪੱਥਰ
ਜੈਤੋ, 29 ਮਾਰਚ 2025 - ਜੈਤੋ ਦੀ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨੀਂਹ-ਪੱਥਰ ਰੱਖਣ ਦੀ ਰਸਮ ਅਦਾ ਕਰਨ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਅਲੋਕ ਜੈਨ ਸਥਾਨਕ ਖੇਡ ਸਟੇਡੀਅਮ ਵਿਖੇ ਪਹੁੰਚਣ ’ਤੇ ਨਵਜੋਤ ਕੌਰ ਜ਼ਿਲ੍ਹਾ ਤੇ ਸੈਸ਼ਨ ਜੱਜ ਤੋਂ ਜੁਡੀਸ਼ੀਅਲ ਅਫ਼ਸਰ, ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਸ਼ਮਿੰਦਰਪਾਲ ਸਿੰਘ, ਡਿਪਟੀ ਕਮਿਸ਼ਨਰ ਫ਼ਰੀਦਕੋਟ ਪੂਰਨਦੀਪ ਕੌਰ ਤੇ ਐਸ.ਐਸ.ਪੀ. ਫ਼ਰੀਦਕੋਟ ਮੈਡਮ ਪ੍ਰਿਗਿਆ ਜੈਨ, ਬਾਰ ਐਸੋੋਸੀਏਸ਼ਨ ਜੈਤੋ ਦੇ ਪ੍ਰਧਾਨ ਮਨਦੀਪ ਸਿੰਘ ਕੁਲਾਰ ਅਤੇ ਸਾਥੀ ਵਕੀਲਾਂ ਵਲੋਂ ਫੁੱਲਾਂ ਦੇ ਗੁਲਸਤੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਨ੍ਹਾਂ ਸਾਰਿਆਂ ਵਲੋਂ ਵਾਰੀ-ਵਾਰੀ ਪਹਿਲਾਂ ਸਟੇਜ ’ਤੇ ਦੀਪ ਨੂੰ ਜਗਾਇਆ ਗਿਆ। ਉਪਰੰਤ ਜੈਤੋ ਦੀ ਜੁਡੀਸ਼ੀਅਲ ਕੋਰਟ ਕੰਪਲੈਕਸ ਵਾਲੀ ਥਾਂ ’ਤੇ ਪਹੁੰਚੇ ਅਤੇ ਅਰਦਾਸ ਵਿਚ ਸ਼ਾਮਿਲ ਹੋਣ ਉਪਰੰਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਅਲੋਕ ਜੈਨ ਨੇ ਇੱਟ ਰੱਖ ਕੇ ਕੰਪਲੈਕਸ ਦੀ ਨੀਂਹ ਰੱਖਣ ਦੀ ਰਸਮ ਅਦਾ ਕੀਤੀ।