ਦੂਜੇ ਦਿਨ ਵੀ ਨਹੀਂ ਮਿਲੀ ਨਹਿਰ ਵਿੱਚ ਡਿੱਗੀ ਲੜਕੀ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਲੁੱਟ ਦੀ ਘਟਨਾ ਬਾਰੇ ਜਤਾਇਆ ਸ਼ੱਕ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 29 ਮਾਰਚ 2025 - ਗੁਰਦਾਸਪੁਰ ਦੀ ਕਾਹਨੂੰਵਾਨ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾ ਨੇੜੇ ਇੱਕ ਦਰਦਨਾਕ ਵਾਰਦਾਤ ਵਾਪਰੀ ਸੀ ਜਦੋਂ ਐਕਟਿਵਾ ਤੇ ਜਾਂਦੇ ਹੋਏ ਸੱਸ ਨੂੰਹ ਨਾਲ ਨੂੰ ਨਹਿਰ ਦੇ ਕੰਢੇ ਕੁਝ ਅਣਪਛਾਤੇ ਲੁਟੇਰਿਆ ਵਲੋ ਲੁੱਟ ਕੀਤੀ ਗਈ ਅਤੇ ਜਦੋਂ ਨੂੰਹ ਅਮਨਪ੍ਰੀਤ ਕੌਰ ਕੋਲੋ ਮੁੰਦਰੀ ਦੀ ਲੁੱਟ ਕਰ ਰਹੇ ਸਨ ਤਾਂ ਅਚਾਨਕ ਅਮਨਪ੍ਰੀਤ ਨਹਿਰ ਵਿੱਚ ਜਾ ਡਿੱਗੀ ਸੀ ਜਿਸ ਨੂੰ ਲੱਭਣ ਲਈ ਦੂਸਰੇ ਦਿਨ ਵੀ ਗੋਤਖੋਰਾਂ ਵਲੋਂ ਦੂਸਰੇ ਦਿਨ ਵੀ ਭਾਲ ਜਾਰੀ ਹੈ।
ਓਧਰ ਨਹਿਰ ਵਿਚ ਗਿਰੀ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਲੜਕੀ ਦੀ ਸੱਸ ਤੇ ਹੀ ਸਵਾਲ ਉਠਾਏ ਜਾਂ ਰਹੇ ਹਨ ਅਤੇ ਲੁੱਟ ਦੀ ਘਟਨਾ ਬਾਰੇ ਹੀ ਸ਼ੱਕ ਜਤਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੁੱਟ ਹੋਈ ਹੈ ਤਾਂ ਕੋਈ ਚੀਜ਼ ਲੁੱਟੀ ਕਿਉਂ ਨਹੀ ਗਈ?
ਉੱਥੇ ਹੀ ਇਸ ਵਾਰਦਾਤ ਤੋ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ ਅਤੇ ਉੱਥੇ ਹੀ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਨੂੰ ਇਸ ਉਧਰ ਦੂਸਰੇ ਦਿਨ ਲੜਕੀ ਦੀ ਨਹਿਰ ਵਿੱਚੋਂ ਭਾਲ ਕਰਵਾ ਰਹੇ DSP ਅਮੋਲਕ ਸਿੰਘ ਨੇ ਦੱਸਿਆ ਕਿ ਉਹਨਾਂ ਵਲੋ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਚ ਡੁੱਬੀ ਅਮਨਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।