ਪੰਜਵੀਂ ਕਲਾਸ ਵਿੱਚ ਵਿਦਿਆਰਥੀ ਨੇ 500 ਵਿਚੋਂ 500 ਅੰਕ ਲਏ: ਚੇਅਰਮੈਨ ਢਿੱਲੋਂ ਨੇ ਘਰ ਜਾਕੇ ਮੂੰਹ ਮਿੱਠਾ ਕਰਵਾਇਆ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 29 ਮਾਰਚ 2025 - ਅੱਜ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਦੁਭਾਲੀ ਵਿਖੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਰਾਜਬੀਰ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਪੰਜਵੀਂ ਕਲਾਸ ਵਿੱਚ 500 ਵਿਚੋਂ 500ਅੰਕ ਪ੍ਰਾਪਤ ਕੀਤੇ। ਇਸ ਖੁਸ਼ੀ ਮੌਕੇ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਇਸ ਵਿਦਿਆਰਥੀ ਦੇ ਘਰ ਜਾਕੇ ਹੋਣਹਾਰ ਬੱਚੇ ਮੂੰਹ ਮਿੱਠਾ ਕਰਵਾਇਆ ਅਤੇ ਬੁੱਕਾ ਦੇਕੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਪੜ੍ਹਾਈ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਵਿਦਿਆ ਖੇਤਰ ਵਿੱਚ ਬਹੂਤ ਸੁਧਾਰ ਹੋਇਆ ਹੈ ਅਤੇ ਹੋ ਵੀ ਰਿਹਾ ਹੈ। ਅੱਜ ਇਸ ਮੌਕੇ ਪਿੰਡ ਦੇ ਸਰਪੰਚ ਬਲਜਿੰਦਰ ਕੌਰ ਨੇ ਵੀ ਵਿਦਿਆਰਥੀ ਰਾਜਬੀਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਚੇ ਦੇ ਅਧਿਆਪਕ ਸ਼ਕੀਲ ਮੁਹੰਮਦ, ਰਣਧੀਰ ਸਿੰਘ, ਖੁਸ਼ਵੰਤ ਸਿੰਘ, ਧਰਮਿੰਦਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨਿਰਮਲ ਸਿੰਘ ਸੀੜਾ, ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਤੇ ਜਸਪ੍ਰੀਤ ਸਿੰਘ ਸੌਂਢਾ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆ ਖੇਤਰ ਵਿੱਚ ਕੋਸ਼ਿਸ਼ਾਂ ਰੰਗ ਦਿਖਾਉਣ ਲੱਗ ਪੲਈਆਂ ਹਨ ਤਾਂ ਹੀ ਪਿੰਡ ਦੇ ਸਕੂਲ ਵਿੱਚ ਰਾਜਬੀਰ ਸਿੰਘ ਵਰਗੇ ਵਿਦਿਆਰਥੀ ਪੰਜ ਸੌ ਵਿਚੋਂ ਪੰਜ ਸੌ ਨੰਬਰ ਲੈਣ ਵਿੱਚ ਕਾਮਯਾਬ ਹੋ ਰਹੇ ਹਨ