ਚੰਡੀਗੜ੍ਹ ਯੂਨੀਵਰਸਿਟੀ ਨੇ "ਗਲੋਬਲ ਪਾਰਟਨਰਸ਼ਿਪ ਕਾਨਕਲੇਵ 2025" ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
- ਵਿਸ਼ਵ ਦੇ 13 ਦੇਸ਼ਾਂ 'ਚੋਂ 19 ਚੋਟੀ ਦੀਆਂ ਯੂਨੀਵਰਸਿਟੀਆਂ ਸੀਯੂ ਦੇ "ਗਲੋਬਲ ਪਾਰਟਨਰਸ਼ਿਪ ਕਾਨਕਲੇਵ 2025" 'ਚ ਹੋਈਆਂ ਇਕੱਠੀਆਂ
- ਬੰਗਲਾਦੇਸ਼ ਦੇ ਕਾਰਜਕਾਰੀ ਹਾਈ ਕਮਿਸ਼ਨਰ ਮੁਹੰਮਦ ਨੂਰਾਲ ਇਸਲਾਮ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਬੰਗਲਾਦੇਸ਼ ਦੇ ਜਨਤਕ ਵਿਦਿਅਕ ਅਦਾਰਿਆਂ ਦੇ ਵਿਕਾਸ ਲਈ ਭਾਈਵਾਲੀ ਸਾਂਝ ਕਰਨ ਦਾ ਦਿੱਤਾ ਸੱਦਾ
- ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ "ਗਲੋਬਲ ਪਾਰਟਨਰਸ਼ਿਪ ਕਾਨਕਲੇਵ 2025' ਦੀ ਮੇਜ਼ਬਾਨੀ; 13 ਦੇਸ਼ਾਂ ਦੀਆਂ 19 ਯੂਨੀਵਰਸਿਟੀਆਂ ਦੇ ਉੱਘੇ ਅਕਾਦਮਿਕ ਆਗੂ ਹੋਏ ਸ਼ਾਮਲ
ਮੋਹਾਲੀ, 29 ਮਾਰਚ 2025 - ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਨਾਲ ਨਵੇਂ ਸਹਿਯੋਗੀ ਮੌਕਿਆਂ ਦੀ ਭਾਲ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ "ਗਲੋਬਲ ਪਾਰਟਨਰਸ਼ਿਪ ਕਾਨਕਲੇਵ 2025" ਦੀ ਮੇਜ਼ਬਾਨੀ ਕੀਤੀ। ਇਸ ਵਿਸ਼ਵ ਪੱਧਰੀ ਸਮਾਗਮ 'ਚ ਦੁਨੀਆ ਭਰ ਦੀਆਂ ਵੱਕਾਰੀ ਯੂਨੀਵਰਸਿਟੀਆਂ ਦੇ ਉੱਘੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਰਾਹੀਂ ਅੰਤਰਰਾਸ਼ਟਰੀ ਵਿਦਿਆਰਥੀ ਗਤੀਸ਼ੀਲਤਾ, ਫੈਕਲਟੀ ਐਕਸਚੇਂਜ ਸਣੇ ਸਹਿਯੋਗੀ ਖੋਜ ਯਤਨਾਂ ਰਾਹੀਂ ਗਿਆਨ ਦੇ ਸਾਂਝਾਕਰਨ ਤੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਗਿਆ।
ਗਲੋਬਲ ਪਾਰਟਨਰਸ਼ਿਪ ਕਾਨਕਲੇਵ 2025' ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਪੰਜਾਬ ਅਤੇ ਲਖਨਊ (ਉੱਤਰ ਪ੍ਰਦੇਸ਼) ਕੈਂਪਸ ਦੀ ਸਾਂਝੀ ਪਹਿਲਕਦਮੀ ਰਿਹਾ ਅਤੇ ਜਿਸਦਾ ਵਿਸ਼ੇ "ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਵਿਸ਼ਵਵਿਆਪੀ ਸਹਿਯੋਗ ਲਈ ਮੌਕਿਆਂ ਦੀ ਭਾਲ ਕਰਨਾ" ਰਿਹਾ, 'ਚ ਬੰਗਲਾਦੇਸ਼ ਹਾਈ ਕਮਿਸ਼ਨ ਦੇ ਕਾਰਜਕਾਰੀ ਹਾਈ ਕਮਿਸ਼ਨਰ, ਮੁਹੰਮਦ ਨੂਰਲ ਇਸਲਾਮ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ (ਡਾ.) ਆਰ.ਐਸ. ਬਾਵਾ ਦੀ ਮੌਜੂਦਗੀ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਕਾਨਕਲੇਵ ਦੇ ਉਦਘਾਟਨੀ ਸਮਾਰੋਹ 'ਚ ਉੱਘੇ ਮਹਿਮਾਨਾਂ ਵਜੋਂ ਸ਼ਾਮਲ ਹੋਣ ਵਾਲੇ ਪਤਵੰਤਿਆਂ 'ਚ ਐਸੋਸੀਏਟ ਪ੍ਰੋ. ਜੈਕਲੀਨ ਐਨੀ ਨੌਰਟਨ, ਫੈਕਲਟੀ ਅਕਾਦਮਿਕ ਲੀਡ ਫਾਰ ਟ੍ਰਾਂਸਨੈਸ਼ਨਲ ਐਜੂਕੇਸ਼ਨ, ਪਾਰਟਨਰਸ਼ਿਪਸ ਐਂਡ ਮੋਬਿਲਿਟੀ ਫੈਕਲਟੀ ਆਫ਼ ਆਰਟਸ, ਡਿਜ਼ਾਈਨ ਐਂਡ ਮੀਡੀਆ, ਬਰਮਿੰਘਮ ਸਿਟੀ ਯੂਨੀਵਰਸਿਟੀ, ਯੂਨਾਈਟਿਡ ਕਿੰਗਡਮ, ਵਮਸ਼ੀ ਕ੍ਰਿਸ਼ਨਾ ਜੰਗਾ - ਅਸਿਸਟੈਂਟ ਡਾਇਰੈਕਟਰ-ਅਕਾਦਮਿਕ ਪਾਰਟਨਰਸ਼ਿਪਸ, ਨੌਰਥਈਸਟਰਨ ਯੂਨੀਵਰਸਿਟੀ, ਯੂਐਸਏ, ਜੈਨੀਫਰ ਇਵਾਨੁਇਕ, ਸੀਨੀਅਰ ਡਾਇਰੈਕਟਰ, ਇੰਟਰਨੈਸ਼ਨਲ ਇਨੀਸ਼ੀਏਟਿਵਜ਼, ਜਾਰਜੀਆ ਸਟੇਟ ਯੂਨੀਵਰਸਿਟੀ, ਯੂਐਸਏ, ਪ੍ਰੋ. (ਡਾ.) ਹਿਊ ਬਿਗਸਬੀ - ਡੀਨ, ਫੈਕਲਟੀ ਆਫ਼ ਐਗਰੀਬਿਜ਼ਨਸ ਐਂਡ ਕਾਮਰਸ, ਲਿੰਕਨ ਯੂਨੀਵਰਸਿਟੀ, ਨਿਊਜ਼ੀਲੈਂਡ, ਡਾ. ਕ੍ਰਿਸ ਬੋਟ੍ਰਿਲ - ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਇੰਟਰਨੈਸ਼ਨਲ, ਕੈਪੀਲਾਨੋ ਯੂਨੀਵਰਸਿਟੀ, ਕੈਨੇਡਾ ਅਤੇ ਡੇਵਿਡ ਇਜ਼ਰਾਈਲ - ਐਗਜ਼ੀਕਿਊਟਿਵ ਡਾਇਰੈਕਟਰ, ਗਲੋਬਲ ਐਜੂਕੇਸ਼ਨ ਸਟ੍ਰੈਟਜੀ, ਦ ਯੂਨੀਵਰਸਿਟੀ ਆਫ਼ ਮੈਲਬੌਰਨ, ਆਸਟ੍ਰੇਲੀਆ ਸ਼ਾਮਲ ਸਨ।
ਗਲੋਬਲ ਪਾਰਟਨਰਸ਼ਿਪ ਕਾਨਕਲੇਵ 2025 'ਚ 13 ਦੇਸ਼ਾਂ ਦੀਆਂ 19 ਯੂਨੀਵਰਸਿਟੀਆਂ ਦੇ ਅਕਾਦਮਿਕ ਆਗੂਆਂ ਨੇ ਭਾਗ ਲਿਆ - ਜਿਨ੍ਹਾਂ 'ਚ ਥਾਈਲੈਂਡ, ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ, ਜਾਰਜੀਆ, ਯੂਨਾਈਟਿਡ ਕਿੰਗਡਮ, ਡੈਨਮਾਰਕ, ਦੱਖਣੀ ਅਫਰੀਕਾ, ਨੇਪਾਲ, ਮੈਕਸੀਕੋ, ਸ਼੍ਰੀਲੰਕਾ ਅਤੇ ਘਾਨਾ ਸ਼ਾਮਲ ਹਨ। ਇਹਨਾਂ 19 ਯੂਨੀਵਰਸਿਟੀਆਂ 'ਚ ਵਲਾਏਲਾਕ ਯੂਨੀਵਰਸਿਟੀ, ਕੈਪੀਲਾਨੋ ਯੂਨੀਵਰਸਿਟੀ, ਮੈਲਬੌਰਨ ਯੂਨੀਵਰਸਿਟੀ, ਜਾਰਜੀਆ ਸਟੇਟ ਯੂਨੀਵਰਸਿਟੀ, ਲਿੰਕਨ ਯੂਨੀਵਰਸਿਟੀ, ਇੰਟਰਨੈਸ਼ਨਲ ਬਲੈਕ ਸੀ ਯੂਨੀਵਰਸਿਟੀ, ਨੌਰਥਈਸਟਰਨ ਯੂਨੀਵਰਸਿਟੀ, ਬਰਮਿੰਘਮ ਸਿਟੀ ਯੂਨੀਵਰਸਿਟੀ, ਕੋਪਨਹੇਗਨ ਯੂਨੀਵਰਸਿਟੀ, ਕੇਪ ਪੈਨਿਨਸੁਲਾ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਿਆਮ ਯੂਨੀਵਰਸਿਟੀ, ਯੂਨੀਵਰਸਿਡਾਡ ਆਟੋਨੋਮਾ ਡੀ ਚਿਹੁਆਹੁਆ, ਹੋਰਾਈਜ਼ਨ ਕੈਂਪਸ, ਕੁਮਾਸੀ ਟੈਕਨੀਕਲ ਯੂਨੀਵਰਸਿਟੀ, ਵਿੰਡਸਰ ਯੂਨੀਵਰਸਿਟੀ, ਓਟਾਗੋ ਯੂਨੀਵਰਸਿਟੀ, ਵਾਲ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਮੋਂਟੇਰੀ ਯੂਨੀਵਰਸਿਟੀ, ਮੈਕਸੀਕੋ ਅਤੇ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਸ਼ਾਮਲ ਹਨ।
ਆਪਣੇ ਸੰਬੋਧਨ 'ਚ, ਮੁੱਖ ਮਹਿਮਾਨ, ਬੰਗਲਾਦੇਸ਼ ਹਾਈ ਕਮਿਸ਼ਨ ਦੇ ਕਾਰਜਕਾਰੀ ਹਾਈ ਕਮਿਸ਼ਨਰ, ਮੁਹੰਮਦ ਨੂਰਲ ਇਸਲਾਮ ਨੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀਆਂ ਪ੍ਰਮੁੱਖ ਪ੍ਰਾਈਵੇਟ ਯੂਨੀਵਰਸਿਟੀਆਂ 'ਚੋਂ ਇੱਕ ਹੈ ਅਤੇ ਬੰਗਲਾਦੇਸ਼ੀ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਸਥਾਨ ਬਣ ਗਈ ਹੈ। ਇਸ ਸਮੇਂ, ਬੰਗਲਾਦੇਸ਼ ਦੇ 412 ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ 'ਚ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਾਨੂੰ ਵਿਸ਼ਵਾਸ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਜਾਰੀ ਰੱਖੇਗੀ ਅਤੇ ਦੁਨੀਆ ਭਰ ਦੇ ਸੰਸਥਾਨਾਂ ਨਾਲ ਆਪਣੀ ਵਿਸ਼ਵਵਿਆਪੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ। ਬੰਗਲਾਦੇਸ਼ੀ ਸੰਸਥਾਵਾਂ ਨਾਲ ਸਹਿਯੋਗ ਦੇ ਮਾਮਲੇ 'ਚ, ਚੰਡੀਗੜ੍ਹ ਯੂਨੀਵਰਸਿਟੀ ਨੇ ਮਜ਼ਬੂਤ ਅਤੇ ਗਤੀਸ਼ੀਲ ਸਬੰਧ ਸਥਾਪਿਤ ਕੀਤੇ ਹਨ।"
ਉਨ੍ਹਾਂ ਕਿਹਾ, "ਬੰਗਲਾਦੇਸ਼ 'ਚ ਕਈ ਮਾਣਮੱਤੇ ਅਦਾਰੇ ਹਨ ਜਿਨ੍ਹਾਂ ਨਾਲ ਅਸੀਂ ਡੂੰਘੇ ਸਹਿਯੋਗ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਜਦੋਂ ਕਿ ਸਾਡੀਆਂ ਜਨਤਕ ਯੂਨੀਵਰਸਿਟੀਆਂ ਅਕਾਦਮਿਕ ਖੇਤਰ 'ਚ ਉੱਤਮ ਹਨ ਪਰ ਉਨ੍ਹਾਂ ਦੀ ਵਿਸ਼ਵਵਿਆਪੀ ਪਹੁੰਚ ਸੀਮਤ ਰਹਿੰਦੀ ਹੈ। ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਵਿੱਖ ਦੀਆਂ ਭਾਈਵਾਲੀ ਲਈ ਬੰਗਲਾਦੇਸ਼ ਦੀਆਂ ਜਨਤਕ ਯੂਨੀਵਰਸਿਟੀਆਂ ਨਾਲ ਜੁੜਨ ਲਈ ਉਤਸ਼ਾਹਿਤ ਕਰਦੇ ਹਾਂ। ਬੰਗਲਾਦੇਸ਼ ਦੇ ਪ੍ਰਤੀਨਿਧੀ ਵਜੋਂ, ਮੈਂ ਤੁਹਾਨੂੰ ਵਿਦਿਅਕ ਸਹਿਯੋਗ ਨੂੰ ਸੁਚਾਰੂ ਬਣਾਉਣ 'ਚ ਸਾਡੇ ਪੂਰੇ ਸਮਰਥਨ ਦਾ ਭਰੋਸਾ ਦਿਵਾਉਂਦਾ ਹਾਂ। ਮੈਨੂੰ ਉਮੀਦ ਹੈ ਕਿ ਇਹ ਸਾਲ ਵਿਸ਼ਵਵਿਆਪੀ ਅਕਾਦਮਿਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ 'ਚ ਇੱਕ ਸਫਲ ਮੀਲ ਪੱਥਰ ਸਾਬਤ ਹੋਵੇਗਾ।"
ਉਨ੍ਹਾਂ ਕਿਹਾ, "ਬੰਗਲਾਦੇਸ਼ 'ਚ, ਸਾਡੇ ਕੋਲ ਕੁਝ ਵਧੀਆ ਇੰਜੀਨੀਅਰਿੰਗ ਸੰਸਥਾਵਾਂ ਹਨ ਜਿਨ੍ਹਾਂ ਨਾਲ ਅਸੀਂ ਹੋਰ ਸਹਿਯੋਗ ਕਰ ਸਕਦੇ ਹਾਂ। ਨਾਲ ਹੀ, ਬੰਗਲਾਦੇਸ਼ 'ਚ ਜਨਤਕ ਯੂਨੀਵਰਸਿਟੀਆਂ ਅਕਾਦਮਿਕ ਖੇਤਰ 'ਚ ਬਹੁਤ ਵਧੀਆ ਹਨ ਪਰ ਹੋਰ ਸੰਸਥਾਵਾਂ ਨਾਲ ਉਨ੍ਹਾਂ ਦੇ ਗਲੋਬਲ ਜੋੜ ਬਹੁਤ ਵਧੀਆ ਨਹੀਂ ਹਨ। ਇਸ ਲਈ, ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਬੰਗਲਾਦੇਸ਼ ਦੀਆਂ ਜਨਤਕ ਯੂਨੀਵਰਸਿਟੀਆਂ ਨਾਲ ਹੋਰ ਸਹਿਯੋਗ 'ਤੇ ਕੰਮ ਕਰੇ ਅਤੇ ਬੰਗਲਾਦੇਸ਼ ਦੇ ਪ੍ਰਤੀਨਿਧੀ ਹੋਣ ਦੇ ਨਾਤੇ, ਸਾਨੂੰ ਵਿਦਿਅਕ ਪਹੁੰਚ ਨੂੰ ਅਮਲ 'ਚ ਲਿਆਉਣ ਲਈ ਸਹਿਯੋਗ ਦੇ ਸਾਰੇ ਸਰੋਤਾਂ ਨੂੰ ਵਧਾਉਣ 'ਚ ਬਹੁਤ ਖੁਸ਼ੀ ਹੋਵੇਗੀ। ਮੈਂ "ਗਲੋਬਲ ਪਾਰਟਨਰਸ਼ਿਪ ਕਾਨਕਲੇਵ" ਦੇ ਸ਼ਾਨਦਾਰ ਸਫਲਤਾ ਦੀ ਕਾਮਨਾ ਕਰਦਾ ਹਾਂ।"
ਇਸ ਮੌਕੇ 'ਤੇ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ, "ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਕਾਦਮਿਕ ਐਕਸਪੋਜ਼ਰ ਪ੍ਰਦਾਨ ਕਰਨਾ ਚੰਡੀਗੜ੍ਹ ਯੂਨੀਵਰਸਿਟੀ 'ਚ ਬੀਜੇ ਗਏ ਅਕਾਦਮਿਕ ਲੋਕਾਚਾਰ ਦਾ ਇੱਕ ਮੁੱਖ ਅਧਾਰ ਰਿਹਾ ਹੈ। ਛੇ ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ 'ਚ ਸਥਾਪਿਤ ਚੋਟੀ ਦੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਅਤੇ ਵੱਕਾਰੀ ਅਕਾਦਮਿਕ ਸੰਸਥਾਵਾਂ ਨਾਲ 515 ਤੋਂ ਵੱਧ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗਾਂ ਨਾਲ, ਚੰਡੀਗੜ੍ਹ ਯੂਨੀਵਰਸਿਟੀ ਇਸ ਪੱਧਰ ਦੀ ਅੰਤਰਰਾਸ਼ਟਰੀ ਸ਼ਮੂਲੀਅਤ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਯੂਨੀਵਰਸਿਟੀ ਬਣਨ ਦਾ ਮਾਣ ਵੀ ਹਾਸਲ ਕਰਦੀ ਹੈ।"
ਉਨ੍ਹਾਂ ਕਿਹਾ, "ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਚੰਡੀਗੜ੍ਹ ਯੂਨੀਵਰਸਿਟੀ ਅੰਤਰਰਾਸ਼ਟਰੀਕਰਨ ਅਤੇ ਪ੍ਰਮੁੱਖ ਵਿਸ਼ਵ ਵਿੱਦਿਅਕ ਸੰਸਥਾਵਾਂ ਨਾਲ ਵਿਦੇਸ਼ੀ ਸਹਿਯੋਗ 'ਤੇ ਜ਼ੋਰ ਦੇ ਰਹੀ ਹੈ। ਇਸ ਸਿੱਖਿਆ ਨੀਤੀ ਦਾ ਪਾਲਣ ਕਰਦਿਆਂ, ਚੰਡੀਗੜ੍ਹ ਯੂਨੀਵਰਸਿਟੀ ਅਕਾਦਮਿਕ ਗਤੀਸ਼ੀਲਤਾ, ਵੱਕਾਰੀ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਖੋਜ ਗੱਠਜੋੜ ਸਣੇ ਸੰਯੁਕਤ ਡਿਗਰੀ ਪ੍ਰੋਗਰਾਮਾਂ ਦੀ ਪੇਸ਼ਕਸ਼ 'ਤੇ ਜ਼ੋਰ ਦੇ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਪਾਠਕ੍ਰਮ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ ਅਤੇ ਗਲੋਬਲ ਰੈਂਕਿੰਗ 'ਚ ਸਾਡਾ ਸ਼ਾਨਦਾਰ ਪ੍ਰਦਰਸ਼ਨ ਇਸਦਾ ਮਜ਼ਬੂਤ ਪ੍ਰਮਾਣ ਹੈ। ਚੰਡੀਗੜ੍ਹ ਯੂਨੀਵਰਸਿਟੀ ਨੂੰ ਦੁਨੀਆ ਦੀਆਂ ਚੋਟੀ ਦੀਆਂ 231 ਯੂਨੀਵਰਸਿਟੀਆਂ 'ਚ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਕਾਰਕਾਂ ਦੇ ਨਤੀਜੇ ਵਜੋਂ ਨਾ ਸਿਰਫ਼ ਸਾਡੀ ਯੂਨੀਵਰਸਿਟੀ, ਵਿਦਿਆਰਥੀਆਂ ਲਈ ਵੱਕਾਰੀ ਵਿਸ਼ਵ ਵਿੱਦਿਅਕ ਸੰਸਥਾਵਾਂ 'ਚ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਮੌਕਿਆਂ ਦੇ ਦਰਵਾਜ਼ੇ ਖੋਲ੍ਹਦੀ ਹੈ, ਸਗੋਂ ਅੰਤਰਰਾਸ਼ਟਰੀ ਨੌਕਰੀ ਦੇ ਮੌਕੇ ਪ੍ਰਦਾਨ ਕਰਦਿਆਂ ਸਾਡੀ ਯੂਨੀਵਰਸਿਟੀ, ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਵਿਸ਼ਵ ਨਾਗਰਿਕ ਵੀ ਬਣਾਉਂਦੀ ਹੈ।"
ਆਪਣੇ ਸੰਬੋਧਨ 'ਚ ਯੂਨੀਵਰਸਿਟੀ ਆਫ ਮੈਲਬੌਰਨ, ਆਸਟ੍ਰੇਲੀਆ ਦੇ ਕਾਰਜਕਾਰੀ ਨਿਰਦੇਸ਼ਕ, ਗਲੋਬਲ ਐਜੂਕੇਸ਼ਨ ਸਟ੍ਰੈਟਜੀ ਡੇਵਿਡ ਇਜ਼ਰਾਈਲ ਨੇ ਕਿਹਾ,"ਮੈਂ ਗਲੋਬਲ ਸਿੱਖਿਆ ਦੁਆਰਾ ਪੇਸ਼ ਕੀਤੇ ਗਏ ਮੌਕਿਆਂ ਦੀ ਮਹੱਤਤਾ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਦੁਨੀਆ ਭਰ 'ਚ ਹਜ਼ਾਰਾਂ ਯੂਨੀਵਰਸਿਟੀਆਂ ਅਤੇ ਕਾਲਜ ਹਨ ਇਸ ਲਈ ਜਦੋਂ ਤੁਹਾਨੂੰ ਕੋਈ ਵੀ ਗਲੋਬਲ ਵਿਦਿਅਕ ਮੌਕਾ ਮਿਲਦਾ ਹੈ, ਮੈਂ ਤੁਹਾਨੂੰ ਸਿੱਖਿਆ ਦੇ ਪਰਿਵਰਤਨਸ਼ੀਲ ਮੁੱਲ ਦੇ ਕਾਰਨ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਬੇਨਤੀ ਕਰਾਂਗਾ। ਤੁਸੀਂ ਦੁਨੀਆ ਨੂੰ ਦੇਖੋਗੇ, ਇਸਨੂੰ ਆਪਣੀ ਸਿੱਖਿਆ ਦਾ ਹਿੱਸਾ ਬਣਾਓਗੇ ਅਤੇ ਵਿਸ਼ਵ ਦੇ ਨਾਗਰਿਕ ਬਣੋਗੇ ਕਿਉਂਕਿ ਜਿਵੇਂ-ਜਿਵੇਂ ਅਸੀਂ ਯਾਤਰਾ ਕਰਦੇ ਹਾਂ ਅਤੇ ਵੱਖ-ਵੱਖ ਸਭਿਆਚਾਰਾਂ ਨੂੰ ਸਮਝਦੇ ਹਾਂ, ਅਸੀਂ ਇੱਕ ਦੂਜੇ ਦੇ ਨੇੜੇ ਆਉਂਦੇ ਹਾਂ। ਗਲੋਬਲ ਸਿੱਖਿਆ ਵਿਦਿਆਰਥੀਆਂ ਨੂੰ ਇੱਕ ਦੂਜੇ ਨੂੰ ਜਾਣਨ, ਇੱਕ ਦੂਜੇ ਨਾਲ ਕੰਮ ਕਰਨ ਅਤੇ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਵਿਸ਼ੇਸ਼ ਮਦਦ ਕਰਦੀ ਹੈ। ਤੁਸੀਂ ਆਪਣੇ ਆਪ ਨੂੰ ਇੱਕ ਤੋਹਫੇ ਵੱਜੋਂ ਗਲੋਬਲ ਸਿੱਖਿਆ ਦੇ ਕੇ ਵਿਸ਼ਵ ਦੇ ਪਰਿਵਰਤਨਸ਼ੀਲ ਅਨੁਭਵ ਪ੍ਰਾਪਤ ਕਰਨ ਦੇ ਮੌਕੇ ਲੈ ਸਕਦੇ ਹੋ।"
ਆਪਣੇ ਸੰਬੋਧਨ 'ਚ, ਕੈਪੀਲਾਨੋ ਯੂਨੀਵਰਸਿਟੀ, ਕੈਨੇਡਾ ਤੋਂ ਇੰਟਰਨੈਸ਼ਨਲ ਵਿਭਾਗ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਡਾ. ਕ੍ਰਿਸ ਬੋਟ੍ਰਿਲ ਨੇ ਇੱਕ ਵਿਦੇਸ਼ੀ ਸੰਸਥਾ ਚੁਣਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਇੱਕ ਅਜਿਹੀ ਸੰਸਥਾ ਲੱਭਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜੋ ਵਿਦਿਆਰਥੀਆਂ ਦੀ ਕਦਰ ਅਤੇ ਸਤਿਕਾਰ ਕਰੇ। ਉਨ੍ਹਾਂ ਭਰੋਸਾ ਦਿਵਾਇਆ ਕਿ (ਨਕਾਰਾਤਮਕ ਖਬਰਾਂ ਦੇ ਬਾਵਜੂਦ) ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡੀਅਨ ਭਾਈਚਾਰਿਆਂ, ਯੂਨੀਵਰਸਿਟੀਆਂ ਅਤੇ ਸ਼ਹਿਰਾਂ 'ਚ ਨਿੱਘਾ ਸਵਾਗਤ ਕੀਤਾ ਜਾਂਦਾ ਹੈ।
ਆਪਣੇ ਸਵਾਗਤੀ ਭਾਸ਼ਣ 'ਚ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ, ਪ੍ਰੋਫੈਸਰ (ਡਾ.) ਆਰ.ਐਸ. ਬਾਵਾ ਨੇ ਕਿਹਾ, "ਗਲੋਬਲ ਪਾਰਟਨਰਸ਼ਿਪ ਕਾਨਕਲੇਵ 2025 ਦਾ ਉਦੇਸ਼ ਸਾਡੇ ਮਾਣਯੋਗ ਭਾਈਵਾਲਾਂ ਦੀ ਮੁਹਾਰਤ ਦਾ ਲਾਭ ਉਠਾਉਣਾ ਹੈ ਤਾਂ ਜੋ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਵਿੱਖ 'ਚ ਵਧਣ ਅਤੇ ਵੱਡੀ ਸਫਲਤਾ ਪ੍ਰਾਪਤ ਕਰਨ 'ਚ ਮਦਦ ਮਿਲ ਸਕੇ। ਇਹ ਸਮਾਗਮ ਸਾਡੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ ਕਿਉਂਕਿ ਸਾਡੇ ਵਿਸ਼ੇਸ਼ ਮਹਿਮਾਨ ਆਪਣੀਆਂ ਸੂਝਾਂ ਅਤੇ ਯੋਗਦਾਨਾਂ ਨੂੰ ਨਾ ਸਿਰਫ ਉਨ੍ਹਾਂ ਨਾਲ ਸਾਂਝਾ ਕਰਨਗੇ ਬਲਕਿ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਕੀਮਤੀ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਇਹ ਸਮਾਗਮ ਨਾ ਸਿਰਫ ਲਾਭਦਾਇਕ ਹੋਣ ਦਾ ਵਾਅਦਾ ਕਰਦਾ ਹੈ ਬਲਕਿ ਸਹਿਯੋਗ ਅਤੇ ਸਾਂਝੇ ਉਪਰਾਲਿਆਂ ਨੂੰ ਉਤਸ਼ਾਹਿਤ ਕਰਦਾ ਹੈ ਜੋ ਨਾ ਸਿਰਫ਼ ਉਚੇਰੀ ਸਿੱਖਿਆ ਨੂੰ ਵਧਾਏਗਾ ਬਲਕਿ ਆਉਣ ਵਾਲੇ ਸਾਲਾਂ ਲਈ ਅੰਤਰਰਾਸ਼ਟਰੀ ਸਬੰਧਾਂ ਨੂੰ ਵੀ ਮਜ਼ਬੂਤ ਕਰੇਗਾ।"