ਸਤਲੁਜ ਪ੍ਰੈੱਸ ਕਲੱਬ ਰੂਪਨਗਰ (ਰਜਿ.) ਦੀ ਹੋਈ ਚੋਣ
ਅਵਤਾਰ ਸਿੰਘ ਕੰਬੋਜ ਨੂੰ ਸਰਬ ਸੰਮਤੀ ਨਾਲ ਚੁਣਿਆ ਪ੍ਰਧਾਨ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 29 ਮਾਰਚ 2025: ਸਤਲੁਜ ਪ੍ਰੈੱਸ ਕਲੱਬ ਰੂਪਨਗਰ (ਰਜਿ.) ਦੀ ਚੋਣ ਰੂਪਨਗਰ ਵਿਖੇ ਕੀਤੀ ਗਈ। ਇਸ ਮੌਕੇ ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ।
ਇਸ ਮੌਕੇ ਅਵਤਾਰ ਸਿੰਘ ਕੰਬੋਜ਼ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਸਰਬ ਸੰਮਤੀ ਨਾਲ ਕੀਤੀ ਗਈ, ਜਿਸ ਮੁਤਾਬਿਕ ਮਨਜੀਤ ਸਿੰਘ ਲਾਡੀ ਖਾਬੜਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਟੋਨੀ ਨੂੰ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਬੱਗਾ ਨੂੰ ਜਨਰਲ ਸਕੱਤਰ, ਰਕੇਸ਼ ਕੁਮਾਰ ਨੂੰ ਸੰਯੁਕਤ ਸਕੱਤਰ, ਧਰੁਵ ਨਾਰੰਗ ਨੂੰ ਖਜਾਨਚੀ ਅਤੇ ਜਸਵਿੰਦਰ ਸਿੰਘ ਕੋਰੇ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।
ਸਾਬਕਾ ਪ੍ਰਧਾਨ ਸਰਬਜੀਤ ਸਿੰਘ ਨੂੰ ਕਲੱਬ ਦਾ ਸਰਪ੍ਰਸਤ ਥਾਪਿਆ ਗਿਆ ਅਤੇ ਵਿਜੇ ਕਪੂਰ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ।
ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਕੰਬੋਜ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਥੀ ਪੱਤਰਕਾਰ ਸਾਹਿਬਾਨਾਂ ਦੇ ਵੱਲੋਂ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਹ ਤਨ ਦੇਹੀ ਦੇ ਨਾਲ ਨਿਭਾਉਣਗੇ ਅਤੇ ਪੱਤਰਕਾਰਾਂ ਦੀ ਭਲਾਈ ਦੇ ਨਾਲ ਨਾਲ ਸਮਾਜ ਦੀ ਭਲਾਈ ਦੇ ਲਈ ਨਿਰੰਤਰ ਕੋਸ਼ਿਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੈਸ ਕਲੱਬ ਜਿੱਥੇ ਲੋਕਾਂ ਦੇ ਮੁੱਦੇ ਅਤੇ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਵੇਗਾ ਉਥੇ ਨਾਲ ਹੀ ਸਰਕਾਰ ਦੀ ਲੋਕ ਭਲਾਈ ਸਕੀਮਾਂ ਅਤੇ ਕੰਮਾਂ ਨੂੰ ਵੀ ਧਰਾਤਲ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਟੀਮ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸ ਮੌਕੇ ਮੈਂਬਰਾਂ ਵੱਜੋਂ ਸੋਮਰਾਜ ਸ਼ਰਮਾ, ਦਰਸ਼ਨ ਸਿੰਘ ਗਰੇਵਾਲ, ਗੁਰਵਿੰਦਰ ਸਿੰਘ, ਦਵਿੰਦਰ ਸ਼ਰਮਾ, ਪਿਉਸ ਤਨੇਜਾ , ਕਿਰਪਾਲ ਸਿੰਘ, ਅਸ਼ੋਕ ਤਲਵਾੜ, ਪਰਮਜੀਤ ਸਿੰਘ ਆਦਿ ਮੌਜੂਦ ਸਨ