← ਪਿਛੇ ਪਰਤੋ
ਦੀਵਾਰ ਤੋੜ ਕੇ ਅੰਦਰ ਵੜੇ ਚੋਰ, ਨਕਦੀ ਨਹੀਂ ਮਿਲੀ ਤਾਂ ਲੋਹੇ ਦੀ ਗਰਿਲਾਂ ਹੀ ਲੈ ਗਏ
ਰੋਹਿਤ ਗੁਪਤਾ ਗੁਰਦਾਸਪੁਰ
ਪੁਲਿਸ ਜਿਲਾ ਗੁਰਦਾਸਪੁਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਬੀਤੀ ਰਾਤ ਫੇਰ ਚੋਰਾਂ ਵੱਲੋਂ ਦੋਰਾਂਗਲਾ ਦੇ ਇੱਕ ਜਨਰਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਪਿਛਲੀ ਦੀ ਵਾਰ ਤੋੜ ਕੇ ਇਸ ਦੁਕਾਨ ਦੇ ਅੰਦਰ ਵੜ ਗਏ ਹਾਲਾਂਕਿ ਦੁਕਾਨ ਵਿੱਚੋਂ ਨਕਦੀ ਜਾਂ ਹੋਰ ਕੋਈ ਸਮਾਨ ਤਾਂ ਚੋਰ ਨਹੀਂ ਲੈ ਜਾ ਸਕੇ ਪਰ ਦੁਕਾਨ ਦੇ ਅੰਦਰ ਪਈਆਂ ਲੋਹੇ ਦੀਆਂ ਤਿੰਨ ਗਰਿਲਾਂ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਜੇ ਕਾਲੀਆਂ ਨੇ ਦੱਸਿਆ ਕਿ ਉਹ ਕੱਲ ਰਾਤ ਦੁਕਾਨ ਬੰਦ ਕਰ ਕੇ ਆਪਣੇ ਘਰ ਗਏ ਜਦੋਂ ਸਵੇਰੇ ਆ ਕੇ ਜਦੋਂ ਦੁਕਾਨ ਖੋਲੀ ਤਾਂ ਦੇਖਿਆ ਕਿ ਦੀਵਾਰ ਦਾ ਉੱਪਰ ਵਾਲਾ ਹਿੱਸਾ ਚੋਰਾਂ ਦੇ ਵੱਲੋਂ ਤੋੜ ਦਿੱਤਾ ਗਿਆ ਸੀ ਅਤੇ ਕੁਝ ਗਰਿਲਾਂ ਜੋ ਕਿ ਸਟੋਰ ਦੇ ਵਿੱਚ ਪਈਆਂ ਸੀ ਉਹ ਉਥੋਂ ਗਾਇਬ ਸੀ। ਜਦੋਂ ਉਨਾਂ ਨੇ ਦੁਕਾਨ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਉਸ ਵੇਲੇ ਹੈਰਾਨ ਰਹਿ ਗਏ ਕਿਉਂਕਿ ਕਾਫੀ ਜਿਆਦਾ ਸਰਿੰਜਾਂ ਇਥੇ ਪਈਆਂ ਹੋਈਆਂ ਸਨ। ਉੱਥੇ ਹੀ ਸਮਾਜ ਸੇਵਕ ਵਿਜੇ ਮਹਾਜਨ ਅਤੇ ਸਰਪੰਚ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਸ਼ੇੜੀ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਚੋਰਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਪਹਿਲੇ ਵੀ ਇਸ ਬਾਜ਼ਾਰ ਦੇ ਵਿੱਚ ਕਈ ਚੋਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਕਾਫੀ ਸਮੇਂ ਤੋਂ ਅਜਿਹੀ ਘਟਨਾ ਨਹੀਂ ਸੀ ਵਾਪਰੀ ਹੁਣ ਫਿਰ ਚੋਰਾਂ ਦੇ ਹੌਸਲੇ ਇੱਕ ਵਾਰ ਬੁਲੰਦ ਹੁੰਦੇ ਹੋਏ ਨਜ਼ਰ ਆ ਰਹੇ ਹਨ।। ਉਹਨਾਂ ਨੇ ਮੰਗ ਕੀਤੀ ਹੈ ਕਿ ਸ਼ਾਮ ਅਤੇ ਦੁਪਹਿਰ ਦੇ ਸਮੇਂ ਜਰੂਰ ਇੱਥੇ ਪੁਲਿਸ ਦੀ ਗਸ਼ਤ ਵਧਾਈ ਜਾਣੀ ਚਾਹੀਦੀ ਹੈ ਤਾਂ ਕਿ ਚੋਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ।।
Total Responses : 0