ਪੰਜਾਬ ਦਾ ਬਜਟ ਦਿਸ਼ਾਹੀਣ ਅਤੇ ਔਰਤਾਂ ਸਮੇਤ ਹਰੇਕ ਵਰਗ ਨੂੰ ਨਿਰਾਸ਼ ਕਰਨ ਵਾਲਾ- ਕਿਸ਼ਨ ਚੰਦਰ ਮਹਾਜ਼ਨ
ਗੁਰਦਾਸਪੁਰ, 27 ਮਾਰਚ 2025- ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜ਼ਟ ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਬਜ਼ਟ ਨੂੰ ਦਿਸ਼ਾ ਹੀਣ ਅਤੇ ਸਾਰੇ ਵਰਗ ਨੂੰ ਨਿਰਾਸ਼ ਕਰਨ ਵਾਲਾ ਦੱਸਿਆ । ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ। ਇਸ ਪੇਸ਼ ਕੀਤੇ ਗਏ ਬਜਟ ਵਿੱਚ ਔਰਤਾ ਲਈ ਇਕ ਹਜ਼ਾਰ ਪ੍ਰਤੀ ਮਹੀਨਾ ਦੇਣ ਲਈ ਕੋਈ ਵੀ ਪੈਸਾ ਨਹੀਂ ਰੱਖਿਆ ਜਿਸ ਕਾਰਨ ਪੰਜਾਬ ਦੀਆਂ ਬਹਾਦਰ ਔਰਤਾ ਨਾਲ ਆਮ ਆਦਮੀ ਪਾਰਟੀ ਨੇ ਕੋਝਾ ਮਜ਼ਾਕ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਬਜਟ ਨੇ ਕਿਸਾਨਾਂ, ਕਿਰਤੀ ਕਾਮਿਆਂ, ਵਪਾਰੀਆਂ, ਦਲਿਤ ਵਰਗ, ਪਿਛੜੀਆਂ ਸ਼੍ਰੇਣੀਆਂ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਿਰਾਸ਼ ਕੀਤਾ ਹੈ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ