ਪੂਰੇ ਭਾਰਤ ਵਿਚ ਸਿਰਫ ਇਸੇ ਮੰਦਰ ਵਿੱਚ ਹੈ ਮਾਂ ਕਾਲੀ ਦਾ ਸ਼ਾਂਤ ਸਰੂਪ
ਨਵਰਾਤਰੇ ਸ਼ੁਰੂ , ਪਹਿਲੇ ਨਵਰਾਤਰੇ ਤੇ ਇਤਿਹਾਸਿਕ ਮੰਦਰ ਕਾਲੀ ਦਵਾਰੇ ਵਿੱਚ ਲੱਗਿਆ ਰੌਣਕਾਂ ,,,
ਰੋਹਿਤ ਗੁਪਤਾ
ਗੁਰਦਾਸਪੁਰ , 30 ਮਾਰਚ 2025 :
ਪੂਰੇ ਭਾਰਤ ਵਿਚ ਅੱਜ ਤੋਂ ਮਹਾਰਾਣੀ ਦੇ ਪਵਿੱਤਰ ਨਾਵਰਤਿਆਂ ਦੀ ਸ਼ੁਰੂਆਤ ਹੋਈ ਹੈ ।ਪਹਿਲੇ ਨਵਰਾਤਰੇ ਤੇ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ ਅਤੇ ਭਗਤਾਂ ਦੀਆਂ ਲੰਬੀਆਂ ਲਾਈਨਾਂ ਸਵੇਰੇ ਤੋਂ ਹੀ ਮੰਦਰਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਬਟਾਲਾ ਦੇ ਮਸ਼ਹੂਰ ਸ਼ਕਤੀ ਪੀਠ ਕਾਲੀ ਦਵਾਰਾ ਮੰਦਰ ਵਿੱਚ ਵੀ ਸਵੇਰੇ ਤੜਕਸਾਰ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾ ਲੱਗਦੀਆਂ ਸ਼ੁਰੂ ਹੋ ਗਈਆਂ ਸਨ। ਦੱਸ ਦਈਏ ਕਿ ਕਾਲੀ ਦਵਾਰਾ ਸ਼ਕਤੀ ਪੀਠ ਭਾਰਤ ਦਾ ਇਕਲੌਤਾ ਐਸਾ ਮੰਦਿਰ ਹੈ ਜਿੱਥੇ ਮਾਂ ਕਾਲੀ ਸ਼ਾਂਤ ਸਰੂਪ ਵਿੱਚ ਵੀ ਰਾਜਮਾਨ ਹੈ ਅਤੇ ਦੂਰ-ਦੂਰ ਤੋਂ ਇੱਥੇ ਲੋਕ ਨਤਮਸਤਕ ਹੋਣ ਆਉਂਦੇ ਹਨ ।
ਸਿਧ ਸ਼ਕਤੀ ਪੀਠ ਇਤਿਹਾਸਕ ਮੰਦਰ ਕਾਲੀ ਦਵਾਰਾ ਦੇ ਮਹੰਤ ਅਮਿਤ ਸ਼ਾਹ ਨੇ ਦਸਿਆ ਕੀ ਇਹਨਾਂ ਨਾਵਰਤਿਆਂ ਦਾ ਹਿੰਦੂ ਧਰਮ ਵਿਚ ਬਹੁਤ ਮਹੱਤਵ ਹੈ ਹਰ ਵਿਅਕਤੀ ਇਹਨਾਂ ਨਾਵਰਤਿਆਂ ਵਿਚ ਵਰਤ ਰੱਖਦਾ ਹੈ ਖੇਤਰੀ ਬੀਜਦਾ ਹੈ ਕੰਜਕ ਪੂਜਣ ਕਰਦਾ ਹੈ ਅਤੇ ਮਹਮਾਈ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ
ਪਹਿਲੇ ਨਵਰਾਤਰੇ ਨੂੰ ਲੈਕੇ ਸਵੇਰੇ ਤੋਂ ਹੀ ਭਗਤ ਮੰਦਿਰਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਇਸ ਮੌਕੇ ਭਗਤਾਂ ਨੇ ਵੀ ਖੁਸ਼ੀ ਨਾਲ ਦੱਸਿਆ ਕਿ ਇਹਨਾਂ ਨਵਰਾਤਰਿਆ ਦਾ ਕੀ ਮਹੱਤਵ ਹੈ ਇਹਨਾਂ ਨਾਵਤਰਿਆ ਵਿਚ ਕਿਵੇ ਪੂਜਾ ਹੁੰਦੀ ਹੈ ਅਤੇ ਕਿਵੇਂ ਵਰਤ ਰੱਖਦੇ ਹੋਏ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।