ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਮੁਕਾਬਲੇ ਦੌਰਾਨ 3 ਪੁਲਿਸ ਮੁਲਾਜ਼ਮ ਅਤੇ 3 ਅੱਤਵਾਦੀ ਮਾਰੇ ਗਏ
ਜੰਮੂ-ਕਸ਼ਮੀਰ : ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਦੂਰ-ਦੁਰਾਡੇ ਜੰਗਲੀ ਖੇਤਰ ਵਿੱਚ ਇੱਕ ਮੁਕਾਬਲੇ ਦੌਰਾਨ 3 ਅੱਤਵਾਦੀ ਅਤੇ 3 ਪੁਲਿਸ ਕਰਮਚਾਰੀ ਜਾਨ ਗੁਆ ਬੈਠੇ। ਇਹ ਮੁਕਾਬਲਾ ਸਵੇਰੇ 8 ਵਜੇ ਸ਼ੁਰੂ ਹੋਇਆ।
ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਅੱਤਵਾਦੀ ਪਾਕਿਸਤਾਨ-ਅਧੀਨ ਜੈਸ਼-ਏ-ਮੁਹੰਮਦ (JeM) ਗਰੁੱਪ ਨਾਲ ਸੰਬੰਧਤ ਹੋ ਸਕਦੇ ਹਨ। ਰਾਜਬਾਗ ਦੇ ਘਾਟੀ ਜੁਥਾਨਾ ਖੇਤਰ ਦੇ ਜਾਖੋਲੇ ਪਿੰਡ ਨੇੜੇ ਹੋਏ ਇਸ ਮੁਕਾਬਲੇ ਦੌਰਾਨ ਲਗਭਗ 5 ਅੱਤਵਾਦੀ ਸ਼ਾਮਲ ਸਨ। ਸ਼ੁਰੂਆਤੀ ਝੜਪ ਵਿੱਚ ਇੱਕ ਸਰਚ ਪਾਰਟੀ ਦੀ ਅਗਵਾਈ ਕਰ ਰਹੇ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (SDPO) ਸਮੇਤ 6 ਪੁਲਿਸ ਕਰਮਚਾਰੀ ਜ਼ਖਮੀ ਹੋਏ।