ਤਖਤਾਂ ਦੇ ਸਨਮਾਨ ਤੇ ਸਤਿਕਾਰ ਬਹਾਲੀ ਲਈ 28 ਮਾਰਚ ਦੇ ਰੋਸ ਧਰਨੇ ਦਾ ਸਫਲ ਹੋਣਾ ਬਹੁਤ ਜ਼ਰੂਰੀ- ਗਿ.ਹਰਨਾਮ ਸਿੰਘ ਖਾਲਸਾ
ਕਿਹਾ-ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਸਮੂਹ ਸ਼੍ਰੋਮਣੀ ਕਮੇਟੀ ਮੈਂਬਰ ਜਰਨਲ ਇਜਲਾਸ ਅੰਦਰ ਪੁਰਾਣੇ ਸਿੰਘ ਸਹਿਬਾਨ ਨੂੰ ਹਟਾਉਣ ਦਾ ਮਤਾ ਕਰਨ ਰੱਦ
ਬਲਰਾਜ ਸਿੰਘ ਰਾਜਾ
ਚੌਂਕ ਮਹਿਤਾ, 24 ਮਾਰਚ 2025- ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਥੇਦਾਰ ਦੀ ਤਾਜਪੋਸ਼ੀ ਕੀਤੇ ਜਾਣ ਦੌਰਾਨ ਤਖਤਾਂ ਦੇ ਹੋਏ ਅਪਮਾਨ ਤੇ ਮਰਿਯਾਦਾ ਦੀ ਕੀਤੀ ਗਈ ੳੇੁਲ਼ੰਘਣਾ ਤੋਂ ਬਾਅਦ ਸੰਗਤਾਂ ‘ਚ ਉੱਠੇ ਰੋਸ ਵਜੋਂ ਤਖਤਾਂ ਦੇ ਨਵੇਂ ਜੱਥੇਦਾਰਾਂ ਦੀ ਨਿਯੁਕਤੀ ਰੱਦ ਕਰਵਾਉਣ ਤੇ ਫਾਰਗ ਕੀਤੇ ਗਏ ਜਥੇਦਾਰ ਸਿੰਘ ਸਾਹਿਬ ਗਿ.ਰਘਬੀਰ ਸਿੰਘ,ਸਿੰਘ ਸਾਹਿਬ ਗਿ.ਸੁਲਤਾਨ ਸਿੰਘ ਤੇ ਸਿੰਘ ਸਾਹਿਬ ਗਿ.ਹਰਪ੍ਰੀਤ ਸਿੰਘ ਦੀ ਮੁੜ ਬਹਾਲੀ ਕਰਵਾਉਣ ਲਈ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ 28 ਮਾਰਚ ਨੂੰ ਸ਼੍ਰੋਮਣੀ ਗੁ.ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸ੍ਰ.ਤੇਜਾ ਸਿੰਘ ਸਮੁੰਦਰੀ ਹਾਲ ਦੇ ਅੱਗੇ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਦੇ ਉਲ਼ੀਕੇ ਗਏ ਪ੍ਰੋਗਰਾਮ ਨੂੰ ਹੋਰ ਵਿਸ਼ਾਲਤਾ ਦੇਣ ਲਈ ਅੱਜ ਇੱਥੇ ਕੇਂਦਰੀ ਅਸਥਾਨ ਗੁ.ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਾਝੇ ਇਲਾਕੇ ਦੀ ਵਿਸ਼ੇਸ਼ ਮੀਟਿੰਗ ਰੱਖੀ ਗਈ,ਜਿਸ ਵਿੱਚ ਸੰਤ ਸਮਾਜ ਤੋਂ ਵੱਡੀ ਗਿਣਤੀ ‘ਚ ਸੰਤਾਂ ਮਹਾਂਪੁਰਸ਼ਾਂ,ਨਿਹੰਗ ਸਿੰਘ ਜਥੇਬੰਦੀਆਂ,ਵੱਖ ਵੱਖ ਸੰਪਰਦਾਵਾਂ ਦੇ ਮੁੱਖੀਆਂ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਗਿ.ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਨੂੰ 100 ਸਾਲ ਤੋਂ ਉੱਪਰ ਹੋ ਗਿਆ ਹੈ ਪਰ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਹੈ ਤੇ ਵਿਦਾਇਗੀ ਨੂੰ ਲੈ ਕੇ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਵਿਧਾਨ ਨਹੀਂ ਬਣ ਸਕਿਆ,ਜਿਸ ਲਈ ਬਹੁਤ ਵਾਰ ਮੰਗ ਵੀ ਉਠਾਈ ਗਈ ਤੇ ਵੱਡੇੇ ਵੱਡੇ ਪੰਥਕ ਇਕੱਠਾਂ ‘ਚ ਵੀ ਇਹ ਮਤੇ ਪਾਏ ਗਏ ਪਰ ਇਹ ਲਾਗੂ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਹੁਣ ਅਜਿਹਾ ਹੋਰ ਨਹੀ ਚੱਲਣ ਦਿੱਤਾ ਜਾਵੇਗਾ ਤੇ ਇਸ ਵਾਰ ਸੰਗਤਾਂ ਦੇ ਸਹਿਯੋਗ ਨਾਲ ਜਥੇਦਾਰਾਂ ਦੀ ਨਿਯੁਕਤੀ ਤੇ ਵਿਦਾਇਗੀ ਲਈ ਵਿਧਾਨ ਜ਼ਰੂਰ ਬਣੇਗਾ ਤੇ ਉਨ੍ਹਾਂ ਹੰਕਾਰੀ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਜਿੰਨ੍ਹਾਂ ਨੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਤਖਤਾਂ ਦੇ ਅਪਮਾਨ ਤੇ ਗੁਰ ਮਰਿਯਾਦਾ ਦੀ ੳੇੁਲ਼ੰਘਣਾ ਕਰਨ ਤੋਂ ਜ਼ਰਾਂ ਕੁ ਵੀ ਸੰਕੋਚ ਨਾ ਕੀਤਾ।ਉਨ੍ਹਾਂ ਨੇ ਕਿਹਾ ਕਿ ਜੇ ਅੱਜ ਇੰਨ੍ਹਾਂ ਹੰਕਾਰੀ ਤਾਕਤਾਂ ਦਾ ਵਿਰੋਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਨਤੀਜੇ ਹੋਰ ਵੀ ਮਾੜੇ ਹੋਣਗੇ ਤੇ ਇਹ ਲੋਕ ਪੰਥ ਅੰਦਰ ਗਲਤ ਪਿਰਤਾਂ ਦਾ ਰਸਤਾ ਅਖਤਿਆਰ ਕਰਦੇ ਹੋਏ ਆਪਣੀਆਂ ਮਨਮਰਜ਼ੀਆਂ ਨਾਲ ਪੰਥ ਦੀ ਨੁਮਾਇੰਦਗੀ ਕਰਨਗੇ।ਉਨ੍ਹਾਂ ਨੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਸਨਿਮਰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਸਭ ਸੰਗਤ ਵੱਲੋਂ ਪੰਥ ਦੀ ਤਰਜ਼ਮਾਨੀ ਕਰਨ ਲਈ ਚੁਣੇ ਗਏ ਨੁਮਾਇੰਦੇ ਹਨ,ਇਸ ਲਈ ਅੱਜ ਹੁਣ ਪੰਥਕ ਭਾਵਨਾਵਾਂ ਦੀ ਕਦਰ ਕਰਦੇ ਹੋਏ 28 ਮਾਰਚ ਨੂੰ ਜਰਨਲ ਇਜਲਾਸ ਦੌਰਾਨ ਪੁਰਾਣੇ ਸਿੰਘ ਸਹਿਬਾਨ ਨੂੰ ਹਟਾਉਣ ਦਾ ਮਤਾ ਰੱਦ ਕਰਨ ਤੇ ਨਵੀਂ ਨਿਯੁਕਤੀਆਂ ਨੂੰ ਖਾਰਜ ਕਰਨ।
ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਇਹ ਸਾਡਾ ਪੰਥ ਹੈ ਤੇ ਸ਼਼੍ਰੋਮਣੀ ਅਕਾਲੀ ਦਲ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪੰਥ ਦੀ ਹੀ ਜਮਾਤ ਹੈ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਇਸ ਕੁਰਾਹੇ ਪੈ ਚੁੱਕੀ ਜਮਾਤ ਨੂੰ ਗਲਤੀ ਕਰਨ ਤੋਂ ਰੋਕਿਆ ਜਾਵੇ ਚਾਹੇ ੳੇੁਸ ਲਈ ਸਾਨੂੰ ਹਿੱਕ ਢਾਹ ਕੇ ਅੱਗੇ ਨਾ ਖੜ੍ਹਨਾ ਪਏ,ਉਹ ਹੁਣ ਪਿੱਛੇ ਨਹੀਂ ਹੱਟਣਗੇ।ਉਨ੍ਹਾਂ ਨੇ ਸਮੂਹ ਸੰਗਤਾਂ ਤੇ ਪੰਥ ਹਿਤੈਸ਼ੀਆਂ ਨੂੰ ਧਰਨੇ ‘ਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਘੰਰਸ਼ ਕਿਸੇ ਨਿੱਜੀ ਹਿੱਤਾਂ ਲਈ ਨਹੀਂ ਸਗੋਂ ਤਖਤ ਸਾਹਿਬਾਨਾਂ ਦੀ ਮਾਣ ਮਰਿਆਦਾ ਤੇ ਇਸਦੀ ਪਦਵੀਆਂ ਦੇ ਸਤਿਕਾਰ ਲਈ ਵਿੱਢਿਆ ਗਿਆ ਹੈ,ਇਸ ਲਈ ਅੱਜ ਸਾਨੂੰ ਆਪਸੀ ਵਖਰੇਵਾਂ ਭੁੱਲਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਆ ਕੇ ਪੰਥ ਲਈ ਇਕੱਠੇ ਹੋ ਕੇ ਖੜੇ ਹੋਣ ਦੀ ਲੋੜ ਹੈ ਤਾਂ ਜੋ ਸਾਡੇ ਤਖਤਾਂ ਦੇ ਜਥੇਦਾਰ ਕੌਮੀ ਰਵਾਇਤਾਂ ਤੇ ਪੰਥਕ ਰਵਾਇਤਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਪੰਥ ਦੀਆਂ ਰਿਵਾਇਤਾਂ ਦਾ ਮਾਣ ਸਨਮਾਨ ਇੰਨ ਬਿੰਨ ਬਹਾਲ ਰੱਖ ਸਕਣ।ਉਨ੍ਹਾਂ ਕਿਹਾ ਕਿ ਇਸ ਧਰਨੇ ਅੰਦਰ ਸ਼ਾਂਤ ਰਹਿ ਕੇ ਨਾਮ-ਸਿਮਰਨ ਕੀਤਾ ਜਾਵੇਗਾ ਤੇ ਆਪਣੀਆਂ ਮੰਗਾਂ ਨੂੰ ਐਗਜ਼ੈਕਟਿਵ ਕਮੇਟੀ ਅੱਗੇ ਰੱਖਿਆ ਜਾਵੇਗਾ, ਜੋ ਨਵੀਂਆਂ ਨਿਯੁਕਤੀਆਂ ਨੂੰ ਰੱਦ ਕਰਕੇ ਪੁਰਾਣੀਆਂ ਨੂੰ ਮੁੜ ਬਹਾਲ ਕਰਨ ਦੇ ਪੂਰਨ ਸਮੱਰਥ ਹੈ। ਇਸ ਮੀਟਿੰਗ ਦੌਰਾਨ ਬਹੁਤ ਸਾਰੇ ਬੁਲਾਰਿਆਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਦਮਦਮੀ ਟਕਸਾਲ ਮੁਖੀ ਸੰਤ ਗਿ.ਹਰਨਾਮ ਸਿੰਘ ਖਾਲਸਾ ਦੇ ਸ਼ਬਦਾਂ ਦੀ ਪ੍ਰੋੜਤਾ ਕਰਦੇ ਹੋਏ ਪੰਥ ਦੀ ਮਾਣ ਮਰਿਯਾਦਾ ਤੇ ਸਤਿਕਾਰ ਬਹਾਲੀ ਤੇ ਕੁਝ ਹੰਕਾਰੀ ਤਾਕਤਾਂ ਨੂੰ ਖੁਦ ਮੁਖਤਿਆਰੀ ਤੋਂ ਰੋਕਣ ਲਈ 28 ਮਾਰਚ ਨੂੰ ਅਮ੍ਰਿੰਤਸਰ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਅੰਦਰ ਹੁੰਮ-ਹੁੰਮਾ ਕੇ ਪੁੱਜਣ ਦੀ ਸਨਿਮਰ ਬੇਨਤੀ ਕੀਤੀ।
ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸੰਤ ਬਾਬਾ ਅਮਨਦੀਪ ਸਿੰਘ ਸੱਤੋ ਵਾਲੀ ਗਲੀ ,ਬਾਬਾ ਗੁਰਭੇਜ਼ ਸਿੰਘ ਖਜਾਲਾ, ਬਾਬਾ ਗੁਰਦੇਵ ਸਿੰਘ ਤਰਸਿੱਕਾ, ਜਥੇਦਾਰ ਸੁਰਿੰਦਰ ਸੁਰਿੰਦਰ ਸਿੰਘ ਟਾਹਲੀ ਸਾਹਿਬ, ਜਥੇਦਾਰ ਸਵਿੰਦਰ ਸਿੰਘ ਬਾਸਰਪੁਰਾ ,ਭਾਈ ਮੇਜਰ ਸਿੰਘ ਫਰਿਜ਼ਨੋ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ, ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਬਾਬਾ ਰਾਮ ਸਿੰਘ ਅਬਦਾਲ, ਬਾਬਾ ਸੁਖਚੈਨ ਸਿੰਘ, ਬਾਬਾ ਮਨਮੋਹਨ ਸਿੰਘ ਤੇ ਬਾਬਾ ਲਖਬੀਰ ਸਿੰਘ ਭੰਗਾਲੀ ਵਾਲੇ, ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ,ਭਾਈ ਲ਼ਖਬੀਰ ਸਿੰਘ ਸੇਖੋਂ,ਸਰਪੰਚ ਕਸ਼ਮੀਰ ਸਿੰਘ ਮਹਿਤਾ,ਮਾ.ਸੁਖਦੇਵ ਸਿੰਘ ਜਲਾਲ, ਪ੍ਰਿੰ.ਹਰਸ਼ਦੀਪ ਸਿੰਘ ਰੰਧਾਵਾ, ਡਾ.ਅਵਤਾਰ ਸਿੰਘ ਬੁੱਟਰ,,ਜਥੇ.ਸੁਖਦੇਵ ਸਿੰਘ ਦਮਦਮੀ ਟਕਸਾਲ,ਪ੍ਰਿੰ. ਗੁਰਦੀਪ ਸਿੰਘ ਜਲਾਲਉਸਮਾ,ਗੁਰਵਿੰਦਰ ਸਿੰਘ ਪੱਡਾ,ਡਾ.ਪਰਮਜੀਤ ਸਿੰਘ ਸੰਧੂ, ਇਕਬਾਲ ਸਿੰਘ ਸ਼ਾਹ,ਕੁਲਵੰਤ ਸਿੰਘ ਰੰਧਾਵਾ ਮਹਿਤਾ,ਪ੍ਰਧਾਨ ਅਮਰ ਰਾਵਤ,ਬਾਬਾ ਬੋਹੜ ਸਿੰਘ,ਭਾਈ ਪ੍ਰਭਜੀਤ ਸਿੰਘ, ਰਮਨਬੀਰ ਸਿੰਘ ਲੱਧਾ ਮੁੰਡਾ, ਸੁੱਖ ਮਹਿਤਾ,ਕਰਮਜੀਤ ਸਿੰਘ ਲਾਲੀ,ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਭਾਈ ਗੁਰਮੀਤ ਸਿੰਘ ਵੈਦ, ਹੀਰਾ ਸਿੰਘ ਮਨਿਆਲਾ, ਜਥੇਦਾਰ ਪੰਜਾਬ ਸਿੰਘ, ਜਥੇਦਾਰ ਇਕਬਾਲ ਸਿੰਘ ਮਾਨ, ਗੁਲਜਿੰਦਰ ਸਿੰਘ ਲਾਡੀ, ਰਾਜਬੀਰ ਸਿੰਘ,ਸ਼ਮਸ਼ੇਰ ਸਿੰਘ,ਮਨਜੀਤ ਸਿੰਘ ਪ੍ਰਧਾਨ ਤਰਸਿੱਕਾ,ਬੂਟਾ ਸਿੰਘ ਜਲਾਲ,ਸੁੱਖ ਰੰਧਾਵਾ ਹਰਪਾਲ ਸਿੰਘ,ਗੁਰਪਿੰਦਰ ਸਿੰਘ, ਮਨਜੋਤ ਸਿੰਘ ਰੰਧਾਵਾ,ਗੁਰਭਿੰਦਰ ਸਿੰਘ ਮਹਿਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।