ਮਿਊਂਸੀਪਲ ਕਾਰਪੋਰੇਸ਼ਨ ਤੋਂ ਬਿਨ੍ਹਾਂ ਮੰਜੂਰੀ ਲਏ ਚਲ ਰਹੀਆਂ ਉਸਾਰੀਆਂ ਨੂੰ ਜਲਦ ਹੀ ਡਿਮੋਲਿਸ਼ ਕੀਤਾ ਜਾਵੇਗਾ-ਕਮਿਸ਼ਨਰ ਕਾਰਪੋਰੇਸ਼ਨ
ਰੋਹਿਤ ਗੁਪਤਾ
ਬਟਾਲਾ, 21 ਮਾਰਚ 2025 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਪਬਲਿਕ ਵੱਲੋ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਰਾਹੀਂ ਕਮਿਸ਼ਨਰ, ਨਗਰ ਨਿਗਮ, ਬਟਾਲਾ ਦੇ ਧਿਆਨ ਵਿੱਚ ਆਇਆ ਹੈ ਕਿ ਸ਼ਹਿਰ ਬਟਾਲਾ ਵਿੱਚ ਕਾਰਪੋਰੇਸ਼ਨ ਦੀ ਲਿਮਟ ਅੰਦਰ ਬਿਨ੍ਹਾਂ ਮੰਨਜੂਰੀ ਤੋ ਨਜਾਇਜ਼ ਉਸਾਰੀਆਂ ਚੱਲ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਕਿ ਉਹ ਆਪਣੇ ਆਪਣੇ ਏਰੀਏ ਵਿੱਚ ਚੱਲ ਰਹੀਆਂ ਅਣ-ਅਧਿਕਾਰਤ ਉਸਾਰੀਆਂ ਨੂੰ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੇ ਤਹਿਤ ਨੋਟਿਸ ਜਾਰੀ ਕਰਕੇ ਅਗਲੀ ਕਾਰਵਾਈ ਕੀਤੀ ਜਾਵੇ।
ਕਮਿਸ਼ਨਰ,ਕਾਰਪੋਰੇਸ਼ਨ ਬਟਾਲਾ ਨੇ ਅੱਗੇ ਕਿਹਾ ਕਿ ਇਸ ਸਬੰਧੀ ਜੇਕਰ ਕਿਸੇ ਵੱਲੋ ਕੋਈ ਉਸਾਰੀ ਕੀਤੀ ਜਾਂਦੀ ਹੈ ਤਾਂ ਪਹਿਲਾਂ ਨਗਰ ਨਿਗਮ, ਬਟਾਲਾ ਵੱਲੋ ਮੰਜੂਰੀ ਲੈ ਕੇ ਹੀ ਉਸਾਰੀ ਸ਼ੁਰੂ ਕੀਤੀ ਜਾਵੇ, ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਖਿਲਾਫ ਮਿਊਂਸੀਪਲ ਕਾਰਪੋਰੇਸ਼ਨ ਐਕਟ ਦੀ ਧਾਰਾ 1976 ਅਧੀਨ ਬਣਦੀ ਕਾਰਵਾਈ ਕਰਦੇ ਹੋਏ ਬਿਲਡਿੰਗ ਨੂੰ ਡਿਮੋਲਿਸ਼ ਕੀਤਾ ਜਾਵੇਗਾ।