ਪੀ. ਐੱਮ. ਸ਼੍ਰੀ ਸਸਸਸ ਹਾਜੀਪੁਰ ਵਿਖੇ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ , 21 ਮਾਰਚ,2025
ਪੀ. ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਪ੍ਰਿੰ. ਸੰਜੀਵ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ।
ਡਾ. ਨਿਪੁਣ ਸ਼ਰਮਾ ਬੀ. ਡੀ. ਐੱਸ. ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਹੀ ਬ੍ਰਸ਼ਿੰਗ ਤਕਨੀਕਾਂ, ਮੂੰਹ ਦੀ ਸਿਹਤ ਸੰਭਾਲ, ਅਤੇ ਆਮ ਦੰਦ ਸੰਬੰਧੀ ਸਮੱਸਿਆਵਾਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਡਾ. ਹਰਦੀਪ ਸਿੰਘ ਈ. ਐੱਨ. ਟੀ. ਅਤੇ ਡਾ. ਕਰਣਜੀਤ ਸਿੰਘ ਨੇ ਵੀ ਵਿਦਿਆਰਥੀਆਂ ਦੀ ਆਮ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਚੰਗੇਰੀ ਸਿਹਤ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਨਿਯਮਤ ਦੰਦਾਂ ਦੀ ਜਾਂਚ ਅਤੇ ਮੂੰਹ ਦੀ ਸਿਹਤ ਸੰਭਾਲ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਪ੍ਰੇਰਣਾ ਦਿੱਤੀ। ਸਕੂਲ ਮੁਖੀ ਪ੍ਰਿੰਸੀਪਲ ਸੰਜੀਵ ਕੁਮਾਰ ਵੱਲੋਂ ਡਾਕਟਰਾਂ ਦੀ ਟੀਮ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਚੰਗੇਰੀ ਸਿਹਤ ਲਈ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਕੈਂਪ ਵਿੱਚ ਪਰਵਿੰਦਰ ਸਿੰਘ ਗਿੱਲ (ਲੈਕਚਰਾਰ, ਜੀਵ ਵਿਗਿਆਨ), ਸੁਰਿੰਦਰ ਸਿੰਘ (ਲੈਕਚਰਾਰ, ਰਾਜਨੀਤਿਕ ਵਿਗਿਆਨ), ਮਿਸਜ਼ ਰੋਹਿਨੀ (ਵੋਕੇਸ਼ਨਲ ਮਿਸਟ੍ਰੈੱਸ), ਰਮਾ (ਸਾਇੰਸ ਮਿਸਟ੍ਰੈੱਸ) ਅਤੇ ਮਿਸਜ਼ ਨੀਤੂ (ਵੋਕੇਸ਼ਨਲ ਮਿਸਟ੍ਰੈੱਸ) ਨੇ ਭਾਗ ਲਿਆ।