ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਭਾਜਪਾ ਅਤੇ ਆਪ ਦੀ ਮਿਲੀਭੁਗਤ ਦਾ ਨਤੀਜਾ -- ਸੁਖਜਿੰਦਰ ਸਿੰਘ ਰੰਧਾਵਾ
ਮਹਾਜਨ
ਗੁਰਦਾਸਪੁਰ :
ਪੰਜਾਬ ਸਰਕਾਰ ਵੱਲੋਂ ਖਨੌਰੀ ਅਤੇ ਸੰਭੂ ਬਾਰਡਰਾਂ ਤੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕਿ ਪਿਛਲੇ ਇਕ ਸਾਲ ਤੋਂ ਸਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰਾਤ ਦੇ ਹਨੇਰੇ ਵਿੱਚ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਡੱਕਣਾ ਲੋਕਤੰਤਰ ਦਾ ਘਾਣ ਹੈ ਤੇ ਭਾਜਪਾ ਅਤੇ ਆਪ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਧਿਰ ਨੂੰ ਗੱਲਬਾਤ ਲਈ ਬੁਲਾ ਕਿ ਉਥੋਂ ਹੀ ਗ੍ਰਿਫਤਾਰ ਕਰ ਲੈਣਾ ਲੋਕਤੰਤਰ ਦੀ ਸਿੱਧੀ ਹੱਤਿਆ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਅੱਤ ਅਤੇ ਖੁਦਾ ਦਾ ਵੈਰ ਹੁੰਦਾ,,ਤੁਸੀ ਜਿਹੜੀ ਅੱਤ ਕਿਸਾਨਾਂ ਉਤੇ ਜ਼ੁਲਮ ਕਰਨ ਦੀ ਚੁੱਕੀ ਹੈ ਇਸ ਨੂੰ ਖੁਦਾ ਵੇਖ ਰਿਹਾ ਹੈ। ਤੁਹਾਨੂੰ ਸੱਤਾ ਦੇ ਹੰਕਾਰ ਨੇ ਅੰਨਾ ਕਰ ਦਿੱਤਾ ਹੈ । ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਨ ਸਾਹਿਬ ਹੋਸ਼ ਵਿੱਚ ਆਉ ,ਆਪਣਾ ਮੱਥਾ ਕਿਸਾਨਾਂ ਨਾਲ ਨਹੀਂ ਕੇਂਦਰ ਸਰਕਾਰ ਨਾਲ ਲਗਾਉ ਜਿਹੜੀ ਕਿਸਾਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਸਮੇਂ ਕਿਸਾਨਾਂ ਨਾਲ ਹਿੱਕ ਡਾਹ ਕਿ ਖੜੇਗੀ ਤੇ ਕਿਸਾਨਾਂ ਦੀਆਂ ਘੱਟੋਂ ਘੱਟ ਸਮਰਥਨ ਮੁੱਲ ਅਤੇ ਕਰਜਾਮਾਫੀ ਜਿਹੀਆਂ ਮੁੱਖ ਮੰਗਾਂ ਲਈ ਕਿਸਾਨਾਂ ਦਾ ਡੱਟ ਕੇ ਸਾਥ ਦੇਵੇਗੀ