ਰਮਨਦੀਪ ਨੂੰ ਸੁਰਜੀਤ ਸਿੰਘ ਰੱਖੜਾ ਨੇ ਆਪਣਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ
ਚੰੜੀਗੜ 21 ਮਾਰਚ 2025
ਲੰਮਾ ਸਮਾਂ ਪੰਜਾਬੀ ਪੱਤਰਕਾਰੀ ਵਿੱਚ ਤਜੁਰਬਾ ਰੱਖਣ ਵਾਲੇ ਰਮਨਦੀਪ ਸ਼ਰਮਾ ਨੂੰ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਆਪਣਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ। ਰਮਨਦੀਪ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਨੂੰ ਕਵਰ ਕਰਦੇ ਆ ਰਹੇ ਹਨ। ਖਾਸ ਤੌਰ ਤੇ ਅਕਾਲੀ ਸਿਆਸਤ, ਪੰਥਕ ਸਿਆਸਤ ਤੇ ਮਜ਼ਬੂਤ ਪਕੜ ਰਾਹੀਂ ਸੰਜੀਦਾ ਰਿਪੋਰਟ ਪੇਸ਼ ਕਰਦੇ ਰਹੇ ਹਨ।
ਸਰਦਾਰ ਰੱਖੜਾ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ, ਅੱਜ ਦੇ ਸਿਆਸੀ ਦੌਰ ਵਿੱਚ ਟੀਮ ਦਾ ਹਰ ਪੱਖ ਮਜ਼ਬੂਤੀ ਨਾਲ ਕੰਮ ਕਰ ਸਕੇ, ਜਿਸ ਲਈ ਬਹੁੱਤ ਹੀ ਮਿਹਨਤੀ, ਇਮਾਨਦਾਰ ਤੇ ਦਿੱਨ ਰਾਤ ਕੰਮ ਪ੍ਰਤੀ ਜਜ਼ਬਾ ਰੱਖਣ ਵਾਲੇ ਰਮਨਦੀਪ ਸ਼ਰਮਾ ਨੂੰ ਓਹਨਾ ਨੇ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਮਾਤਮਾਂ ਦੀ ਮਿਹਰ ਸਦਕਾ ਜਿਸ ਤਰਾਂ ਭਰਤੀ ਦੇ ਕੰਮ ਨੂੰ ਪੰਜਾਬ ਵਾਸੀਆਂ ਨੇ ਵੱਡਾ ਹੁੰਗਾਰਾ ਦਿੱਤਾ ਹੈ ਇਸ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪ੍ਰੈੱਸ ਨਾਲ ਰਾਬਤਾ ਜ਼ਰੂਰੀ ਹੈ ਸੋ ਰਮਨਦੀਪ ਸਮੁੱਚੀ ਲੀਡਰਸ਼ਿਪ ਦੇ ਲਈ ਮੀਡੀਆ ਨਾਲ ਤਾਲਮੇਲ ਦਾ ਕੰਮ ਵੀ ਵੇਖਣਗੇ।