ਭਾਜਪਾ ਰਾਏਕੋਟ ਮੰਡਲ ਦੀ ਮੀਟਿੰਗ 'ਚ ਆਹੁਦੇਦਾਰਾਂ ਦੀ ਚੋਣ ਕੀਤੀ ਗਈ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 11 ਮਾਰਚ 2025- ਭਾਜਪਾ ਦੀਆਂ ਨੀਤੀਆਂ ਨੂੰ ਲੋਕਾਂ 'ਚ ਪਹੁੰਚਾਉਣ ਲਈ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਭਾਜਪਾ ਐਸ.ਸੀ. ਮੋਰਚਾ ਦੀਆਂ ਰਾਜਨੀਤਕ ਸਰਗਰਮੀਆਂ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਸ੍ਰ. ਜਗਜੀਵਨ ਸਿੰਘ ਰਕਬਾ ਵੱਲੋਂ ਲਗਾਤਾਰ ਜਾਰੀ ਹਨ।ਇਸ ਦੋਰਾਨ ਭਾਜਪਾ ਐਸ.ਸੀ.ਮੋਰਚਾ ਮੰਡਲ ਰਾਏਕੋਟ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ 'ਚ ਹੋਰਨਾਂ ਪਾਰਟੀਆਂ ਤੋਂ ਆਏ ਵਰਕਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਐਸ.ਸੀ.ਮੋਰਚਾ ਮੰਡਲ ਰਾਏਕੋਟ 'ਚ ਨਿਯੁਕਤੀਆਂ ਕੀਤੀਆਂ ਗਈਆਂ।
ਭਾਜਪਾ ਐਸ.ਸੀ.ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ੍ਰ.ਜਗਜੀਵਨ ਸਿੰਘ ਰਕਬਾ ਵੱਲੋਂ ਮੰਡਲ ਰਾਏਕੋਟ 'ਚ ਕੀਤੀਆਂ ਗਈਆਂ ਨਿਯੁਕਤੀਆਂ ਅਨੁਸਾਰ ਭਾਜਪਾ ਐਸ.ਸੀ.ਮੋਰਚਾ ਦਾ ਮੰਡਲ ਪ੍ਰਧਾਨ ਰੋਸ਼ਨ ਕਲਿਆਣ, ਸੀਨੀਅਰ ਮੀਤ ਪ੍ਰਧਾਨ ਗਿਆਨੀ, ਸ਼ਾਮ, ਬਿੰਦਰ ਕੌਰ, ਜਤਿੰਦਰ ਸਿੰਘ, ਬਿਸ਼ਨੂ(ਚਾਰੇ ਮੀਤ ਪ੍ਰਧਾਨ), ਸੋਨੂ, ਜੋਤੀ, ਕਾਲਾ ਸਿੰਘ (ਤਿੰਨੇ ਜਨਰਲ ਸਕੱਤਰ), ਖਜ਼ਾਨਚੀ ਮੋਨਾ, ਸਹਾਇਕ ਖਜ਼ਾਨਚੀ ਦੇਸ਼ ਰਾਜ, ਆਈ.ਟੀ ਸੈੱਲ ਆਗੂ ਸਾਹਿਲ, ਲਾਭਪਾਤਰੀ ਆਗੂ ਹੇਮ ਰਾਜ ਨੂੰ ਚੁਣਿਆ ਗਿਆ।
ਇਸ ਮੀਟਿੰਗ 'ਚ ਜਗਜੀਵਨ ਸਿੰਘ ਰਕਬਾ ਨੇ ਕਿਹਾ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਪੰਜਾਬ 'ਚ ਭਵਿੱਖ ਅੰਦਰ ਬਣਨ ਵਾਲੀ ਭਾਜਪਾ ਸਰਕਾਰ ਦੀ ਨੀਂਹ ਰੱਖ ਦਿੱਤੀ ਹੈ। ਦੇਸ਼ ਦੇ ਲੋਕ ਭਾਜਪਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਤਕੜੇ ਹੋਣ ਲਈ ਪ੍ਰੇਰਿਤ ਕੀਤਾ/ਥਾਪੜਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਸਕੱਤਰ ਸ੍ਰੀ ਸੁੰਦਰ ਲਾਲ ਰਾਏਕੋਟ, ਸੀਨੀਅਰ ਆਗੂ ਜਗਤਾਰ ਸਿੰਘ ਬੰਗੜ, ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਜਸਵੀਰ ਸਿੰਘ ਟੂਸਾ, ਜੀਤ ਰਾਮ ਸੰਧੂ, ਸ਼ਿੰਗਾਰਾ ਸਿੰਘ ਕੈਲੇ ਜ਼ਿਲ੍ਹਾ ਮੀਤ ਪ੍ਰਧਾਨ ਹਾਜ਼ਰ ਸਨ।
ਇਸ ਮੀਟਿੰਗ 'ਚ ਬੀਬੀ ਮਹਿੰਦਰ ਕੌਰ, ਰੂਪੀ, ਸੁਰਜੀਤ ਕੌਰ, ਮੋਨਾ ਕੌਰ, ਆਸ਼ਾ ਰਾਣੀ, ਰੇਨੂ ਕੌਰ, ਸੋਨੂ ਵਰਮਾ, ਹਰਪ੍ਰੀਤ ਕੌਰ, ਸਕੀਨਾ, ਪੂਜਾ, ਭੋਲੀ, ਮੇਲੋ ਕੌਰ ਆਦਿ ਭਾਜਪਾ ਦੇ ਸਰਗਰਮ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।