ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤੇ ਸੁਖਮਨੀ ਸਾਹਿਬ ਦੇ ਪਾਠ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 11 ਮਾਰਚ,2025
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਆਪਣੇ ਸਤਿਕਾਰਯੋਗ ਮੈਂਬਰ ਸ: ਦੀਦਾਰ ਸਿੰਘ ਗਹੂੰਣ ਦੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਇਸ ਪਾਠ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਪ੍ਰਿੰਸ ਇਨਕਲੇਵ ਦੀਆਂ ਸੰਗਤਾਂ ਵੀ ਸ਼ਾਮਿਲ ਸਨ। ਪਾਠ ਦੀ ਸਮਾਪਤੀ ਉਪਰੰਤ ਸ਼ਬਦ ਕੀਰਤਨ ਕੀਤੇ ਗਏ ਸਮੂਹ ਮੈਂਬਰਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਨਾਲ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੀ ਚੜਦੀ ਕਲਾ ਅਤੇ ਪਰਿਵਾਰਕ ਸੁੱਖ ਸ਼ਾਂਤੀ ਲਈ ਵੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਹ ਜਾਣਕਾਰੀ ਉਪਲੱਬਧ ਕਰਾਉਂਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਇਹ ਪ੍ਰਥਾ ਸੁਸਾਇਟੀ ਦੇ ਮੁੱਖ ਦਫਤਰ ਵਿਖੇ ਹੀ ਚਲਾਈ ਜਾਂਦੀ ਸੀ ਮਗਰ ਮੈਂਬਰਾਂ ਅਤੇ ਸੰਗਤਾਂ ਦੇ ਸੁਝਾਵਾਂ ਅਨੁਸਾਰ ਮਹੀਨਾਵਾਰੀ ਇਹ ਸੇਵਾ ਸਾਰੇ ਮੈਂਬਰਾਂ ਜਾਂ ਚਾਹਵਾਨ ਸੱਜਣਾਂ ਦੀ ਮੰਗ ਤੇ ਉਹਨਾਂ ਦੇ ਗ੍ਰਹਿ ਵਿਖੇ ਕਰਨ ਦਾ ਫੈਸਲਾ ਲਿਆ ਗਿਆ। ਪਿਛਲੇ ਮਹੀਨੇ ਇਹ ਪਾਠ ਸ: ਇੰਦਰਜੀਤ ਸਿੰਘ ਬਾਹੜਾ ਦੇ ਗ੍ਰਹਿ ਵਿਖੇ ਕੀਤੇ ਗਏ ਅਤੇ ਇਸ ਵਾਰ ਦੇ ਪਾਠ ਦੌਰਾਨ ਦੀਦਾਰ ਸਿੰਘ ਦੇ ਗ੍ਰਿਹ ਵਿਖੇ ਵੱਡੀ ਗਿਣਤੀ ਵਿੱਚ ਹੋਰ ਸੰਗਤਾਂ ਵੀ ਸ਼ਾਮਿਲ ਹੋਈਆਂ। ਉਹਨਾਂ ਦੱਸਿਆ ਕਿ ਇਸ ਪਾਠ ਦਾ ਮਕਸਦ ਜਿੱਥੇ ਸੁਸਾਇਟੀ ਮੈਂਬਰਾਂ ਵਿੱਚ ਧਾਰਮਿਕ ਅਤੇ ਸਮਾਜ ਸੇਵੀ ਕਾਰਜ ਲਈ ਅਧਿਆਤਮਕ ਊਰਜਾ ਭਰਨਾ ਹੈ ਉੱਥੇ ਆਮ ਸੰਗਤਾਂ ਨੂੰ ਵੀ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨ ਦੇ ਉਪਰਾਲੇ ਦੇ ਤੌਰ ਵੀ ਇਸ ਸੇਵਾ ਵੇਖਿਆ ਜਾ ਰਿਹਾ ਹੈ। ਇਸ ਮੌਕੇ ਦੀਦਾਰ ਸਿੰਘ ਗਹੂੰਣ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਅੱਜ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਸਮੇਂ ਦੀ ਜਰੂਰਤ ਹਨ ਅਤੇ ਸੁਸਾਇਟੀ ਸਮਾਜ ਦੇ ਉੱਜਲ ਨਿਰਮਾਣ ਲਈ ਇਨ੍ਹਾਂ ਕਾਰਜਾਂ ਪ੍ਰਤੀ ਵਚਨਬੱਧ ਰਹੇਗੀ।
ਇਸ ਮੌਕੇ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਪਰਮਿੰਦਰ ਸਿੰਘ ਕੰਵਲ, ਰਜਿੰਦਰ ਸਿੰਘ ਚੱਕ ਸਿੰਘਾ, ਦਲਜੀਤ ਸਿੰਘ ਕਰੀਹਾ, ਸੁਰਜੀਤ ਸਿੰਘ ਮਹਿਤਪੁਰੀ, ਮਾਸਟਰ ਧਰਮਪਾਲ ਸਿੰਘ, ਕੁਲਜੀਤ ਸਿੰਘ ਖਾਲਸਾ, ਤਰਲੋਚਨ ਸਿੰਘ ਖਟਕੜ ਕਲਾ, ਮਹਿੰਦਰ ਪਾਲ ਪ੍ਰਧਾਨ, ਸਰਬਜੀਤ ਸਿੰਘ ਟਾਈਮ ਇਮੀਗ੍ਰੇਸ਼ਨ, ਡਾ: ਹਰਵਿੰਦਰ ਸਿੰਘ ਸੇਵਾ ਮੁਕਤ ਸਿਵਲ ਸਰਜਨ, ਮਨਮੋਹਨ ਸਿੰਘ ਕੰਵਲ, ਪਲਵਿੰਦਰ ਸਿੰਘ ਕਰਿਆਮ, ਹਰਦੀਪ ਸਿੰਘ ਸਰਪੰਚ ਗੜ੍ਹ ਪਧਾਣਾ, ਜਸਵਿੰਦਰ ਸਿੰਘ ਸੈਣੀ, ਗੁਰਦੇਵ ਸਿੰਘ ਗਹੂੰਣ, ਪਰਮਜੀਤ ਸਿੰਘ ਮੂਸਾਪੁਰ, ਬਖਸ਼ੀਸ਼ ਸਿੰਘ, ਗੁਰਚਰਨ ਸਿੰਘ ਪਾਬਲਾ, ਅਨੂਪ ਨਈਅਰ, ਇੰਦਰਜੀਤ ਸ਼ਰਮਾ, ਇੰਦਰਜੀਤ ਸਿੰਘ ਬਾਹੜਾ, ਜੋਗਿੰਦਰ ਸਿੰਘ ਮਹਾਲੋਂ, ਜਗਜੀਤ ਸਿੰਘ ਬਾਟਾ, ਤਜਿੰਦਰ ਸਿੰਘ ਪਟਵਾਰੀ, ਰਮਨ ਮੁਰਗਈ, ਜੀਵਨ ਕੁਮਾਰ, ਸਾਹਿਬ ਸਿੰਘ ਕਾਹਲੋਂ, ਰਮੇਸ਼ ਸਰੀਨ, ਸੁੱਚਾ ਸਿੰਘ ਬੀ ਡੀ ਸੀ ਕਲੌਨੀ, ਹਰਨੇਕ ਸਿੰਘ ਧੌਲ, ਹਰਭਜਨ ਸਿੰਘ ਸਿਆਣ, ਗੁਰਪਾਲ ਸਿੰਘ, ਅਤੇ ਵੱਡੀ ਗਿਣਤੀ ਵਿੱਚ ਹੋਰ ਮੈਂਬਰ ਮੌਜੂਦ ਸਨ।