ਕਿਸਾਨ ਮੋਰਚੇ ਵੱਲੋਂ ਰੂਪਨਗਰ ਦੇ MLA ਦੀ ਰਿਹਾਇਸ਼ ਅੱਗੇ ਰੋਸ ਵਿਖਾਵਾ: ਰੋਸ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਮਿਲਿਆ ਭਰੋਸਾ
- ਹਲਕਾ ਵਿਧਾਇਕ ਵੱਲੋਂ ਕਿਸਾਨਾਂ ਦਾ ਰੋਸ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 10 ਮਾਰਚ 2025: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚਾ ਰੂਪਨਗਰ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਹਲਕਾ ਵਿਧਾਇਕ ਸ੍ਰੀ ਦਿਨੇਸ਼ ਕੁਮਾਰ ਚੱਢਾ ਦੀ ਰਿਹਾਇਸ਼ ਅੱਗੇ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਰੋਸ ਪ੍ਰਦਰਸ਼ਨ ਕਰ ਕੇ ਮੰਗ ਕੀਤੀ ਗਈ ਕਿ 18 ਨੁਕਾਤੀ ਮੰਗ ਪੱਤਰ ਵਿੱਚ ਜ਼ਿਆਦਾ ਤਰ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਹਨ ਇਹ ਮੰਨੀਆਂ ਜਾਣ,ਕੇਂਦਰ ਨਾਲ ਸਬੰਧਤ ਮੰਗਾਂ ਕੇਂਦਰ ਸਰਕਾਰ ਨੂੰ ਦਬਾਅ ਪਾ ਕੇ ਮੰਨਣ ਲਈ ਕਿਹਾ ਜਾਵੇ। ਮੰਗਾਂ ਵਿੱਚ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਨ,ਪੰਜਾਬ ਖੇਤੀਬਾੜੀ ਨੀਤੀ ਬਣਾਉਣ,,ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ, ਕਰਜ਼ਾ ਮੁਆਫ਼ੀ, ਘੱਟੋ ਘੱਟ ਸਮਰਥਨ ਮੁੱਲ ਤੈਅ ਕਰ ਕੇ ਖਰੀਦ ਕਰਨ,ਦਰਿਆਈ ਪਾਣੀ ਦਾ ਪ੍ਰਦੂਸ਼ਣ ਖ਼ਤਮ ਕਰ ਕੇ ਪਾਣੀਆਂ ਦਾ ਉਚਿਤ ਪ੍ਰਬੰਧ, ਸਹਿਕਾਰਤਾ ਵਿਭਾਗ ਨੂੰ ਕਿਸਾਨ ਪੱਖੀ ਬਣਾਇਆ ਜਾਵੇ, ਜ਼ਮੀਨਾਂ ਐਕਵਾਇਰ ਕਰਨ ਦੀ ਨੀਤੀ ਕਿਸਾਨ ਹਿਤੈਸ਼ੀ ਹੋਵੇ ਅਵਾਰਾ ਪਸ਼ੂਆਂ, ਕੁੱਤਿਆਂ ਦਾ ਇੰਤਜ਼ਾਮ ਕੀਤਾ ਜਾਵੇ, ਪਰਾਲ਼ੀ ਦਾ ਯੋਗ ਪ੍ਰਬੰਧ, ਕਿਸਾਨਾਂ ਤੇ ਪਾਏ ਕੇਸ ਰੱਦ ਕਰਨ, ਨਸ਼ਿਆਂ ਦੀ ਰੋਕਥਾਮ ਕੀਤੀ ਜਾਵੇ। ਵਿਧਾਇਕ ਸ੍ਰੀ ਦਿਨੇਸ਼ ਕੁਮਾਰ ਚੱਢਾ ਨੇ ਕਿਸਾਨਾਂ ਵਿੱਚ ਆਕੇ ਕਿਸਾਨਾਂ ਦਾ ਰੋਸ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ।
ਬੁਲਾਰਿਆਂ ਵਿੱਚ ਸਾਥੀ ਪ੍ਰੀਤਮ ਸਿੰਘ ਰਾਏਪੁਰ ਆਗੂ ਕਿਰਤੀ ਕਿਸਾਨ ਮੋਰਚਾ,ਸਾਥੀ ਪਵਨ ਕੁਮਾਰ ਚੱਕ ਕਰਮਾਂ ਜ਼ਿਲ੍ਹਾ ਆਗੂ ਕੁੱਲ ਹਿੰਦ ਕਿਸਾਨ ਸਭਾ,ਮੋਹਣ ਸਿੰਘ ਧਮਾਣਾ ਸੂਬਾ ਆਗੂ ਜਮਹੂਰੀ ਕਿਸਾਨ ਸਭਾ, ਸਤਨਾਮ ਸਿੰਘ ਮਾਜਰੀ ਜੱਟਾਂ ਆਗੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਾਥੀ ਜਗਦੀਸ਼ ਲਾਲ ਆਗੂ ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ, ਵਿਦਿਆਰਥੀ ਆਗੂ ਪ੍ਰਤਾਪ ਸਿੰਘ ਰਾਣਾ, ਸਾਥੀ ਵੀਰ ਸਿੰਘ ਬੜਵਾ, ਮਾਸਟਰ ਦਲੀਪ ਸਿੰਘ ਘਨੌਲਾ, ਗੁਰਨੈਬ ਸਿੰਘ ਜੈਤੇਵਾਲ, ਕਰਨੈਲ ਸਿੰਘ ਹਰੀਪੁਰ, ਬਲਵੀਰ ਸਿੰਘ ਨੂਰਪੁਰ ਬੇਦੀ, ਕਰਨੈਲ ਸਿੰਘ ਬਜਰੂੜ, ਕਾਮਰੇਡ ਗੁਰਦੇਵ ਬਾਗੀ, ਦਵਿੰਦਰ ਸਰਥਲੀ,ਕਨਵੀਨਰ ਧਰਮ ਪਾਲ ਸੈਣੀ ਮਾਜਰਾ ਆਦਿ ਤੋਂ ਇਲਾਵਾ ਸਾਥੀ ਤਰਲੋਚਨ ਸਿੰਘ ਹੁਸੈਨਪੁਰ, ਸੁਖਵੀਰ ਸਿੰਘ ਸੁੱਖਾ,ਭਜਨ ਸਿੰਘ ਸੰਦੋਆ, ਭਗਤ ਸਿੰਘ ਬਿੱਕੋਂ,ਸਪਿੰਦਰ ਸਿੰਘ ਘਨੌਲੀ, ਜਰਨੈਲ ਸਿੰਘ ਘਨੌਲਾ,ਰਾਮ ਲੋਕ ਬਹਾਦਰ ਪੁਰ, ਸ਼ਮਸ਼ੇਰ ਸਿੰਘ ਹਵੇਲੀ, ਜਗਿੰਦਰ ਸਿੰਘ ਅਮਰਪੁਰ ਬੇਲਾ, ਰੋਸ਼ਨ ਲਾਲ ਸੈਣੀ ਮਾਜਰਾ,ਜੁਝਾਰ ਸਿੰਘ ਸਿਲੋ ਮਾਸਕੋ, ਗੁਰਦੀਪ ਸਿੰਘ ਗਰਦਲੇ , ਧਰਮ ਪਾਲ ਟਿੱਬਾ ਟੱਪਰੀਆਂ ਆਦਿ ਹਾਜ਼ਰ ਸਨ। ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।