ਰਾਏਕੋਟ 'ਚ ਸੁਪਰਡੈਂਟ ਸਰਬਜੀਤ ਸਿੰਘ ਬੋਪਾਰਾਏ ਨੇ ਮਾਲ ਵਿਭਾਗ 'ਚ ਸਬ ਰਜਿਸਟਰਾਰ ਦਾ ਆਹੁਦਾ ਸੰਭਾਲਿਆ
- ਕਿਹਾ, ਨਹੀਂ ਆਉਣ ਦਿੱਤੀ ਜਾਵੇਗੀ ਕਿਸੇ ਵੀ ਵਿਆਕਤੀ ਨੂੰ ਕਿਸੇ ਕਿਸਮ ਦੀ ਦਿਕੱਤ
- ਹਰ ਕੰਮ ਨੂੰ ਬਿਨਾਂ ਕਿਸੇ ਦੇਰੀ ਦੇ ਚਾੜ੍ਹਿਆ ਜਾਵੇਗਾ ਨੇਪਰੇ
- ਨਿੱਘੇ/ਮਿੱਠੇ ਸੁਭਾਅ, ਇਮਾਨਦਾਰ, ਦਿਆਨਤਦਾਰ, ਤਜਰਬੇਕਾਰ ਕਰਮਚਾਰੀ ਵਜੋਂ ਜਾਣੇ ਜਾਂਦੇ ਨੇ ਸਰਬਜੀਤ ਸਿੰਘ ਬੋਪਾਰਾਏ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 10 ਮਾਰਚ 2025- ਪੰਜਾਬ ਸਰਕਾਰ ਨੇ ਮਾਲ ਵਿਭਾਗ ਨਾਲ ਸਬੰਧਤ ਕਈ ਅਧਿਕਾਰੀਆਂ ਦੀ ਬਦਲੀ ਇੱਧਰੋਂ ਉੱਧਰ ਕੀਤੀ। ਜਿਸ ਤਹਿਤ ਮਾਲ ਵਿਭਾਗ ਨਾਲ ਸਬੰਧਤ ਕਈ ਤਹਿਸੀਲ ਦਫ਼ਤਰ ਅਧਿਕਾਰੀਆਂ ਤੋਂ ਵਾਂਝੇ/ਸੱਖਣੇ ਹੋ ਗਏ।
ਪੰਜਾਬ ਸਰਕਾਰ ਨੇ ਇਹ ਫੈਸਲਾ ਲੈਂਦਿਆਂ ਕਿ ਮਾਲ ਵਿਭਾਗ ਨਾਲ ਸਬੰਧਤ ਦਫ਼ਤਰਾਂ 'ਚ ਆਪਣੇ ਕੰਮ-ਕਾਜ(ਰਜਿਸਟਰੀ ਵਗੈਰਾ) ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ, ਸਬੰਧਤ ਵਿਭਾਗ ਦੇ ਕਈ ਅਧਿਕਾਰੀਆਂ/ਮੁਲਾਜ਼ਮਾਂ ਨੂੰ ਰਜਿਸਟਰੀਆਂ ਵਗੈਰਾ ਕਰਨ ਦੇ ਅਧਿਕਾਰ ਸੌਂਪ ਦਿੱਤੇ। ਇਸ ਦੇ ਚੱਲਦਿਆਂ ਮਾਲ ਵਿਭਾਗ ਦੇ ਦਫ਼ਤਰਾਂ 'ਚ ਆਪਣੇ ਕੰਮ-ਕਾਜ ਕਰਵਾਉਣ ਵਾਲੇ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ 'ਤੇ ਤਸੱਲੀ ਪ੍ਰਗਟਾਈ ਹੈ।
ਜ਼ਿਲ੍ਹਾ ਲੁਧਿਆਣਾ ਦੀ ਰਾਏਕੋਟ ਸਬ-ਡਵੀਜ਼ਨ 'ਚ ਮਾਲ ਵਿਭਾਗ ਦੇ ਇਮਾਨਦਾਰ/ਮਿੱਠ-ਬੋਲੜੇ/ਤਜਰਬੇਕਾਰ/ਦਿਆਨਤਦਾਰ ਸੁਪਰਡੈਂਟ ਸ੍ਰ.ਸਰਬਜੀਤ ਸਿੰਘ ਬੋਪਾਰਾਏ ਨੂੰ ਪੰਜਾਬ ਸਰਕਾਰ ਨੇ ਸਬ ਰਜਿਸਟਰਾਰ ਦਾ ਚਾਰਜ ਸੌਂਪਿਆ ਤੇ ਸਰਬਜੀਤ ਸਿੰਘ ਨੇ ਸਬ-ਰਜਿਸਟਰਾਰ ਦਾ ਆਹੁਦਾ ਸੰਭਾਲਣ ਉਪਰੰਤ ਆਪਣਾ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ।
ਮਾਲ ਵਿਭਾਗ 'ਚ ਸਬ ਰਜਿਸਟਰਾਰ ਦੇ ਅਹਿਮ ਅਹੁਦੇ ਦਾ ਕਾਰਜ ਭਾਗ ਸੰਭਾਲਣ ਉਪਰੰਤ ਸਰਬਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਿਲੀ ਨਵੀਂ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਮਾਲ ਵਿਭਾਗ ਨਾਲ ਸਬੰਧਤ ਕਿਸੇ ਕੰਮਕਾਰ ਲਈ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਵਿਭਾਗੀ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ।