ਵੋਟ ਜਾਗਰੂਕਤਾ ਹਿੱਤ ਸ੍ਰੀ ਚਮਕੌਰ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਦੀ ਪ੍ਰਧਾਨਗੀ 'ਚ ਹੋਈ ਇਕੱਤਰਤਾ
ਦਰਸ਼ਨ ਗਰੇਵਾਲ
ਸ੍ਰੀ ਚਮਕੌਰ ਸਾਹਿਬ, 10 ਮਾਰਚ 2025: ਉਪ ਮੰਡਲ ਮੈਜਿਸਟਰੇਟ ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਸਵੀਪ ਗਤੀਵਿਧੀਆਂ ਤਹਿਤ ਇੱਕ ਅਹਿਮ ਮੀਟਿੰਗ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ।
ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ 18 ਸਾਲ ਦੇ ਵਿਦਿਆਰਥੀਆਂ ਦੀਆਂ ਵੋਟਾਂ ਬਣਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਇਸ ਸਬੰਧੀ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ, ਅਸੀਂ ਸੁਪਰਵਾਈਜ਼ਰ ਸਾਹਿਬਾਨ ਦੀ ਮਦਦ ਨਾਲ ਉਹ ਸਮੱਸਿਆ ਦੂਰ ਕਰਵਾਉਣ ਦਾ ਯਤਨ ਕਰਾਂਗੇ।
ਉਨ੍ਹਾਂ ਸਮੂਹ ਸੰਸਥਾ ਦੇ ਮੁਖੀ ਸਾਹਿਬਾਨਾਂ ਨੂੰ ਇਹ ਕਿਹਾ ਗਿਆ ਕਿ ਉਹ 100 ਫੀਸਦੀ ਵੋਟਾਂ ਬਣਾ ਚੁੱਕਣ ਦਾ ਸਰਟੀਫਿਕੇਟ ਜ਼ਰੂਰ ਦੇਣ ਅਤੇ ਤਨਦੇਹੀ ਦੇ ਨਾਲ ਇਸ ਕਾਰਜ ਵਿੱਚ ਸ਼ਾਮਿਲ ਹੋਣ।
ਸਵੀਪ ਨੋਡਲ ਅਫਸਰ ਸ. ਰਾਬਿੰਦਰ ਸਿੰਘ ਰੱਬੀ ਨੇ ਇਸ ਮੌਕੇ ਸਮੂਹ ਅਧਿਕਾਰੀ ਸਾਹਿਬਾਨ ਨੂੰ ਕਿਹਾ ਕਿ ਕੁੜੀਆਂ ਮੁੰਡਿਆਂ ਦੀਆਂ ਵੋਟਾਂ ਵਿੱਚ ਬਹੁਤ ਵੱਡਾ ਪਾੜਾ ਦਿਖਾਈ ਦੇ ਰਿਹਾ ਹੈ, ਜਿਸ ਲਈ ਸੁਧਾਰ ਦੀ ਬਹੁਤ ਲੋੜ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਪਰਡੈਂਟ ਜਸਵੀਰ ਕੁਮਾਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਮੂਹ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਕੂਲ, ਕਾਲਜ, ਨਰਸਿੰਗ ਕਾਲਜ ਤੇ ਆਈਟੀਆਈ ਦੇ ਪ੍ਰਿੰਸੀਪਲ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਬਲਾਕ ਨੋਡਲ ਅਫਸਰ ਸ. ਬਲਵੰਤ ਸਿੰਘ ਮਕੜੌਨਾ ਕਲਾਂ, ਪ੍ਰਿੰਸੀਪਲ ਕਰਮਜੀਤ ਕੌਰ ਡੱਲਾ, ਪ੍ਰਿੰ. ਇੰਦਰਜੀਤ ਕੌਰ ਲੁਠੇੜੀ, ਪ੍ਰਿੰ. ਪਵਨ ਕੁਮਾਰ ਸਲੇਮਪੁਰ, ਪ੍ਰਿੰ ਗੁਰਦੀਪ ਸਿੰਘ ਕਿਸ਼ਨਪੁਰਾ, ਪ੍ਰਿੰ ਬਲਦੀਸ਼ ਕੌਰ ਆਈ ਟੀ ਆਈ ਮੋਰਿੰਡਾ. ਸੁਪਰਵਾਇਜ਼ਰ ਕੁਲਵੀਰ ਸਿੰਘ, ਓਮ ਪ੍ਰਕਾਸ਼, ਮੀਨਾ ਬੈਂਸ, ਚਰਨਪ੍ਰੀਤ ਸਿੰਘ, ਗੁਰਤੇਜ ਸਿੰਘ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ, ਪ੍ਰਵੀਨ ਸ਼ਰਮਾ, ਲੈਕਚਰਰ ਸਰਬਜੀਤ ਸਿੰਘ, ਖੇੜੀ, ਸਰੋਜ ਖੇੜੀ, ਜਸਵਿੰਦਰ ਕੌਰ ਸਿੰਘ, ਹਰਿੰਦਰ ਕੌਰ ਬੀਬੀ ਸ਼ਰਨ ਕੌਰ ਕਾਲਜ ਸ੍ਰੀ ਚਮਕੌਰ ਸਾਹਿਬ, ਬਲਜੀਤ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ, ਅਵਤਾਰ ਸਿੰਘ ਸਕੂਲ ਆਫ ਐਮੀਨੇਂਸ ਸ੍ਰੀ ਚਮਕੌਰ ਸਾਹਿਬ, ਸੰਜੀਵ ਕੁਮਾਰ ਸ ਸ ਸ ਸ ਘੜੂੰਆਂ, ਰਾਜੀਵ ਕੁਮਾਰ ਸ ਸ ਸ ਸ ਢੰਗਰਾਲੀ ਅਤੇ ਅਵਤਾਰ ਸਿੰਘ ਝੱਲੀਆਂ ਸ਼ਾਮਿਲ ਹੋਏ।