ਸਰਕਾਰੀ ਆਈ.ਟੀ.ਆਈ ਮੋਗਾ ਵਿਖੇ 12 ਮਾਰਚ ਨੂੰ ਹੋਵੇਗਾ ਰੋਜ਼ਗਾਰ ਕੈਂਪ
ਫਿਕਸ ਟਰਮ ਵਰਕਰ ਦੀ ਆਸਾਮੀ ਲਈ ਹੋਵੇਗੀ ਯੋਗ ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ
ਮੋਗਾ, 10 ਮਾਰਚ,
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ, ਮੋਗਾ ਵੱਲੋਂ ਮਿਤੀ 12 ਮਾਰਚ, 2025 ਦਿਨ ਬੁੱਧਵਾਰ ਨੂੰ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਇੱਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਾਰੂਤੀ ਸੁਜੂਕੀ ਇੰਡੀਆ ਲਿਮਿਟਡ, ਦੇ ਹਾਈਰਿੰਗ ਪਾਰਟਨਰ ਸਨਬ੍ਰਾਇਟ ਮੈਨਪਾਵਰ ਦੁਆਰਾ ਫਿਕਸ ਟਰਮ ਵਰਕਰ ਦੀ ਅਸਾਮੀ ਲਈ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਕੈਂਪ ਦਾ ਸਮਾਂ ਸਵੇਰੇ 9 ਵਜੇਂ ਤੋਂ ਦੁਪਹਿਰ 1 ਵਜੇ ਤੱਕ ਦਾ ਹੋਵੇਗਾ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ ਤੇ ਹੁਨਰ ਵਿਕਾਸ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਮੋਗਾ ਦੇ ਚਾਹਵਾਨ ਅਤੇ ਯੋਗ ਪ੍ਰਾਰਥੀ ਜਿਨ੍ਹਾਂ ਦੀ ਵਿਦਿਅਕ ਯੋਗਤਾ 10ਵੀਂ (ਘੱਟੋ-ਘੱਟ 40 ਪ੍ਰਤੀਸ਼ਤ ਨੰਬਰ ਨਾਲ ਪਾਸ) ਦੇ ਨਾਲ ਆਈ.ਟੀ.ਆਈ ਫਿੱਟਰ, ਵੈਲਡਰ, ਪੇਂਟਰ, ਟਰਨਰ, ਡੀਜ਼ਲ ਮਕੈਨਿਕ, ਮਸ਼ੀਨਿਸ਼ਟ, ਮੋਟਰ ਮਕੈਨਿਕ, ਟ੍ਰੈਕਟਰ ਮਕੈਨਿਕ, ਟੈਕਨੀਸ਼ੀਅਨ, ਆਟੋਮੋਟਿੱਵ ਮੈਨੂਫੈਕਚਰਿੰਗ, ਸ਼ੀਟ ਮੈਟਲ ਪਟਾਸਟਿਕ ਪ੍ਰੋਸੈਸਿੰਗ ਓਪਰੇਟਰ ਮਕੈਨਿਕ ਆਟੋ ਬਾਡੀ ਰਿਪੇਟਰ ਆਦਿ ਟ੍ਰੇਡਾਂ ਨਾਲ ਪਾਸ ਆਊਟ ਪ੍ਰਾਰਥੀ, ਉਮਰ 18 ਤੋਂ 26 ਸਾਲ ਹੋਵੇ, ਉਕਤ ਮਿਤੀ ਨੂੰ ਸਰਕਾਰੀ ਆਈ.ਟੀ.ਆਈ, ਸਾਵਣ ਮੋਟਰਜ਼ ਦੇ ਸਾਹਮਣੇ, ਲੁਧਿਆਣਾ-ਫਿਰੋਜ਼ਪੁਰ ਰੋਡ, ਮੋਗਾ ਵਿਖੇ ਸਮੇਂ ਤੇ ਪਹੁੰਚ ਕੇ ਕੈਂਪ ਵਿੱਚ ਭਾਗ ਲੈ ਸਕਦੇ ਹਨ।