ਪੀ ਐਸ ਪੀ ਸੀ ਐਲ ਖਰੜ ਡਿਵੀਜ਼ਨ ਵਲੋਂ ਆਪਣੇ ਖਪਤਕਾਰਾਂ ਲਈ ਨੋਡਲ ਸ਼ਿਕਾਇਤ ਕੇਂਦਰ ਨੰਬਰ ਜਾਰੀ
ਹਰਜਿੰਦਰ ਸਿੰਘ ਭੱਟੀ
- ਇਹ ਨੰਬਰ ਕੇਂਦਰੀਕ੍ਰਿਤ ਹੈਲਪਲਾਈਨ 1912 ਤੋਂ ਇਲਾਵਾ ਕੰਮ ਕਰਨਗੇ
ਖਰੜ/ਐਸ.ਏ.ਐਸ.ਨਗਰ, 23 ਫਰਵਰੀ 2025: ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਆਪਣੇ ਖਪਤਕਾਰਾਂ ਦੀ ਮਦਦ ਕਰਨ ਲਈ ਸੀਨੀਅਰ ਕਾਰਜਕਾਰੀ ਇੰਜੀਨੀਅਰ, ਆਪਰੇਸ਼ਨ ਡਿਵੀਜ਼ਨ, ਪੀ.ਐਸ.ਪੀ.ਸੀ.ਐਲ. ਖਰੜ ਇੰਜੀਨੀਅਰ ਇੰਦਰ ਪ੍ਰੀਤ ਸਿੰਘ ਨੇ ਖਰੜ ਡਵੀਜ਼ਨ ਵਿੱਚ ਕੰਮ ਕਰਦੇ ਨੋਡਲ ਸ਼ਿਕਾਇਤ ਕੇਂਦਰਾਂ ਦੇ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਵੱਲੋਂ ਆਪਣੇ ਖਪਤਕਾਰਾਂ ਨੂੰ ਸ਼ਿਕਾਇਤਾਂ ਦਰਜ ਕਰਨ ਦੇ ਵੱਖ-ਵੱਖ ਤਰੀਕੇ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਖਪਤਕਾਰ ਅਪਰੇਸ਼ਨ ਡਿਵੀਜ਼ਨ ਖਰੜ ਅਧੀਨ ਸਥਾਪਿਤ ਦੋ ਨੋਡਲ ਸ਼ਿਕਾਇਤ ਕੇਂਦਰਾਂ ਨਾਲ ਸੰਪਰਕ ਕਰਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਲਾਕਾ ਵਾਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਨੋਡਲ ਸ਼ਿਕਾਇਤ ਕੇਂਦਰ-1 ਦਾ ਸੰਪਰਕ ਨੰਬਰ 96461-19169 ਹੈ।
ਇਹ ਸ਼ਿਵਾਲਿਕ ਸਿਟੀ, ਚੰਡੀਗੜ੍ਹ ਰੋਡ, ਸੰਨੀ ਐਨਕਲੇਵ, ਸੈਕਟਰ 125/124, ਜੀ.ਟੀ.ਬੀ.ਨਗਰ, ਸ਼ਿਵਜੋਤ, ਗਿੱਲਕੋ, ਸੈਕਟਰ 127, ਮਾਡਲ ਟਾਊਨ, ਕਿਲਾ ਬਾਜ਼ਾਰ, ਕੁਰਾਲੀ ਸ਼ਹਿਰ, ਮਾਜਰਾ, ਮਾਜਰੀ, ਖਿਜਰਾਬਾਦ, ਈਕੋ ਸਿਟੀ 2 ਆਦਿ। ਇਸੇ ਤਰ੍ਹਾਂ ਨੋਡਲ ਸ਼ਿਕਾਇਤ ਕੇਂਦਰ-2 ਜਿਸਦਾ ਸੰਪਰਕ ਨੰਬਰ 96461-19014 ਹੈ, 'ਤੇ ਲਾਂਡਰਾਂ ਰੋਡ ਦੀਆਂ ਸਾਰੀਆਂ ਕਲੋਨੀਆਂ , ਘੜੂੰਆਂ, ਮੋਰਿੰਡਾ, ਖਾਨਪੁਰ, ਕੁਰਾਲੀ ਰੋਡ, ਝੰਜੇੜੀ ਅਤੇ ਆਸ-ਪਾਸ ਦੇ ਪਿੰਡਾਂ ਮਜਾਤ, ਮਜਾਤੜੀ, ਖੂਨੀ ਮਾਜਰਾ, ਬਡਾਲਾ ਰੋਡ, ਨਵਾਂ ਸ਼ਹਿਰ ਆਦਿ ਨਾਲ ਸਬੰਧਤ ਸਮੱਸਿਆਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਖਪਤਕਾਰ ਪੀਐਸਪੀਸੀਐਲ ਖਪਤਕਾਰ ਸੇਵਾ ਐਪ ਰਾਹੀਂ ਵੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਅਤੇ ਫੀਡਰ ਦੀ ਮੌਜੂਦਾ ਸਥਿਤੀ ਦੀ ਵੀ ਜਾਂਚ ਕਰ ਸਕਦੇ ਹਨ ਜਿਸ ਰਾਹੀਂ ਖਪਤਕਾਰ ਦੇ ਖੇਤਰ ਨੂੰ ਸਪਲਾਈ ਦਿੱਤੀ ਜਾਂਦੀ ਹੈ। ਸ਼ਿਕਾਇਤ ਦਰਜ ਕਰਵਾਉਣ ਲਈ ਖਪਤਕਾਰ ਟੋਲ ਫਰੀ ਨੰਬਰ 1912 'ਤੇ ਵੀ ਸੰਪਰਕ ਕਰ ਸਕਦਾ ਹੈ।