ਜੈਤੋ ਪੁਲਿਸ ਵੱਲੋਂ ਮੋਬਾਇਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਕੀਤਾ ਕਾਬੂ
- ਖੋਹ ਕੀਤਾ ਮੋਬਾਇਲ ਫੋਨ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਗਿਆ ਬਰਾਮਦ - ਡੀਐਸਪੀ ਸੁਖਦੀਪ ਸਿੰਘ
ਮਨਜੀਤ ਸਿੰਘ ਢੱਲਾ
ਜੈਤੋ ,22 ਫਰਵਰੀ 2025 - ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਤਹਿਤ ਲਗਾਤਾਰ ਸਖਤ ਕਾਰਵਾਈ ਰਹੀ ਹੈ। ਲਗਾਤਾਰ ਹੋ ਰਹੀ ਸਖ਼ਤ ਕਾਰਵਾਈ ਦਾ ਨਤੀਜਾ ਇਹ ਹੈ ਕਿ ਪਿਛਲੇ 6 ਮਹੀਨਿਆਂ ਵਿੱਚ 129 ਮੁਕੱਦਮੇ ਦਰਜ ਕਰਕੇ 169 ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਫਰੀਦਕੋਟ ਨੂੰ ਸੁਰੱਖਿਅਤ ਜਿਲ੍ਹਾ ਬਣਾਉਣ ਵੱਲ ਇਕ ਵੱਡਾ ਕਦਮ ਹੈ।ਇਸੇ ਤਹਿਤ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਅਤੇ ਸ਼੍ਰੀ ਸੁਖਦੀਪ ਸਿੰਘ ਡੀ.ਐਸ.ਪੀ (ਸਬ-ਡਵੀਜਨ) ਜੈਤੋ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਜੈਤੋ ਵੱਲੋਂ ਮੋਬਾਇਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆਂ ਨੂੰ ਮਹਿਜ ਕੁਝ ਘੰਟਿਆ ਅੰਦਰ ਹੀ ਕਾਬੂ ਕੀਤਾ ਗਿਆ ਹੈ।
ਮੁਕੱਦਮਾ ਨੰਬਰ 15 ਮਿਤੀ 20.02.2025 ਅਧੀਨ ਧਾਰਾ 304 ਬੀ.ਐਨ.ਐਸ ਥਾਣਾ ਜੈਤੋ ਬਰਬਿਆਨ ਹਰਬੰਸ ਸਿੰਘ ਪੁੱਤਰ ਕਿਸ਼ੋਰ ਚੰਦ ਵਾਸੀ ਧਾਨਕ ਬਸਤੀ, ਜੈਤੋ ਦਰਜ ਰਜਿਸਟਰ ਹੋਇਆ ਕਿ ਜਦੋ ਉਸ ਦੀ ਲੜਕੀ ਸੰਜੂ ਟਿਊਸ਼ਨ ਪਰ ਜਾ ਕੇ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਦੋਸ਼ੀ ਰੀਤੂ ਸਿੰਘ ਪੁੱਤਰ ਗੋਰਖਾ ਸਿੰਘ ਵਾਸੀ ਜੀਦਾ ਬਠਿੰਡਾ ਅਤੇ ਬਾਂਸਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਮੇਆਣਾ ਵੱਲੋਂ ਮੋਟਰਸਾਈਕਲ ਪਰ ਆ ਕੇ ਉਸਦੀ ਲੜਕੀ ਦੇ ਹੱਥ ਵਿੱਚੋ ਇੱਕ ਮੋਬਾਇਲ ਫੋਨ ਖੋਹ ਕੇ ਭੱਜ ਗਏ ਸਨ।ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਦੋਹਾ ਦੋਸ਼ੀਆਂ ਰੀਤੂ ਸਿੰਘ ਅਤੇ ਬਾਸਲ ਸਿੰਘ ਨੂੰ ਖੋਹ ਕੀਤੇ ਮੋਬਾਇਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ। ਇਸ ਮੌਕੇ ਥਾਣਾ ਜੈਤੋ ਦੇ ਇੰਚਾਰਜ ਗੁਰਵਿੰਦਰ ਸਿੰਘ,ਪੁਲਿਸ ਕਰਮਚਾਰੀ ਜਸਵੰਤ ਸਿੰਘ, ਗੁਰਮੁਖ ਸਿੰਘ ਥਾਣੇਦਾਰ, ਮਨਦੀਪ ਸਿੰਘ ਹੌਲਦਾਰ, ਜਗਸੀਰ ਸਿੰਘ ਆਦਿ ਹਾਜ਼ਰ ਸਨ।