IDBI ਬੈਂਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਲਸੀਆਂ ਨੂੰ ਦਿੱਤੇ ਵੱਡੇ ਦੋ ਆਰ.ਓ ਫਿਲਟਰ
ਮੁੱਖ ਅਧਿਆਪਕ ਰਾਜਨ ਸਿੰਘ ਰਾਏਕੋਟ ਨੇ IDBI ਬੈਂਕ ਦੇ ਅਧਿਕਾਰੀਆਂ ਦਾ ਕੀਤਾ ਧੰਨਵਾਦ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 22 ਫਰਵਰੀ 2025 :- ਰਾਏਕੋਟ ਸਬ-ਡਵੀਜ਼ਨ ਦੇ ਪਿੰਡ ਕਲਸੀਆਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੱਚਿਆਂ ਦੇ ਪੀਣ ਵਾਲੇ ਸਾਫ਼ ਪਾਣੀ ਵਾਸਤੇ ਆਈ.ਡੀ.ਬੀ.ਆਈ.ਬੈਂਕ ਵੱਲੋਂ ਬਰਾਂਚ ਰਾਏਕੋਟ ਮੈਨੇਜਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਦੋ ਵੱਡੇ ਆਰ.ਓ ਫਿਲਟਰ ਭੇਂਟ ਕੀਤੇ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਾਜਨ ਸਿੰਘ ਰਾਏਕੋਟ ਨੇ ਆਈ ਡੀ ਬੀ ਆਈ ਬੈਂਕ ਮੈਨੇਜਰ ਮੁਕੇਸ਼ ਕੁਮਾਰ, ਸ਼ਨੀ ਵਿਧਾਨ, ਸਾਹਿਲ ਚੌਧਰੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਖ਼ਰਾਬ ਹੋਣ ਕਰਕੇ ਸਕੂਲ 'ਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਸਬੰਧੀ ਲੰਬੇ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਵੱਲੋਂ ਪਿਛਲੇ ਦਿਨੀਂ ਆਈਡੀਬੀਆਈ ਬੈਂਕ ਮੈਨੇਜਰ ਮੁਕੇਸ਼ ਕੁਮਾਰ ਤੋਂ ਇਹ ਮੰਗ ਕੀਤੀ ਗਈ ਸੀ ਕਿ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਕੂਲ ਨੂੰ ਇੱਕ ਆਰ.ਓ ਫਿਲਟਰ ਬੈਂਕ ਵੱਲੋਂ ਦਿੱਤਾ ਜਾਵੇ।
ਸਰਕਾਰੀ ਪ੍ਰਾਇਮਰੀ ਸਕੂਲ, ਕਲਸੀਆਂ ਦੇ ਮੁੱਖ ਅਧਿਆਪਕ ਰਾਜਨ ਸਿੰਘ ਰਾਏਕੋਟ ਨੇ ਦੱਸਿਆ ਕਿ IDBI ਦੀ ਰਾਏਕੋਟ ਸ਼ਾਖਾ ਦੇ ਮੈਨੇਜਰ ਮੁਕੇਸ਼ ਕੁਮਾਰ ਨੇ ਉਨ੍ਹਾਂ ਦੀ ਮੰਗ ਪ੍ਰਵਾਨ ਕਰਦਿਆਂ ਇੱਕ ਦੀ ਬਜਾਏ ਦੋ ਵੱਡੇ ਆਰ.ਓ ਫਿਲਟਰ ਸਕੂਲ ਨੂੰ ਭੇਂਟ ਕੀਤੇ ਗਏ ਹਨ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਡੀ.ਸੀ.ਸਿੰਘ, ਬਹਾਦਰ ਸਿੰਘ, ਕਮਲਦੀਪ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਰੁਪਾਲੀ ਅਰੋੜਾ, ਪਰਮਿੰਦਰ ਸਿੰਘ, ਮਨਦੀਪ ਸਿੰਘ, ਮਨਜੀਤ ਕੌਰ, ਲਖਵੀਰ ਸਿੰਘ ਤੇ ਪ੍ਰਦੀਪ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।