ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪੰਜਾਬੀ ਦੀ ਸੁਰੱਖਿਆ ਅਤੇ ਪ੍ਰਚਾਰ ਪ੍ਰਸਾਰ ਹਿੱਤ ਮੁੱਖ ਮੰਤਰੀ ਦੇ ਨਾਂ ਪੱਤਰ ਡਾਕ ਰਾਹੀਂ ਭੇਜਿਆ.
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 21 ਫਰਵਰੀ,2025
ਕੌਮਾਂਤਰੀ ‘ਮਾਂ ਬੋਲੀ ਦਿਵਸ’ ਮੌਕੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪੰਜਾਬੀ ਦੀ ਸੁਰੱਖਿਆ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਹਿੱਤ ਸੂਬੇ ਦੇ ਮੁੱਖ ਮੰਤਰੀ ਜੀ ਦੇ ਨਾਂ ਪੱਤਰ ਲਿਖ ਕੇ ਡਾਕ ਰਾਹੀਂ ਭੇਜਿਆ... ਇਹਦੇ ਵਿਚ ਅਸੀਂ ਆਪਣੀ ਮਾਂ ਬੋਲੀ ਬਾਰੇ ਕਈ ਮੁੱਦਿਆਂ 'ਤੇ ਸਰਕਾਰ ਨੂੰ ਧਿਆਨ ਦੇਣ ਲਈ ਕਿਹਾ... ਨਾਲੇ ਅਸੀਂ ਉਹਨਾਂ ਕੋਲੋਂ ਮਿਲਣ ਦਾ ਸਮਾਂ ਵੀ ਮੰਗਿਆ...
ਅਸਲ 'ਚ ਇਸ ਬਾਰੇ ਲੀਡਰਾਂ ਤੇ ਅਫਸਰਾਂ ਰਾਹੀਂ ਮੰਗ ਪੱਤਰ ਭੇਜਦੇ ਰਹੇ ਪਰ ਕੋਈ ਹੁੰਗਾਰਾ ਨਹੀਂ ਮਿਲਿਆ... ਹੁਣ ਅਸੀਂ ਸੋਚਿਆ ਕਿ ਕਿਉਂ ਨਾ ਡਾਕ ਰਾਹੀਂ ਸਿੱਧਾ ਸੁਨੇਹਾ ਭੇਜੀਏ... ਇਸ ਚਿੱਠੀ ਵਿੱਚ ਸੂਬੇ ਅੰਦਰ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ, ਅਦਾਲਤਾਂ ਵਿੱਚ ਪੰਜਾਬੀ ਦੀ ਵਰਤੋਂ , ਲੇਖਕਾਂ ਦੀ ਆਰਥਿਕ ਸਹਾਇਤਾ ਅਤੇ ਸਾਹਿਤਕ ਸਭਾਵਾਂ ਦੀ ਬਾਂਹ ਫੜਣ ਲਈ ਕਿਹਾ...
ਦੋਖੋ ਪੰਜਾਬੀਅਤ ਦਾ ਫ਼ਿਕਰ ਰੱਖਣ ਵਾਲੇ ਮੁੱਖ ਮੰਤਰੀ ਖੁਦ ਵੀ ਕਲਾ ਨਾਲ਼ ਜੁੜੇ ਹੋਏ ਨੇ... ਸੰਸਥਾ ਵਲੋਂ ਕੀਤੀਆਂ ਬਾਕੀ ਮੰਗਾਂ ਵਿੱਚ ਪੇਂਡੂ ਖਿੱਤੇ ਵਿੱਚ ਲਾਇਬਰੇਰੀਆਂ ਸਥਾਪਿਤ ਕਰਨ, ਸੰਪਰਕ ਸੜਕਾਂ ’ਤੇ ਲੱਗੇ ਸੰਕੇਤਕ ਬੋਰਡਾਂ ਉੱਤੇ ਪੰਜਾਬੀ ਦੇ ਸ਼ਬਦ ਜੋੜ ਸਹੀ ਕਰਨ ਅਤੇ ਲੇਖਕਾਂ ਨੂੰ ਮੁਫ਼ਤ ਬਸ ਸਫ਼ਰ ਦੀ ਸਹੂਲਤ ਦਿੱਤੇ ਜਾਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ...