ਮਲੇਰਕੋਟਲਾ: ਵਿਦਿਆਰਥੀ ਮੁਹੰਮਦ ਮਹਿਤਾਬ ਨੇ ਇੱਕ ਦਿਨ 'ਚ ਅਤੇ ਮੁਹੰਮਦ ਅਬੂ ਬਕਰ ਨੇ 10 ਦਿਨਾਂ 'ਚ ਸੁਣਾਇਆ ਜੁਬਾਨੀ ਕੁਰਾਨ-ਏ-ਪਾਕ
ਮਲੇਰਕੋਟਲਾ ਦੇ ਮਦਰਸਾ ਦਾਰੁਲ ਉਲੂਮ ਦੇ ਵਿਦਿਆਰਥੀਆਂ ਮੁਹੰਮਦ ਮਹਿਤਾਬ ਨੇ ਇੱਕ ਹੀ ਬੈਠਕ ਵਿੱਚ ਅਤੇ ਮੁਹੰਮਦ ਅਬੂ ਬਕਰ ਨੇ 10 ਦਿਨਾਂ ਵਿੱਚ ਜੁਬਾਨੀ ਸੁਣਾਇਆ ਕੁਰਾਨ ਏ ਪਾਕ
ਕੁਰਾਨ ਏ ਪਾਕ ਪੂਰੀ ਇਨਸਾਨੀਅਤ ਦੀ ਰਹਿਬਰੀ ਲਈ ਰੱਬ ਵੱਲੋਂ ਭੇਜੀ ਗਈ ਰੱਬੀ ਕਿਤਾਬ -ਮੁਫਤੀ ਏ ਆਜ਼ਮ ਮੁਫਤੀ ਇਰਤਕ ਉਲ ਹਸਨ ਕਾਂਧਲਵੀ
ਬੱਚਿਆਂ ਦੀ ਦੀਨੀ ਤਰਬੀਅਤ ਵੱਲ ਅੱਜ ਦੇ ਦੌਰ ਵਿੱਚ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਸਾਡੇ ਬੱਚੇ ਦੀਨ ਅਤੇ ਦੁਨੀਆਂ ਵਿੱਚ ਇੱਜ਼ਤ ਕਰਵਾ ਸਕਣ--ਮੁਫਤੀ ਮੁਹੰਮਦ ਯੂਨਸ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 19 ਫਰਵਰੀ 2025- ਇਸਲਾਮ ਧਰਮ ਦੀ ਰੱਬੀ ਕਿਤਾਬ ਪਵਿੱਤਰ ਕੁਰਾਨ ਏ ਪਾਕ ਦੀ ਸਾਂਭ-ਸੰਭਾਲ ਅਤੇ ਰਖਿਆ ਦਾ ਸਿਲਸਿਲਾ ਪੈਗੰਬਰ ਏ ਇਸਲਾਮ ਹਜ਼ਰਤ ਮੁਹੰਮਦ ਸਲ.ਦੇ ਸਮੇਂ ਤੋਂ ਲੈ ਕੇ ਅੱਜ ਤੱਕ ਨਿਰੰਤਰ ਚਲਦਾ ਆ ਰਿਹਾ ਹੈ, ਅੱਜ ਤੱਕ ਅਜਿਹਾ ਕੋਈ ਦੌਰ ਨਹੀਂ ਆਇਆ, ਜਿਸ ਵਿਚ ਕੁਰਾਨ ਦਾ ਕੋਈ ਹਾਫ਼ਿਜ਼ ਨਾ ਮਿਲਿਆ ਹੋਵੇ, ਪਰ ਹਾਫ਼ਿਜ਼ ਸਹਿਬਾਨ ਦੀ ਇਸ ਭੀੜ ਵਿੱਚ, ਤੁਹਾਨੂੰ ਬਹੁਤ ਘੱਟ ਹਾਫ਼ਿਜ਼ ਮਿਲਣਗੇ ਜਿਨ੍ਹਾਂ ਨੇ ਇੱਕ ਹੀ ਬੈਠਕ ਵਿੱਚ ਇੱਕ ਹੀ ਸਮੇਂ ਪੂਰਾ ਪਵਿੱਤਰ ਕੁਰਾਨ ਜ਼ੁਬਾਨੀ ਸੁਣਾਇਆ ਹੋਵੇ, ਇਸੇ ਕੜੀ ਵਿੱਚ ਨਾਮ ਜੋੜਿਆ ਹੈ ਦਾਰੁਲ ਆਲੂਮ ਮੁਹੱਲਾ ਗੁਜਰਾਂ ਮਲੇਰ, ਮਲੇਰਕੋਟਲਾ ਦੇ ਹੋਣਹਾਰ ਵਿਦਿਆਰਥੀ ਮੁਹੰਮਦ ਮਹਿਤਾਬ ਪੁੱਤਰ ਮੁਹੰਮਦ ਅਰਸ਼ਦ ਇੱਕ ਹੀ ਬੈਠਕ ਵਿੱਚ ਅਤੇ ਮੁਹੰਮਦ ਅਬੂ ਬਕਰ ਪੁੱਤਰ ਮੁਹੰਮਦ ਫਾਰੂਕ ਨਿਰਾਲਾ ਸਵੀਟਸ ਨੇ (ਦਸ ਦਿਨ ਵਿਚ) ਜਿਨਾਂ ਪੂਰਾ ਪਵਿੱਤਰ ਕੁਰਾਨ ਦਾ ਜ਼ੁਬਾਨੀ ਸੁਣਾਇਆ।
ਦੱਸਣਯੋਗ ਹੈ ਕਿ ਤੜਕੇ 4:00 ਵਜੇ ਤੋਂ ਮਦਰਸਾ ਦਾਰੁਲ ਆਲੂਮ ਮਲੇਰਕੋਟਲਾ ਦੇ ਮੁਸ਼ਫੀਕ ਉਸਤਾਦ ਹਜ਼ਰਤ ਕਾਰੀ ਮੁਹੰਮਦ ਆਕਿਬ ਹਾਫਿਜ਼ ਮੁਹੰਮਦ ਅਰਮਾਨ, ਕਾਰੀ ਮੁਹੰਮਦ ਇਰਫਾਨ ਆਦਿ ਨੇ ਮਦਰਸੇ ਦੇ ਮੁੱਖ ਪ੍ਰਬੰਧਕ ਮੁਫਤੀ ਅਬਦੁਲ ਮਲਿਕ ਦੀ ਰਹਿਨੁਮਾਈ ਹੇਠ ਪਵਿੱਤਰ ਕੁਰਾਨ ਨੂੰ ਅੱਧ ਵਿਚ ਜ਼ਰੂਰੀ ਇੱਕ ਬਰੇਕ ਦੇ ਨਾਲ ਸਾਮ 5:30 ਵਜੇ ਤੱਕ ਸਮਾਪਤੀ ਕੀਤੀ ਅਤੇ ਇਹਨਾਂ ਬੱਚਿਆਂ ਨੇ ਮੁੱਖ ਮਹਿਮਾਨਾਂ ਮੁਫਤੀ ਏ ਆਜਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਂਦਲਵੀ ਅਤੇ ਮੁਫਤੀ ਮੁਹੰਮਦ ਯੂਨਸ ਬਿੰਜੋਕੀ ਮੁਹੰਮਦ ਖਾਲਿਦ ਥਿੰਦ ਅਬਦੁਲ ਮਜੀਦ ਚੂੜੀ ਵਾਲੇ ਅਬਦੁਲ ਰਾਹੂਫ ਸਦੀਕੀ ਅਕਾਊਂਟੈਂਟ ਸੁਲਤਾਨ ਭੱਟੀ ਹਕੀਮ ਅਤੇ ਸ਼ਹਿਬਾਜ਼ ਜ਼ਹੂਰ ਦੀ ਹਾਜ਼ਰੀ ਵਿੱਚ ਪਵਿੱਤਰ ਕੁਰਾਨ ਏ ਪਾਕ ਨੂੰ ਸੁਣਾ ਕੇ ਆਪਣੇ ਮਾਪਿਆਂ ਅਤੇ ਮਦਰੱਸੇ ਦਾ ਨਾਮ ਰੌਸ਼ਨ ਕੀਤਾ ਹੈ ।
ਇਸ ਮੌਕੇ ਤੇ ਮੁੱਖ ਮਹਿਮਾਨਾਂ ਨੇ ਕਿਹਾ ਕਿ ਕੁਰਾਨ ਪਾਕ ਇੱਕ ਰੱਬੀ ਕਿਤਾਬ ਹੈ ਜੋ ਪੂਰੀ ਇਨਸਾਨੀਅਤ ਦੀ ਰਹਿਬਰੀ ਲਈ ਰੱਬ ਵੱਲੋਂ ਭੇਜੀ ਗਈ ਹੈ, ਜੋ ਬੱਚਾ ਕੁਰਾਨ ਏ ਹਾਫਿਜ ਹੋਵੇਗਾ ਉਸ ਦੇ ਮਾਂ ਬਾਪ ਨੂੰ ਰੱਬ ਵੱਲੋਂ ਕਿਆਮਤ ਵਾਲੇ ਦਿਨ ਸੂਰਜ ਦੀ ਰੋਸ਼ਨੀ ਤੋਂ ਵੀ ਜਿਆਦਾ ਤੇਜ਼ ਰੋਸ਼ਨੀ ਵਾਲਾ ਤਾਜ ਪਹਿਨਾਇਆ ਜਾਵੇਗਾ ਅਤੇ ਉਸ ਦੇ ਜੰਨਤ ਵਿੱਚ ਦਰਜੇ ਬੁਲੰਦ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੀ ਦੀਨੀ ਤਰਬੀਅਤ ਵੱਲ ਅੱਜ ਦੇ ਦੌਰ ਵਿੱਚ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਸਾਡੇ ਬੱਚੇ ਦੀਨ ਅਤੇ ਦੁਨੀਆਂ ਵਿੱਚ ਸਾਡੀ ਇੱਜ਼ਤ ਕਰਵਾ ਸਕਣ । ਇਸ ਤੋਂ ਬਾਅਦ ਆਖਰੀ ਵਿੱਚ ਮੁਫਤੀ ਏ ਆਜ਼ਮ ਮੁਫਤੀ ਇਰਤਕ ਉਲ ਹਸਨ ਕਾਂਧਲਵੀ ਨੇ ਪੁਰੇ ਦੁਨੀਆਂ ਵਿੱਚ ਅਮਨ ਸ਼ਾਂਤੀ ਅਤੇ ਵਿਦਿਆਰਥੀਆਂ ਦੀ ਯਾਦ-ਦਹਾਨੀ ਲਈ ਦੁਆ ਕਰਕੇ ਅੱਲ੍ਹਾ ਤੋ ਇਨ੍ਹਾਂ ਹਾਫਜ ਹੋਏ ਬੱਚਿਆਂ ਦੇ ਬੇਹਤਰੀਨ ਭਵਿੱਖ ਲਈ ਦੁਆ ਕਰਵਾਈ ਅਤੇ ਮੁੱਖ ਮਹਿਮਾਨਾਂ ਨੇ ਇਹਨਾਂ ਬੱਚਿਆਂ ਨੂੰ ਟਰਾਫੀ ਤੇ ਇਨਾਮਾਂ ਨਾਲ ਇਨਾ ਹੋਣਹਾਰ ਵਿਦਿਆਰਥੀ ਦੀ ਹੌਂਸਲਾ ਅਫਜਾਈ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਤੇ ਮੁਹੰਮਦ ਅਕਬਰ ਕਾਕਾ ਦੁੱਧ ਵਾਲੇ ਮੁਹੰਮਦ ਸ਼ਾਹਿਦ ਨਕਸ਼ਾ ਨਵੀਸ, ਮੁਹੰਮਦ ਸ਼ਾਹਿਦ ਰੈਡੀਆਂਸ ਇੰਸਟੀਚਿਊਟ ਅਤੇ ਮੁਹੰਮਦ ਸਲਮਾਨ ਸਾਹਿਬ ਆਦਿ ਹਾਜ਼ਰ ਸਨ।