ਗਿਆਨਦੀਪ ਮੰਚ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ 'ਚ ਸਾਹਿਤਕ ਸਮਾਗਮ ਆਯੋਜਿਤ
ਸਾਹਿਤਕ ਸਮਾਗਮ ਦੀ ਪ੍ਰਧਾਨਗੀ ਤੇ ਹਾਜ਼ਰੀਨ ਦਾ ਸਵਾਗਤ ਕੀਤਾ ਮੰਚ ਦੇ ਪ੍ਰਧਾਨ ਡਾ ਜੀ.ਐੱਸ.ਆਨੰਦ ਨੇ
ਹਰ ਕਵੀ ਆਪਣੇ ਨਿੱਜੀ ਅਨੁਭਵ 'ਚੋਂ ਗੁਜ਼ਰਦਿਆਂ ਹੀ ਆਪਣੀ ਰਚਨਾ ਦੀ ਸਿਰਜਣਾ ਕਰਦਾ ਹੈ-ਡਾ. ਹਰਬੰਸ ਧੀਮਾਨ
ਮੁੱਖ ਮਹਿਮਾਨ ਵਜੋਂ ਨਾਮਵਰ ਗੀਤਕਾਰ ਤੇ ਸ਼ਾਇਰ ਧਰਮ ਕੰਮੇਆਣਾ ਨੇ ਕੀਤੀ ਸ਼ਿਰਕਤ
22 ਫਰਵਰੀ ਨੂੰ ਲੁਧਿਆਣਾ ਦੇ ਪੰਜਾਬੀ ਭਵਨ 'ਚ ਹੋਣ ਵਾਲੇ "ਮੇਲਾ ਗੀਤਕਾਰਾਂ ਦਾ" ਦੇ ਸਮਾਗਮ ਦਾ ਪੋਸਟਰ ਕੀਤਾ ਲੋਕ ਅਰਪਣ
ਮੰਚ ਸੰਚਾਲਕ ਦੇ ਫਰਜ਼ ਬਾਖੂਬੀ ਨਿਭਾਏ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 17 ਫ਼ਰਵਰੀ 2025 -ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ 'ਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੰਚ ਦੇ ਪ੍ਰਧਾਨ ਡਾ ਜੀ.ਐੱਸ.ਆਨੰਦ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ।
ਇਸ ਸਮਾਗਮ 'ਚ ਨਾਮਵਰ ਗੀਤਕਾਰ ਤੇ ਸ਼ਾਇਰ ਧਰਮ ਕੰਮੇਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ 'ਚ ਬਚਨ ਸਿੰਘ ਗੁਰਮ, ਗੁਰਚਰਨ ਸਿੰਘ ਚੰਨ ਪਟਿਆਲਵੀ ਅਤੇ ਪੋਲੀ ਬਰਾੜ (ਅਮਰੀਕਾ) ਵੀ ਸਸ਼ੋਭਿਤ ਰਹੇ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਸਟੇਜ ਦਾ ਸੰਚਾਲਨ ਕਰਦਿਆਂ ਵਿਦਵਾਨਾਂ ਅਤੇ ਸ਼ਾਇਰਾਂ ਦਾ ਸੰਖੇਪ ਤੁਆਰਫ਼ ਕਰਵਾਇਆ।
ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਸਭਾ (ਰਜਿ) ਪੰਜਾਬ ਵੱਲੋਂ 22 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਜਾਣ ਵਾਲੇ "ਮੇਲਾ ਗੀਤਕਾਰਾਂ ਦਾ" ਦੇ ਸਮਾਗਮ ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ। ਸਮਾਗਮ ਸੰਬੰਧੀ ਬੋਲਦਿਆਂ ਧਰਮ ਕੰਮੇਆਣਾ ਨੇ ਕਿਹਾ ਕਿ ਅੱਜ ਦੇ ਸਮਾਗਮ 'ਚ ਸ਼ਮੂਹ ਸ਼ਾਇਰਾਂ ਵੱਲੋਂ ਪੜ੍ਹੀਆਂ ਗਈਆਂ ਸਾਰੀਆਂ ਹੀ ਰਚਨਾਵਾਂ ਬਾਕਮਾਲ ਸਨ, ਜੋ ਕਿ ਆਪਣੀ ਮਾਂ ਬੋਲੀ ਦੇ ਕਰਜ਼ ਨੂੰ ਅਦਾ ਕਰਨ ਵਾਂਗ ਹਨ। ਪੇਸ਼ ਹੋਈਆਂ ਰਚਨਾਵਾਂ 'ਤੇ ਟਿੱਪਣੀ ਕਰਦਿਆਂ ਉੱਘੇ ਚਿੰਤਕ ਡਾ ਹਰਬੰਸ ਧੀਮਾਨ ਦਾ ਕਥਨ ਸੀ ਕਿ ਹਰ ਕਵੀ ਆਪਣੇ ਨਿੱਜੀ ਅਨੁਭਵ ‘ਚੋਂ ਗੁਜ਼ਰਦਿਆਂ ਹੀ ਆਪਣੀ ਰਚਨਾ ਦੀ ਸਿਰਜਣਾ ਕਰਦਾ ਹੈ।
ਕਵਿਤਾ ਦੇ ਸੈਸ਼ਨ 'ਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਤਰਲੋਚਨ ਮੀਰ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਜਸਵਿੰਦਰ ਸਿੰਘ ਖਾਰਾ, ਸਰਵਣ ਕੁਮਾਰ ਵਰਮਾ, ਅੰਗਰੇਜ਼ ਵਿਰਕ, ਗੁਰਚਰਨ ਸਿੰਘ ਚੰਨ ਪਟਿਆਲਵੀ, ਤਜਿੰਦਰ ਅਨਜਾਨਾ, ਪੋਲੀ ਬਰਾੜ, ਹਰੀਸ਼ ਪਟਿਆਲਵੀ, ਜੱਗਾ ਰੰਗੂਵਾਲ, ਬਲਬੀਰ ਸਿੰਘ ਦਿਲਦਾਰ, ਰਘਬੀਰ ਮਹਿਮੀ, ਗੁਰਪ੍ਰੀਤ ਸਿੰਘ ਜੰਮੂ, ਹਰੀ ਸਿੰਘ ਚਮਕ, ਹਰਜੀਤ ਕੌਰ, ਪੰਥਕ ਕਵੀ ਰਘਬੀਰ ਸਿੰਘ ਪਨੇਸਰ,ਸੁਖਵਿੰਦਰ ਕੌਰ ਸੁੱਖ, ਧੰਨਾ ਸਿੰਘ ਖਰੌੜ, ਜਤਿੰਦਰ ਪਾਲ ਸਿੰਘ ਨਾਗਰਾ ਤੋਂ ਇਲਾਵਾ ਰਾਜੇਸ਼ਵਰ ਕੁਮਾਰ, ਰਾਜੇਸ਼ ਕੋਟੀਆ, ਡਾ ਅਮਰਦੀਪ ਸਿੰਘ, ਗੁਰਜੰਟ ਸਿਉਣਾ ਤੇ ਮੁਕੇਸ਼ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।