ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਦਾ ਹੋਇਆ ਦਰਦਨਾਕ ਅੰਤ
ਸੋਸ਼ਲ ਮੀਡੀਆ ਤੇ ਪਿਆਰ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝੇ ਜੋੜੇ ਨੇ ਕੀਤੀ ਆਤਮ ਹੱਤਿਆ
ਰੋਹਿਤ ਗੁਪਤਾ
ਗੁਰਦਾਸਪੁਰ 19 ਫਰਵਰੀ 2025- ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਫੁਲੜਾ ਵਿੱਚ ਵਿਆਹੀ ਇਕ ਔਰਤ ਜਿਸ ਦੀ ਬੀਤੇ ਕੱਲ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ । ਜਿਸਦੇ ਸਬੰਧ ਦੇ ਵਿੱਚ ਮ੍ਰਿਤਕਾ ਗਗਨਦੀਪ ਕੌਰ ਦੇ ਪਿਤਾ ਰਾਜ ਕਿਸ਼ੋਰ ਵਾਸੀ ਗੁਰੂ ਹਰ ਸਹਾਇ ਦੇਵ ਬਿਆਨਾਂ ਦੇ ਅਧਾਰ ਤੇ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਦੇ ਵੱਲੋਂ 174 ਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਂਦਿਆਂ ਹੋਇਆਂ ਮਿਰਤਕਾ ਦੀ ਲਾਸ਼ ਉਸਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ। ਮਿਰਤਕਾ ਦੇ ਪਿਤਾ ਰਾਜ ਕਿਸ਼ੋਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਗਗਨਦੀਪ ਕੌਰ ਕਿਸੇ ਗੱਲ ਤੋਂ ਮਾਨਸਿਕ ਪਰੇਸ਼ਾਨ ਰਹਿੰਦੀ ਸੀ ਜਿਸ ਕਾਰਨ ਉਸਨੇ ਖੁਦ ਆਤਮਹਤਿਆ ਕਰ ਲਈ ਹੈ।
ਉਧਰ ਪਤਨੀ ਦੀ ਮੌਤ ਹੋਣ ਤੋਂ ਬਾਅਦ ਦੁਖੀ ਉਸਦੇ ਪਤੀ ਅਰਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵੱਲੋਂ ਵੀ ਪੁਲਿਸ ਚੌਂਕੀ ਹਰਚੋਵਾਲ ਖੇਤਰ ਅੰਦਰ ਕੋਈ ਜਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ ਗਈ। ਇਸ ਸਬੰਧੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਚੌਂਕੀ ਹਰਚੋਵਾਲ ਦੀ ਪੁਲਿਸ ਵੱਲੋਂ ਮ੍ਰਿਤਕ ਰਵਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਉਸਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਬਟਾਲਾ ਤੋਂ ਕਰਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਪੁਲਿਸ ਚੌਂਕੀ ਹਰਚੋਵਾਲ ਦੀ ਪੁਲਿਸ ਵੱਲੋਂ ਪਿੰਡ ਫੁਲੜਾ ਦੇ ਸਰਪੰਚ ਬਲਕਾਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਰਵਿੰਦਰ ਸਿੰਘ ਨੇ ਗਗਨਦੀਪ ਨਾਲ ਵਿਆਹ ਸੋਸ਼ਲ ਮੀਡੀਆ ਉੱਪਰ ਹੋਈ ਆਪਸੀ ਜਾਣ ਪਹਿਚਾਣ ਤੋਂ ਬਾਅਦ ਕਰਵਾਇਆ ਸੀ। ਮ੍ਰਿਤਕਾ ਦਾ ਪਤੀ ਅਰਵਿੰਦਰ ਸਿੰਘ ਜੰਮੂ ਦੇ ਵਿੱਚ ਕੋਈ ਨੌਕਰੀ ਕਰਦਾ ਸੀ ਤੇ ਉਹ ਅੱਜ ਕੱਲ ਆਪਣੇ ਪਿੰਡ ਫੁਲੜੇ ਵਿਖੇ ਆਇਆ ਹੋਇਆ ਸੀ। ਪਤਨੀ ਦੀ ਮੌਤ ਤੋਂ ਦੁਖੀ ਅਰਵਿੰਦਰ ਸਿੰਘ ਵੱਲੋਂ ਵੀ ਆਤਮਹੱਤਿਆ ਕਰ ਲਈ ਗਈ।ਪਿੰਡ ਫੁਲੜਾ ਦੇ ਸਰਪੰਚ ਬਲਕਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਹੋਇਆ ਹਰਚੋਵਾਲ ਦੀ ਪੁਲਿਸ ਵੱਲੋਂ 174 ਦੀ ਕਾਰਵਾਈ ਅਮਲ ਲਿਆਂਦੀ ਗਈ ਹੈ।