ਰੂਟੀਨ ਇਮਊਨਾਈਜੇਸ਼ਨ ਪ੍ਰੋਗਰਾਮ ਇੱਕ ਮਹੱਤਵਪੂਰਨ ਜਨ ਹਿਤ ਪ੍ਰੋਗਰਾਮ, ਕੋਈ ਵੀ ਬੱਚਾ ਵੈਕਸੀਨੇਸ਼ਨ ਤੋਂ ਵਾਂਝਾ ਨਾ ਰਹੇ: ਸਿਵਲ ਸਰਜਨ ਡਾ. ਗੁਰਮੀਤ ਲਾਲ
- ਰੂਟੀਨ ਇਮਊਨਾਈਜੇਸ਼ਨ ਅਤੇ ਏ.ਈ.ਐਫ.ਆਈ. ਸੰਬੰਧੀ ਵਰਕਸ਼ਾਪ ਦੀ ਰਸਮੀ ਸ਼ੁਰੂਆਤ, ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਨੂੰ ਦਿੱਤੀ ਗਈ ਟ੍ਰੇਨਿੰਗ
ਜਲੰਧਰ (20-02-2025) : ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਵੱਲੋਂ ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਤਹਿਤ ਰੂਟੀਨ ਇਮਊਨਾਈਜੇਸ਼ਨ ਅਤੇ ਅਡਵਰਸ ਈਵੈਂਟਸ ਫੋਲੋਇੰਗ ਇੰਮਊਨਾਈਜੇਸ਼ਨ (ਏ.ਈ.ਐਫ.ਆਈ.) ਸੰਬੰਧੀ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਮੈਡੀਕਲ ਅਫ਼ਸਰ, ਬੀ.ਈ.ਈਜ਼, ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਲਈ ਦੋ ਦਿਨਾਂ ਦੀ ਟ੍ਰੇਨਿੰਗ ਵਰਕਸ਼ਾਪ ਦੀ ਰਸਮੀ ਸ਼ੁਰੂਆਤ ਕੀਤੀ ਗਈ। ਸਿਵਲ ਸਰਜਨ ਨੇ ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਨੂੰ ਕਿਹਾ ਕਿ ਟੀਕਾਕਰਨ ਅਭਿਆਨ ਚੁਨੌਤੀ ਭਰਿਆ ਹੁੰਦਾ ਹੈ। ਨਿਰਧਾਰਤ ਟੀਚੇ ਨੂੰ 100 ਫੀਸਦ ਪੂਰਾ ਕਰਨ ਲਈ ਵੈਕਸੀਨੇਸ਼ਨ ਸੰਬੰਧੀ ਮਾਈਕ੍ਰੋਪਲਾਨ ਤਿਆਰ ਕਰਕੇ ਮਾਈਗ੍ਰੇਟਰੀ ਆਬਾਦੀ ਵਾਲੇ ਖੇਤਰਾਂ ਨੂੰ ਕਵਰ ਕਰਨ ਲਈ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਵੀ ਬੱਚਾ ਵੈਕਸੀਨੇਸ਼ਨ ਕਰਵਾਉਣ ਤੋਂ ਵਾਂਝਾ ਨਾ ਰਹੇ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਰੂਟੀਨ ਇਮਊਨਾਈਜੇਸ਼ਨ ਪ੍ਰੋਗਰਾਮ ਇੱਕ ਮਹੱਤਵਪੂਰਣ ਜਨ ਹਿਤ ਪ੍ਰੋਗਰਾਮ ਹੈ ਅਤੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਚਲਾਉਣ ਲਈ ਸਿਹਤ ਸਟਾਫ਼ ਵੱਲੋਂ ਆਪਣਾ ਫਰਜ਼ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ ਜਾਵੇ। ਸਰਵਿਲੈਂਸ ਮੈਡੀਕਲ ਅਫ਼ਸਰ ਡਾ. ਗਗਨ ਸ਼ਰਮਾ, ਜਿਲ੍ਹਾ ਬੀ.ਸੀ.ਜੀ. ਅਫ਼ਸਰ ਡਾ. ਚਸ਼ਮ ਮਿੱਤਰਾ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਅਤੇ ਸਿਹਤ ਵਿਭਾਗ ਜਲੰਧਰ ਦੀ ਟੀਮ ਵੱਲੋਂ ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਨੂੰ ਰੂਟੀਨ ਇਮਉਨਾਈਜੇਸ਼ਨ ਲਈ ਨਿਰਧਾਰਤ ਟੀਚਿਆਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਸਿੱਖਿਅਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਵੈਕਸੀਨ ਕੋਲਡ ਚੇਨ ਮੈਨੇਜਰ ਗਰਵਿਤ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।