ਵਿਦੇਸ਼ ਵਿੱਚ ਪੜ੍ਹਨ ਗਈ ਭੈਣ ਨੇ ਭਰਾ ਦੇ ਜਨਮਦਿਨ ਤੇ ਪਹੁੰਚ ਕੇ ਜਦੋਂ ਦਿੱਤਾ ਸਰਪ੍ਰਾਈਜ਼ ਤਾਂ ਦੋਨੋਂ ਹੋ ਗਏ ਭਾਵੁਕ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 20 ਫਰਵਰੀ 2025 - ਲੰਬੇ ਸਮੇਂ ਤੋਂ ਪੜਾਈ ਕਰਨ ਗਈ ਬਟਾਲਾ ਦੀ ਧੀ ਜਦ ਪੜਾਈ ਪੁਰੀ ਕਰਕੇ ਵਿਦੇਸ਼ ਤੋਂ ਅਚਾਨਕ ਭਾਰਤ ਵਾਪਿਸ ਆਪਣੇ ਘਰ ਆਈ ਅਤੇ ਭਰਾ ਨੂੰ ਉਸ ਦੇ ਜਨਮਦਿਨ ਦਾ ਸਰਪ੍ਰਾਈਜ਼ ਦਿੱਤਾ ਤਾਂ ਫਿਰ ਦੋਵੇਂ ਭੈਣ ਭਰਾ ਭਾਵੁਕ ਹੋ ਗਏ।ਭਰਾ ਦਾ ਆਪਣੀ ਭੈਣ ਲਈ ਪਿਆਰ ਵੇਖ ਇੱਕ ਵਾਰ ਰੂਹ ਖੁਸ਼ ਹੋ ਜਾਵੇਗੀ | ਉੱਥੇ ਹੀ ਪੂਰਾ ਪਰਿਵਾਰ ਆਪਣੀ ਧੀ ਨੂੰ ਗੱਲ ਲਾਕੇ ਖੁਸ਼ੀ ਮਨਾਂ ਰਿਹਾ ਹੈ।
ਬੇਟੀ ਕੰਚਨ ਨੇ ਦੱਸਿਆ ਕਿ 3 ਸਾਲ ਪਹਿਲਾ ਉਹ ਕੈਨੇਡਾ ਗਈ ਸੀ। ਬਾਪੂ ਨੂੰ ਥੋੜਾ ਬੁਹਤ ਪਤਾ ਸੀ ਕਿ ਮੈਂ ਵਾਪਿਸ ਆ ਰਹੀ ਹਾਂ ਭਰਾ ਦੇ ਜਨਮਦਿਨ ਤੇ ਪਰ ਭਰਾ ਨੂੰ ਬਿਲਕੁਲ ਹੀ ਪਤਾ ਨਹੀਂ ਸੀ ।ਜਦ ਭਰਾ ਨੇ ਦਰਵਾਜਾ ਖੋਲਿਆ ਤਾਂ ਆਪਣੇ ਸਾਹਮਣੇ ਮੈਨੂੰ ਖੜਾ ਵੇਖ ਇਕਦਮ ਹੈਰਾਨ ਹੋ ਗਿਆ ਜਿਸ ਕਰਕੇ ਅਸੀਂ ਦੋਵੇਂ ਭਾਵੁਕ ਹੋ ਗਏ ਸੀ। ਉਥੇ ਹੀ ਭਰਾ ਹਿੰਮਤ ਸਿੰਘ ਨੇ ਕਿਹਾ ਕਿ ਮੇਰੀ ਭੈਣ ਨੇ ਮੈਨੂੰ ਨਹੀਂ ਸੀ ਦੱਸਿਆ ਜਦ ਮੇਰੇ ਸਾਹਮਣੇ ਆਕੇ ਖੜੀ ਹੋ ਗਈ ਤਾਂ ਪਹਿਲਾ ਤਾਂ ਮੈਂ ਪਹਿਚਾਣਿਆ ਹੀ ਨਹੀਂ ਸੀ ਫਿਰ ਇਕ ਦੂਸਰੇ ਨੂੰ ਮਿਲਕੇ ਜਰੂਰ ਅੱਖਾਂ ਭਰ ਆਈਆਂ ਸੀ |
ਓਥੇ ਹੀ ਮਾਂ ਅਤੇ ਤਾਈਂ ਨੇ ਕਿਹਾ ਸਾਨੂੰ ਵੀ ਪੂਰਾ ਪਤਾ ਨਹੀਂ ਸੀ ਕਿ ਧੀ ਵਿਦੇਸ਼ ਤੋਂ ਅਜੇ ਵਾਪਿਸ ਆ ਰਹੀ ਹੈ ਜਦ ਏਅਰਪੋਰਟ ਲੈਣ ਜਾਣਾ ਸੀ ਤਦ ਪਤਾ ਲੱਗਿਆ ਵਾਹਿਗੁਰੂ ਕੋਲੋਂ ਇਹੋ ਹੀ ਮੰਗਦੇ ਹਾਂ ਰਿਸ਼ਤਿਆਂ ਵਿੱਚ ਪਿਆਰ ਇਸੇ ਤਰਾਂ ਬਣਿਆ ਰਹੇ ।