US ਡਿਪੋਰਟ ਮਾਮਲਾ- BKU (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ ਤੇ ਉਸਦੀ ਮਾਤਾ ਸਮੇਤ 4 ਖਿਲਾਫ਼ FIR ਦਰਜ
ਰਵੀ ਜੱਖੂ
ਚੰਡੀਗੜ੍ਹ, 19 ਫਰਵਰੀ 2025- ਨੌਜਵਾਨ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ USA ਭੇਜਣ ਦੇ ਮਾਮਲੇ 'ਚ ਕਿਸਾਨ ਆਗੂ 'ਤੇ FIR ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ BKU ਤੋਤੇਵਾਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ 'ਤੇ ਮੋਗਾ ਪੁਲਿਸ ਨੇ FIR ਦਰਜ ਕੀਤੀ ਹੈ।
ਮੋਗਾ ਦੇ ਜਸਵਿੰਦਰ ਸਿੰਘ ਵਲੋਂ ਕੀਤੀ ਗਈ ਪੁਲਿਸ ਨੂੰ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਨੇ ਕਿਸਾਨ ਆਗੂ ਸੁਖਵਿੰਦਰ ਸੁੱਖ ਗਿੱਲ ਦੇ ਨਾਲ ਉਸਦੇ ਭਰਾ ਤਲਵਿੰਦਰ ਸਿੰਘ, ਉਸਦੀ ਬਜ਼ੁਰਗ ਮਾਂ ਪ੍ਰੀਤਮ ਕੌਰ ਅਤੇ ਚੰਡੀਗੜ੍ਹ ਦੇ ਇਕ ਟਰੈਵਲ ਏਜੰਟ ਤੇ ਮਾਮਲਾ ਦਰਜ ਕੀਤਾ ਹੈ। ਡਿਪੋਰਟ ਹੋ ਕੇ ਆਏ ਜਸਵਿੰਦਰ ਨੇ ਇਲਜ਼ਾਮ ਲਗਾਇਆ ਕਿ ਇਹਨਾਂ ਨੇ 45 ਲੱਖ ਲੈ ਕੇ ਡੰਕੀ ਰੂਟ ਰਾਹੀਂ ਉਸਨੂੰ ਅਮਰੀਕਾ ਭੇਜਿਆ ਸੀ।