ਲੋਕਾਂ ਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਪ੍ਰਤਿ ਸਸ਼ਕਤ ਬਣਾਉਣਾ 'ਤੀਬਰ ਵਿਸ਼ੇਸ਼ ਐਨ.ਸੀ.ਡੀ. ਸਕ੍ਰੀਨਿੰਗ' ਮੁਹਿੰਮ ਦਾ ਉਦੇਸ਼ : ਸਿਵਲ ਸਰਜਨ ਡਾ. ਗੁਰਮੀਤ ਲਾਲ
- ਆਯੁਸ਼ਮਾਨ ਆਰੋਗਯ ਕੇਂਦਰ ਲਿੱਦੜਾਂ ਵਿਖੇ ਕੀਤੀ ਗਈ 'ਤੀਬਰ ਵਿਸ਼ੇਸ਼ ਐਨ.ਸੀ.ਡੀ. ਸਕ੍ਰੀਨਿੰਗ' ਮੁਹਿੰਮ ਦੀ ਸ਼ੁਰੂਆਤ
ਜਲੰਧਰ (20.02.2025): ਸਿਹਤ ਵਿਭਾਗ ਵੱਲੋਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਸੰਬੰਧੀ 20 ਫਰਵਰੀ 2025 ਤੋਂ 31 ਮਾਰਚ 2025 ਤੱਕ 'ਤੀਬਰ ਵਿਸ਼ੇਸ਼ ਐਨ.ਸੀ.ਡੀ. ਸਕ੍ਰੀਨਿੰਗ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਮੱਦੇਨਜਰ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਅੱਜ ਆਯੁਸ਼ਮਾਨ ਆਰੋਗਯ ਕੇਂਦਰ ਲਿੱਦੜਾਂ ਵਿਖੇ ਵੀਰਵਾਰ ਨੂੰ 'ਤੀਬਰ ਵਿਸ਼ੇਸ਼ ਐਨ.ਸੀ.ਡੀ. ਸਕ੍ਰੀਨਿੰਗ' ਮੁਹਿੰਮ ਦੀ ਵਰਚੂਅਲ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਦੀ ਜਿੰਮੇਵਾਰੀ ਲੈਣ ਲਈ ਸਸ਼ਕਤ ਬਣਾਉਣਾ ਹੈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਇਸ ਮੁਹਿੰਮ ਦਾ ਮੰਤਵ 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਵਿਆਕਤੀਆਂ ਦੀ ਸ਼ੁਗਰ, ਹਾਈਪਰਟੈਂਸ਼ਨ ਅਤੇ ਤਿੰਨ ਆਮ ਕੈਂਸਰ ਮੂੰਹ, ਛਾਤੀ ਅਤੇ ਸਰਵਾਈਕਲ ਅਤੇ ਗੈਰ ਸੰਚਾਰੀ ਬਿਮਾਰੀਆਂ ਦੀ 100 ਫੀਸਦ ਸਕ੍ਰੀਨਿੰਗ ਨੂੰ ਯਕੀਨੀ ਬਣਾਉਣਾ ਹੈ। ਇਹ ਮੁਹਿੰਮ ਜਿਲ੍ਹੇ ਦੇ ਸਾਰੇ ਆਯੁਸ਼ਮਾਨ ਆਰੋਗਯ ਕੇਂਦਰਾਂ ਅਤੇ ਸਿਹਤ ਸੰਸਥਾਵਾਂ ਵਿੱਚ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਨ ਲਈ ਐਨ.ਪੀ.-ਐਨ.ਸੀ.ਡੀ. ਦੇ ਤਹਿਤ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੀ.ਐਚ.ਓ. ਅਤੇ ਏ.ਐਨ.ਐਮ. ਵੱਲੋਂ 100 ਫੀਸਦ ਸਕ੍ਰੀਨਿੰਗ ਕਵਰੇਜ, ਇਲਾਜ ਅਤੇ ਫਾਲੋਅਪ ਬਾਰੇ ਡੇਟਾ ਰੋਜਾਨਾ ਐਨ.ਪੀ.-ਐਨ.ਸੀ.ਡੀ. ਪੋਰਟਲ 'ਤੇ ਅਪਲੋਡ ਕਰਨਾ ਅਤੇ ਆਸ਼ਾ ਵਰਕਰਾਂ ਵੱਲੋਂ ਹਾਊਸ-ਟੂ-ਹਾਊਸ ਜਾ ਕੇ ਸੀ-ਬੈਕ ਫਾਰਮ ਭਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ, ਸੀਨੀਅਰ ਮੈਡੀਕਲ ਅਫ਼ਸਰ ਕਰਤਾਰਪੁਰ ਡਾ. ਸਰਬਜੀਤ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਸੁਖਵਿੰਦਰ ਕੌਰ, ਬੀ.ਈ.ਈ. ਰਾਕੇਸ਼ ਸਿੰਘ ਅਤੇ ਸਿਹਤ ਵਿਭਾਗ ਦਾ ਸਟਾਫ ਮੌਜੂਦ ਸੀ।