Delhi : ਰੇਖਾ ਗੁਪਤਾ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਵੀ ਚੁੱਕਣਗੇ ਸਹੁੰ
ਰੇਖਾ ਗੁਪਤਾ ਅੱਜ, 20 ਫਰਵਰੀ ਯਾਨੀ ਕਿ ਅੱਜ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਛੇ ਹੋਰ ਕੈਬਨਿਟ ਮੰਤਰੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਇਹਨਾਂ ਵਿੱਚ ਮਨਜਿੰਦਰ ਸਿਰਸਾ, ਪ੍ਰਵੇਸ਼ ਵਰਮਾ, ਕਪਿਲ ਮਿਸ਼ਰਾ, ਆਸ਼ੀਸ਼ ਸੂਦ, ਪੰਕਜ ਕੁਮਾਰ ਸਿੰਘ ਅਤੇ ਰਵਿੰਦਰ ਸਿੰਘ (ਇੰਦਰਰਾਜ) ਸ਼ਾਮਲ ਹਨ।
ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ:
-
ਪ੍ਰਵੇਸ਼ ਸਾਹਿਬ ਸਿੰਘ
-
ਆਸ਼ੀਸ਼ ਸੂਦ
-
ਮਨਜਿੰਦਰ ਸਿੰਘ ਸਿਰਸਾ
-
ਰਵਿੰਦਰ ਸਿੰਘ (ਇੰਦਰਰਾਜ)
-
ਕਪਿਲ ਮਿਸ਼ਰਾ
-
ਪੰਕਜ ਕੁਮਾਰ ਸਿੰਘ
ਰੇਖਾ ਗੁਪਤਾ ਨੇ ਵਿਧਾਨ ਸਭਾ ਚੋਣਾਂ ਵਿੱਚ ਸ਼ਾਲੀਮਾਰ ਬਾਗ ਸੀਟ ਤੋਂ ‘ਆਪ’ ਦੀ ਬੰਦਨਾ ਕੁਮਾਰੀ ਨੂੰ 29,595 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪ੍ਰਵੇਸ਼ ਵਰਮਾ, ਜੋ ਪਹਿਲਾਂ ਮੁੱਖ ਮੰਤਰੀ ਅਹੁਦੇ ਲਈ ਦੌੜ ਵਿੱਚ ਸੀ, ਹੁਣ ਰੇਖਾ ਗੁਪਤਾ ਦੀ ਕੈਬਨਿਟ ਵਿੱਚ ਡਿਪਟੀ ਸੀਐਮ ਬਣਨਗੇ।
ਇਹ ਸਮਾਗਮ ਬਹੁਤ ਹੀ ਵੱਡਾ ਹੋਵੇਗਾ ਜਿਸ ਵਿੱਚ ਭਾਜਪਾ ਦੇ ਉੱਚ ਅਧਿਕਾਰੀ ਅਤੇ ਦਿੱਲੀ ਦੇ ਲੋਕ ਸ਼ਾਮਲ ਹੋਣਗੇ।