File Photo
US Deported Illegal Indian Immigrants: ਅਮਰੀਕਾ ਤੋਂ ਡਿਪੋਰਟ 112 ਹੋਰ ਭਾਰਤੀ ਪਹੁੰਚੇ ਅੰਮ੍ਰਿਤਸਰ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 16 ਫਰਵਰੀ 2025- ਅਮਰੀਕਾ ਤੋਂ ਡਿਪੋਰਟ 112 ਹੋਰ ਭਾਰਤੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਅਮਰੀਕੀ ਫ਼ੌਜ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋ ਗਿਆ ਹੈ।
ਜਾਣਕਾਰੀ ਮੁਤਾਬਿਕ ਅੱਜ ਡਿਪੋਰਟ ਹੋ ਕੇ ਭਾਰਤ ਪਹੁੰਚੇ ਪੰਜਾਬ ਦੇ 31 ਲੋਕ ਹਨ, ਹਰਿਆਣਾ ਦੇ 44, ਗੁਜਰਾਤ ਦੇ 33, ਯੂਪੀ ਦੇ 2, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ 2 ਲੋਕ (ਕੁੱਲ 112) ਹਨ।
ਇੱਥੇ ਦੱਸਣਾ ਬਣਦਾ ਹੈ ਕਿ ਲੰਘੀ ਰਾਤ ਵੀ 116 ਲੋਕ ਡਿਪੋਰਟ ਹੋ ਕੇ ਭਾਰਤ ਪਰਤੇ ਸਨ।
ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲਗਾਤਾਰ ਹੀ ਹੁਣ ਭਾਰਤ ਭੇਜਿਆ ਜਾ ਰਿਹਾ ਜਿਸ ਦੇ ਚਲਦੇ ਅੱਜ ਤੀਸਰਾ ਅਮਰੀਕਾ ਪਹੁੰਚ ਦਾ ਜਹਾਜ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਲੈਂਡ ਹੋਇਆ ਜਿਸ ਦੇ ਵਿੱਚ ਕਿ 112 ਭਾਰਤੀ ਆਏ ਹਨ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਾਰੇ ਹੀ ਭਾਰਤੀ ਠੀਕ ਠਾਕ ਹਨ ਅਤੇ ਉਹਨਾਂ ਨੂੰ ਖਾਣਾ ਖਵਾ ਕੇ ਉਹਨਾਂ ਸਾਰਿਆਂ ਦੀ ਇਮੀਗ੍ਰੇਸ਼ਨ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਏਗੀ ਉਹਨਾਂ ਦੱਸਿਆ ਕਿ ਸਾਰੇ ਹੀ ਭਾਰਤੀ ਠੀਕ ਠਾਕ ਹਨ ਅਤੇ ਇਹਨਾਂ ਦੇ ਵਿੱਚ ਕੁਝ ਔਰਤਾਂ ਅਤੇ ਕੁਝ ਬੱਚੇ ਵੀ ਹਨ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਨਾਲ ਸੰਬੰਧਿਤ ਲੋਕਾਂ ਨੂੰ ਅਤੇ ਹਰਿਆਣੇ ਨਾਲ ਸੰਬੰਧਿਤ ਲੋਕਾਂ ਨੂੰ ਸੜਕੀ ਮਾਰਗ ਰਾਹੀ ਭੇਜਿਆ ਜਾਏਗਾ ਤੇ ਬਾਕੀਆਂ ਨੂੰ ਡੋਮੈਸਟਿਕ ਫਲਾਈਟ ਰਾਹੀ ਦਿੱਲੀ ਰਵਾਨਾ ਕੀਤਾ ਜਾਵੇਗਾ।